ਸਿਅਰਾ ਲੋਨ ਵਿੱਚ ਤੇਲ ਟੈਂਕਰ ਵਿੱਚ ਧਮਾਕਾ, 92 ਹਲਾਕ

ਸਿਅਰਾ ਲੋਨ (ਸਮਾਜ ਵੀਕਲੀ):  ਸਿਅਰਾ ਲੋਨ ਦੀ ਰਾਜਧਾਨੀ ਨੇੜੇ ਤੇਲ ਟੈਂਕਰ ਵਿੱਚ ਸ਼ੁੱਕਰਵਾਰ ਦੇਰ ਰਾਤ ਹੋਏ ਧਮਾਕੇ ਵਿੱਚ ਘੱਟੋ ਘੱਟ 92 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਥਾਨ ਨੇੜੇ ਲੀਕ ਹੋ ਰਿਹਾ ਤੇਲ ਇਕੱਠਾ ਕਰਨ ਲਈ ਵੱਡੀ ਗਿਣਤੀ ਲੋਕ ਉਥੇ ਇਕੱਠੇ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਵੈਲਿੰਗਟਨ ਵਿੱਚ ਇਕ ਬੱਸ ਤੇਲ ਟੈਂਕਰ ਨਾਲ ਟਕਰਾ ਗਈ।

ਰਾਸ਼ਟਰਪਤੀ ਜੂਲੀਅਸ ਮਾਦਾ ਬੀਓ ਜੋ ਸਕੌਟਲੈਂਡ ਵਿੱਚ ਯੂਐਨ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ‘ਜੀਵਨ ਦਾ ਭਿਆਨਕ’ ਨੁਕਸਾਨ ਦੱਸਿਆ। ਉਪ ਰਾਸ਼ਟਰਪਤੀ ਮੁਹੰਮਦ ਜੋਲਦੇ ਜਾਲੋਹ ਨੇ ਦੋ ਹਸਪਤਾਲਾਂ ਦਾ ਦੌਰਾ ਕੀਤਾ ਤੇ ਜ਼ੇਰੇ ਇਲਾਜ ਲੋਕਾਂ ਦੀ ਖਬਰ ਸਾਰ ਲਈ। ਉਨ੍ਹਾਂ ਆਪਣੇ ਫੇਸ ਬੁੱਕ ਪੇਜ ’ਤੇ ਲਿਖਿਆ , ‘‘ਅਸੀਂ ਇਸ ਕੌਮੀ ਆਫ਼ਤ ਨਾਲ ਬਹੁਤ ਦੁਖੀ ਹਾਂ ਤੇ ਸਾਡੇ ਮੁਲਕ ਲਈ ਇਹ ਬਹੁਤ ਹੀ ਔਖਾ ਸਮਾਂ ਹੈ। ’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕੇਂਦਰ ’ਤੇ ਵਰ੍ਹੇ ਰਾਹੁਲ
Next articleਅਨਿਲ ਦੇਸ਼ਮੁਖ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ