ਰਾਣਾ ਰਾਜਬੰਸ ਕੌਰ ਵੱਲੋਂ ਜਾਮਾ ਮਸਜਿਦ ਵਿਖੇ ਇੰਟਰਲਾਕ ਟਾਇਲ ਅਤੇ ਪਾਰਕਿੰਗ ਰਿਪੇਅਰ ਦੇ ਕੰਮ ਦਾ ਉਦਘਾਟਨ

ਕੈਪਸ਼ਨ- ਜਾਮਾ ਮਸਜਿਦ ਕਪੂਰਥਲਾ ਵਿਖੇ ਇੰਟਰਲਾਕ ਟਾਈਲਾਂ ਤੇ ਪਾਰਕਿੰਗ ਰਿਪੇਅਰ ਦਾ ਉਦਘਾਟਨ ਕਰਦੇ ਹੋਏ ਰਾਣਾ ਰਾਜਬੰਸ ਕੌਰ ਰਾਣਾ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਦੇ ਵਿਕਾਸ ਲਈ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਮਨੋਜ ਕੁਮਾਰ ਭਸੀਨ ਵੱਲੋਂ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੀ ਵਿਕਾਸ ਸਕੀਮ ਜਾਮਾ ਮਸਜਿਦ ਵਿਖੇ ਸੜਕਾਂ ਦੇ ਨਾਲ ਲੱਗਦੀ ਬਰਮ ਤੇ ਇੰਟਰਲਾਕ ਟਾਈਲਜ਼ ਅਤੇ ਪਾਰਕਿੰਗ ਰਿਪੇਅਰ ਦੇ ਕੰਮ ਦਾ ਉਦਘਾਟਨ ਰਾਣਾ ਰਾਜਬੰਸ ਕੌਰ ਵੱਲੋਂ ਕੀਤਾ ਗਿਆ ਉਦਘਾਟਨ ਕਰਨ ਉਪਰੰਤ ਰਾਜਬੰਸ ਕੌਰ ਰਾਣਾ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਾਂ ਅਤੇ ਉਨ੍ਹਾਂ ਵੱਲੋਂ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਕੁਮਾਰ ਭਸੀਨ ਦੀ ਕੰਮ ਕਰਵਾਉਣ ਲਈ ਸ਼ਲਾਘਾ ਕੀਤੀ ਉਨ੍ਹਾਂ ਨੇ ਕੰਮ ਦੀ ਕੁਆਲਟੀ ਤੇ ਕੋਈ ਸਮਝੌਤਾ ਨਾ ਕਰਨ ਲਈ ਲੋਕਾਂ ਨੂੰ ਭਰੋਸਾ ਦਿਵਾਇਆ

ਇਸ ਦੌਰਾਨ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਨੋਜ ਭਸੀਨ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਾਮਾ ਮਸਜਿਦ ਵਿੱਚ ਸੜਕ ਦੇ ਨਾਲ ਲਾਇਬੇਰੀਆ ਵਿੱਚ ਲੋਕਾਂ ਵੱਲੋਂ ਗੰਦ ਸੁੱਟਿਆ ਜਾ ਰਿਹਾ ਤੇ ਪਾਣੀ ਨਿਕਾਸੀ ਨਾ ਹੋਣ ਕਰ ਕੇ ਸੜਕਾਂ ਉਤੇ ਪਾਣੀ ਖੜ੍ਹਾ ਹੋਣ ਕਰਕੇ ਸੜਕਾਂ ਟੁੱਟਦੀਆਂ ਹਨ ਅਤੇ ਬੀਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਤੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਵੱਲੋਂ ਸ਼ਹਿਰ ਦੇ ਕੋਨੇ ਕੋਨੇ ਨੂੰ ਸਾਫ ਸੁਥਰਾ ਬਣਾਉਣ ਲਈ ਮੁੱਢਲੀਆਂ ਸਹੂਲਤਾਂ ਦੇਣ ਦੇ ਟੀਚੇ ਨੂੰ ਅਸੀਂ ਨਾਲ ਲੈ ਕੇ ਚੱਲੇ ਹਾਂ ਇਸੇ ਲੜੀ ਤਹਿਤ ਹੀ ਉਕਤ ਕਾਰਜ ਸ਼ੁਰੂ ਕਰਵਾਇਆ ਗਿਆ ਜਿਸ ਨੂੰ ਇੱਕੀ ਲੱਖ ਦੀ ਲਾਗਤ ਨਾਲ ਕਰਵਾਇਆ ਜਾਣਾ ਹੈ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਤੇ ਹੋਣ ਵਾਲੇ ਸਾਰੇ ਕੰਮ ਕਰਵਾਏ ਜਾਣਗੇ

ਇਸ ਮੌਕੇ ਤੇ ਕਾਰਜ ਸਾਧਕ ਅਧਿਕਾਰੀ ਸੁਰਿੰਦਰ ਕੁਮਾਰੀ ਅਤੇ ਟਰੱਸਟ ਮੈਂਬਰ ਸੋਮਨਾਥ ਸੁਖਵਿੰਦਰ ਸਿੰਘ ਮੱਲੀ, ਅਸ਼ੋਕ ਕੁਮਾਰ, ਮਨੀਸ਼ ਅਗਰਵਾਲ ,ਵੀਨਾ ਸਲਵਾਨ, ਕਮਲਜੀਤ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਟਰੱਸਟ ਦੇ ਸਰਵੇਅਰ ਸਚਿਨ ਮਿਸ਼ਰਾ, ਸੀਨੀਅਰ ਆਗੂ ਸ੍ਰੀ ਰਜਿੰਦਰ ਕੌੜਾ ,ਕੌਂਸਲਰ ਸੰਦੀਪ ਸਿੰਘ, ਨਰਿੰਦਰ ਮਨਸੂ ,ਸ਼ਸ਼ੀ ਬਹਿਲ, ਜ਼ਿਲ੍ਹਾ ਪ੍ਰਧਾਨ ਦੀਪਕ ਸਲਵਾਨ ਕੌਂਸਲਰ ਮਨੋਜ਼ ਅਰੋਡ਼ਾ, ਕੌਂਸਲਰ ਬਲਜੀਤ ਸਿੰਘ, ਬਾਲ ਕ੍ਰਿਸ਼ਨ ਕੌੜਾ ,ਕੌਂਸਲਰ ਨਰੇਸ਼ ਗੁਪਤਾ, ਮਧੂ ਸੂਦਨ , ਬੱਬੂ ਛਾਬੜਾ ਆਦਿ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKeep schools open with appropriate prevention measures: WHO Europe
Next articleआर सी एफ वर्कशॉप में लेबर एंट्री अब क्यू आर कोड़ के साथ