(ਸਮਾਜ ਵੀਕਲੀ)
ਸਤਿਕਾਰ ਪਿਆਰ ਮੁਹੱਬਤ ਸ਼ਿਕਵੇ ਹਰ ਜਿਸਮਾਂ ਵਿੱਚ ਰਹਿੰਦੇ ਨੇ,
ਕਦੇ ਕਤਾਈਂ ਏਹਨਾਂ ਦੇ ਹੀ ਟਕਰਾਅ,ਆਪਸ ਵਿੱਚ ਜਾ ਖਹਿੰਦੇ ਨੇ !
ਲੋਭੀ ਚਲ੍ਹੇ ‘ਚ ਨਹਾ ਰਹੇ ਲੋਕੀ,ਰਿਸ਼ਤਿਆਂ ਦਾ ਕਿੰਝ ਜਿਕਰ ਕਰਾਂ ਮੈਂ ,
ਜੋਰਾਵਰਾਂ ਦੇ ਹੱਥੋਂ ਮਜਬੂਰੀ ਮਾਰੇ,ਸਦਾ ਸਦਾ ਹੀ ਰਹਿੰਦੇ ਢਹਿੰਦੇ ਨੇ।
ਬਹੁਤਾ ਕਿਸੇ ਦੇ ਨੇੜੇ ਰਹਿਣਾ,ਲਿਫਕੇ ਡਿੱਗਣਾ ਨਿਭਣ ਨਹੀਂ ਹੁੰਦਾ,
“ਸਮਾਜੀ ਨਬਜਾਂ ਨੂੰ ਪਰਖੀ ਚੱਲੋ” ,ਏਦਾਂ ਸੱਚ ਸਿਆਣੇ ਕਹਿੰਦੇ ਨੇ ।
ਸਹਿਜ-ਸੁਭਾਅ ਕਦੇ ਪਿਆਰ ਉਜਾਗਰ,ਜੇ ਹੋ ਜਾਏ ਮੇਲ ਦੋ ਰੂਹਾਂ ਦਾ,
ਤਾ ਸ਼ਾਂਤ ਪਵਿੱਤਰ ਸਰੋਵਰ ਝਰਨੇ ਹਕੀਕੀ ਸੁੱਚਮਤਾ ਵੱਲ ਵਹਿੰਦੇ ਨੇ।
ਨਿੱਕੀਆਂ ਨਿੱਕੀਆਂ ਹੁੱਜਤਾਂ ਲੈ ਕੇ ਕੈਸੇ ਅੰਦਰਖਾਤੇ ਹੀ ਸੜੇ ਰਹਿਣਾ,
ਤਾਂ ਬਦੋਬਦੀ ਉਹ ਧੱਕਾਖੋਰੀਏ ਗੁਆਂਢੀਆਂ ਵੱਲ ਫਸਣ ਨੂੰ ਡਹਿੰਦੇ ਨੇ।
ਮੁਲਕ ਨੂੰ ਤਾਨਾਸ਼ਾਹੀ ਵਲ਼ ਰਹੀ,ਹਰ ਵਾਰੀ ਲਾਰੇ ਆ ਕੇ ਜਿੱਤ ਜਾਂਦੇ,
ਜਬਰ,ਬਰਬਾਦੀ,ਭੁੱਖਮਰੀ,ਸਭ ਮਸਲੇ ਲੋਕਾਂ ਨੂੰ ਹੀ ਝੱਲਣੇ ਪੈਂਦੈ ਨੇ।
ਦੋ ਧਿਰਾਂ ਵਿੱਚ ਜੇ ਜੇਕਰ ਰੱਫੜ,ਪਾਸਕੂੰ ਤੱਕੜਾਂ ਤੋਂ ਬਚਣਾ ਲਾਜ਼ਮੀ ਹੈ,
ਫਿਰ ਤਹੱਮਲ ਤੇ ਸੰਜੀਦਗੀ ਰਾਹੀਂ ਸਾਰੇ ਮਸਲੇ ਹੱਲ ਹੋ ਬਹਿੰਦੇ ਨੇ।
ਮਾਪਿਆਂ ਵਾਂਗੂੰ ਰਿਸ਼ਤੇ ਨੇ ਸੁੱਚੇ,ਮੰਨੇ ਜਾਂਦੇ ਚਾਚੇ ਤਾਏ ਪਰਿਵਾਰਾਂ ਦੇ,
ਉਨ੍ਹਾਂ ਤੋਂ ਵੀ ਸੇਧ ਲੈਂਦਿਆਂ ਅੱਜੇ ਵੀ ਅੱਲੜ,ਮਿੱਠੀਆਂ ਘੂਰਾਂ ਸਹਿੰਦੇ ਨੇ!
ਆਪਣਿਆਂ ਵਿੱਚ ਹੀ ਗੁੱਸੇ ਹੋ ਜਾਣਾ,ਇਹ ਵੀ ਅਜਬ ਨਜ਼ਾਰਾ ਹੈ ਹੁੰਦਾ ,
ਚੁੱਪ ਦੇ ਵਿੱਚ ਚੁੱਪ ਕਾਹਤੋਂ ਪੱਸਰੀ,ਤਾਂ ਹੀ ਸੋਚਣ ਬਹਿੰਦੇ ਸਾਜ਼ਿਦੇ ਨੇ !
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly