ਲੁਧਿਆਣਾ ’ਚ ਧਾਗਾ ਮਿੱਲ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਕਰ ਰਹੀਆਂ ਨੇ ਕੋਸ਼ਿਸ਼

ਚੰਡੀਗੜ੍ਹ (ਸਮਾਜ ਵੀਕਲੀ):  ਲੁਧਿਆਣਾ ਦੇ ਕੱਕਾ ਰੋਡ ‘ਤੇ ਧਾਗਾ ਮਿੱਲ ‘ਚ ਅੱਜ ਭਿਆਨਕ ਅੱਗ ਲੱਗ ਗਈ। ਸੂਤਰਾਂ ਨੇ ਦੱਸਿਆ ਕਿ ਅੱਗ ਮਾਡਰਨ ਐਕਰੀਲਿਕਸ ਪ੍ਰਾਈਵੇਟ ਲਿਮਟਿਡ ਦੇ ਪਿਛਲੇ ਪਾਸੇ ਲੱਗੀ ਤੇ ਇਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਦੋਂ ਅੱਗ ਲੱਗੀ ਤਾਂ ਮਿੱਲ ਦੇ ਅੰਦਰ ਕੋਈ ਨਹੀਂ ਸੀ। ਗੁਦਾਮ ਵਿੱਚ ਵੱਡਾ ਸਟਾਕ ਸੜ ਗਿਆ ਹੈ। ਅੱਗ ਬੁਝਾਊ ਅਮਲੇ ਨੂੰ ਅੰਦਰ ਜਾਣ ਲਈ ਮਿੱਲ ਦੀ ਪਿਛਲੀ ਕੰਧ ਨੂੰ ਢਾਹਣਾ ਪਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। 25 ਫਾਇਰ ਟੈਂਡਰਾਂ ਨੂੰ ਅੱਗ ਬੁਝਾਉਣ ’ਤੇ ਲਾਇਆ ਹੋਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਖ਼ਿਲਾਫ਼ ਅੱਜ ਮੈਚ ਜਿੱਤਣ ਤੋਂ ਇਲਾਵਾ ਭਾਰਤ ਕੋਲ ਹੋਰ ਕੋਈ ਚਾਰਾ ਨਹੀਂ, ਸਮਾਂ ਰਾਤ 7.30 ਵਜੇ
Next articleਉੱਤਰਾਖੰਡ: ਚਕਰਾਤਾ ’ਚ ਸੜਕ ਹਾਦਸਾ, 13 ਮੌਤਾਂ, 2 ਜ਼ਖ਼ਮੀ