ਘਰੇਲੂ ਔਰਤਾਂ ਦੇ ਵਿਕਾਸ ਦੀ ਗੱਲ ਕਰਨਾ ਨਿੱਗਰ ਸਮਾਜ ਦੀ ਸਿਰਜਣਾ ਹੈ- ਵਰਿੰਦਰ ਪਾਲ ਬਾਜਵਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸਮਾਜ ਸੇਵੀ ਸੰਸਥਾ ‘ਬੈਪਟਿਸਟ ਚੈਰੀਟੇਬਲ ਸੋਸਾਇਟੀ’ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਉੱਘੇ ਦਲਿਤ ਆਗੂ ਚਰਨਜੀਤ ਹੰਸ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਵਰਿੰਦਰ ਪਾਲ ਬਾਜਵਾ ਨੂੰ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਸਬੰਧੀ ਵਿਸ਼ੇਸ਼ ਮੁਲਾਕਾਤ ਕੀਤੀ।ਆਗੂਆਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਨ ਉਪਰੰਤ ਸੁਭ ਕਾਮਨਾਵਾਂ ਦਿੱਤੀਆਂ।
ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਅਡੀਸ਼ਨਲ ਡਿਪਟੀ ਕਮਿਸਨਰ (ਵਿਕਾਸ) ਜਲੰਧਰ ਵਰਿੰਦਰ ਪਾਲ ਬਾਜਵਾ ਨੂੰ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟਾਂ ਤੋਂ ਜਾਣੂ ਕਰਵਾਉਦਿਆਂ ਕਿਹਾ ਕਿ ਸੋਸਾਇਟੀ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਦੀਆਂ ਘਰੇਲੂ ਔਰਤਾਂ ਜੋ ਜ਼ਮੀਨ ਰਹਿਤ ਹਨ,ਸਰੋਤ ਰਹਿਤ ਅਤੇ ਅਨਪੜ ਹਨ ਉਨਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਜਿਲਾ ਜਲੰਧਰ ਦੇ ਬਲਾਕ ਮਹਿਤਪੁਰ ਨਕੋਦਰ,ਅਤੇ ਸ਼ਾਹਕੋਟ ਵਿੱਚ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੇ ਸਹਿਯੋਗ ਨਾਲ ਘਰੇਲੂ ਔਰਤਾਂ ਨੂੰ ਸਾਂਝੀ ਜ਼ਿੰਮੇਵਾਰੀ ਵਾਲੇ ਗਰੁੱਪ ਜੇ.ਐਲ.ਜੀ. ਦੀ ਮੁਹਿੰਮ ਤਹਿਤ ਬੈਂਕਾਂ ਤੋਂ ਸੂਖਮ ਰਿਣ ਮੁਹੱਈਆ ਕਰਵਾਏ ਗਏ ਹਨ।ਇਸ ਦੇ ਨਾਲ ਕਿੱਤਾ ਮੁਖੀ ਸਿਖਲਾਈ ਕਰਵਾ ਕੇ ਪੈਰਾਂ ਉੱਪਰ ਖੜੇ੍ਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਨਾਂ ਹੋਰ ਕਿਹਾ ਕੇ ਜਿਲਾ ਜਲੰਧਰ ਦੇ ਉਕਤ ਬਲਾਕਾਂ ਦੀਆਂ 150 ਤੋਂ ਵੱਧ ਔਰਤਾਂ ਨੂੰ ਇਸ ਮੁਹਿਮ ਨਾਲ ਜੋੜਿਆ ਗਿਆ ਹੈ।ਇਸ ਕਾਰਜ਼ ਵਿੱਚ ਜਿਲਾ ਲੀਡ ਮੈਨੇਜ਼ਰ ਜੈ ਭੂਸ਼ਨ ਅਤੇ ਜ਼ਿਲਾ ਵਿਕਾਸ ਮੈਨੇਜ਼ਰ ਮੈਡਮ ਸਵਿਤਾ ਸਿੰਘ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ।
ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਵਰਿੰਦਰ ਪਾਲ ਬਾਜਵਾ ਨੂੰ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਜ਼ਮੀਨ ਰਹਿਤ ਹਨ,ਸਰੋਤ ਰਹਿਤ ਅਤੇ ਅਨਪੜ ਔਰਤਾਂ ਦੇ ਭਲੇ ਲਈ ਕੁਝ ਕਰਨਾ ਨਿੱਗਰ ਸਮਾਜ ਦੀ ਸਿਰਜਣਾ ਹੈ।ਉਨਾਂ ਕਿਹਾ ਕਿ ਪ੍ਰਸ਼ਾਸ਼ਨਿਕ ਪੱਧਰ ‘ਤੇ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ‘ਤੇ ਸ਼ਮਾ ਹੰਸ ਐਮ.ਸੀ ਕਪੂਰਥਲਾ,ਹਰਪਾਲ ਸਿੰਘ ਸਿੱਧੂ ਐਨੀਮੇਟਰ, ਸਰਬਜੀਤ ਸਿੰਘ ਐਨੀਮੇਟਰ ਅਤੇ ਅਰੁਨ ਅਟਵਾਲ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly