ਮਾਂ ਨਹੀਂ ਮਿਲਦੀ

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਤੱਪਦੇ ਸੀਨਿਆਂ ਨੂੰ ਅੱਜ ਕੱਲ,
ਠੰਡੀ ਛਾਂ ਨਹੀਂ ਮਿਲਦੀ ।
ਇੱਕ ਸੱਚੀ ਮੁਹੱਬਤ ਤੇ,
ਦੂਜੀ ਮਾਂ ਨਹੀਂ ਮਿਲਦੀ ।

ਦਿੱਲ ਵਿੱਚ ਸਹਿਕਦੇ ਚਾਵਾਂ ਨੂੰ,
ਮੁਹੱਬਤ ਦੀ ਜ਼ੁਬਾਨ ਨਹੀਂ ਮਿਲਦੀ।
ਮਮਤਾ ਭਟਕਦੀ ਦਰ ਦਰ,
ਪਰ ਕਿੱਧਰੇ ਮਾਂ ਨਹੀਂ ਮਿਲਦੀ।

ਅੱਜ ਮਜਬੂਰੀਆਂ ਨੇ ਤੋਰੀਆਂ ,
ਮਾਵਾਂ ਕਮਾਈ ਕਰਨ ।
ਬਿਲਕਦੇ ਮਾਸੂਮ ਲਾਲਾ ਨੂੰ ਅੱਜ,
ਘਰ ਚ ਦਾਦੀ ਮਾਂ ਵੀ ਨਹੀਂ ਮਿਲਦੀ ।

ਕੌਣ ਕਰੇ ਤੋਤਲੀ ਜ਼ੁਬਾਨ ਚ,
ਸੋਹਣੇ ਨਾਲ ਲਾਡ ਦੀਆਂ ਗੱਲਾਂ ।
ਨੇੜੇ ਤੇੜੇ ਕੋਈ ਚਾਚੀ,ਤਾਈ,ਭੂਆ ,
ਮਾਮਾ, ਮਾਸੀ, ਨਾਨੀ ਮਾਂ ਨਹੀਂ ਮਿਲਦੀ ।

ਕੌਣ ਸਿਖਾਵੇ ਪਾ-ਪਾ,ਦਾ-ਦਾ,ਮਾਂ-ਮਾਂ,
ਕਰਾ ਝੂਟੇ ਮਾਈਆਂ ਗੋਡਿਆਂ ਤੇ ।
ਗੱਲਾਂ ਸਿਖਾਉਣ ਵਾਲੀ ਵੱਡਿਆਂ ਦੀ,
ਕਿਵੇਂ ਆਂ…?ਹਾਂ ਹਾਂ… ਨਹੀਂ ਮਿਲਦੀ ।

ਸਭ ਰੁਝੇ ਨੇ ਦਿਨ ਰਾਤ”ਪ੍ਰੀਤ ”
ਝੂਠੇ ਕਹਾਣੀਆਂ ਕਿੱਸਿਆਂ ਚ ।
ਪਰ ਕਿਧਰੇ ਸਾਖੀਆਂ ਸੁਣਦੀ,
ਹੁੰਗਾਰੇ ਵਾਲੀ ਹਾਂ ਨਹੀਂ ਮਿਲਦੀ।

ਡਾ. ਲਵਪ੍ਰੀਤ ਕੌਰ” ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਸਬੁੱਕ ਦੀ ਦੁਨੀਆ
Next articleਧਰਮ ਵੀਰ