ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਅੱਜ ਸਿੰਘੂ, ਕੁੰਡਲੀ ਬਾਡਰ ਮੋਰਚੇ ਵਿਖੇ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਸਟੇਜ ਤੇ ਸਾਰਾ ਦਿਨ ਕਥਾ ਕੀਰਤਨ ਕੀਤਾ ਗਿਆ।ਇਸ ਸਮੇਂ ਜ਼ਿਲ੍ਹਾ ਪੈ੍ਸ ਸਕੱਤਰ ਵਿੱਕੀ ਜੈਨਪੁਰੀ ਨੇ ਲਿਖਤੀ ਬਿਆਨ ਜ਼ਰੀਏ ਦੱਸਿਆ ਕਿ ਸਵੇਰੇ 10,30 ਵਜੇ ਸਟੇਜ ਦੇ ਸ਼ੁਰੂਆਤ ਸਮੇਂ ਸੁੱਖਮਨੀ ਸਾਹਿਬ ਜੀ ਦੇ ਪਾਠ ਦੀ ਅਰੰਭਤਾ ਕੀਤੀ ਗਈ।12 ਵਜੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕਥਾ ਕੀਰਤਨ ਕੀਤਾ ਗਿਆ।ਇਸ ਉਪਰੰਤ ਢਾਡੀ ਸਿੰਘਾਂ ਵੱਲੋਂ ਗੁਰੂ ਰਾਮਦਾਸ ਜੀ ਦੇ ਜੀਵਨ ਸਬੰਧੀ ਵਾਰਾਂ ਦਾ ਗਾਇਨ ਕੀਤਾ ਗਿਆ।ਕਿਸਾਨ ਆਗੂਆਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਸਬੰਧੀ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਇਸ ਸਮੇਂ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ ਅਤੇ ਪੰਜਾਬ ਵਿੱਚ ਬੈਠੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਸਟੇਜ ਸੰਚਾਲਨ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ ਵੱਲੋਂ ਕੀਤਾ ਗਿਆ।ਇਸ ਸਮੇਂ ਜਗਮੋਹਨ ਸਿੰਘ ਨਡਾਲਾ, ਮਨਜੀਤ ਸਿੰਘ ਖੀਰਾਂਵਾਲ, ਨਿਸ਼ਾਨ ਸਿੰਘ ਨਡਾਲਾ, ਹਰਿੰਦਰ ਸਿੰਘ ਉੱਚਾ, ਬਲਵਿੰਦਰ ਸਿੰਘ ਭੈਣੀ ਹੁਸੇ ਖਾਂ, ਮਲਕੀਤ ਸਿੰਘ ਸ਼ੇਰਪੁਰ ਸੱਧਾ,ਬਲਵੀਰ ਸਿੰਘ ਸ਼ੇਰ ਪੁਰ ਸੱਧਾ,ਰਵਿੰਦਰ ਸਿੰਘ ਕੋਲੀਆਵਾਲ, ਬਲਵੰਤ ਸਿੰਘ ਪੱਕਾ ਕੋਠਾ, ਮਲਕੀਤ ਸਿੰਘ ਪੱਕਾ ਕੋਠਾ, ਆਦਿ ਆਗੂ, ਮੁਖਤਿਆਰ ਸਿੰਘ ਬੱਦਲੀ, ਦਿਲਬਾਗ ਸਿੰਘ ਸ਼ਾਹਜਹਾਂਪੁਰ, ਬਲਵੀਰ ਸਿੰਘ ਸ਼ਾਹਜਹਾਂਪੁਰ ਆਦਿ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly