(ਸਮਾਜ ਵੀਕਲੀ)
ਤਕਰੀਬਨ 30 ਸਾਲ ਪਹਿਲਾਂ ਜਦੋਂ ਭਾਰਤ ਨੇ ਆਰਥਿਕ ਸੁਧਰਾਂ ਦੀ ਘੋਸ਼ਣਾ ਕੀਤੀ ਸੀ ਤਾਂ ਇਹ ਸਭ ਚੰਗੀ ਤਰ੍ਹਾਂ ਜਾਣਦੇ ਸੀ ਕਿ ਆਰਥਿਕ ਵਿਕਾਸ ਦਾ ਵਾਤਾਵਰਣ ਉਤੇ ਮਾੜਾ ਪ੍ਰਭਾਵ ਪਵੇਗਾ।ਵਿਕਾਸ ਦੇ ਲਈ ਕੁਦਰਤੀ ਸਰੋਤਾਂ ਦੀ ਲੁੱਟ ਵਧੇਗੀ, ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਜਾਣਗੇ।ਇਹ ਤੱਥ ਇਸ ਲਈ ਲਈ ਵੀ ਜਾਣਿਆ ਜਾਂਦਾ ਹੈ ਕਿਉਕਿ ਦੁਨੀਆ ਦੀਆਂ ਅਮੀਰ ਕੌਮਾਂ ਜਿੰਨਾਂ ਨੇ ਉਦਾਰਵਾਦ ਅਤੇ ਮੁਕਤ ਵਪਾਰ ਰਾਹੀ ਆਰਥਿਕ ਵਿਕਾਸ ਦੀ ਵਿਚਾਰਧਾਰਾ ਨੂੰ ਅੱਗੇ ਲਿਆਂਦਾ ਸੀ ਅਤੇ ਸਮਝ ਗਏ ਸਨ ਕਿ ਉਨਾਂ ਦੀ ਖੁਸ਼ਹਾਲੀ ਦਾ ਇਕੋ ਇਕ ਰਸਤਾ ਨਵੇਂ ਉਭਰ ਰਹੇ ਦੇਸ਼ਾਂ ਨੂੰ ਸੱਭ ਤੋਂ ਵੱਧ ਪ੍ਰਦੂਸ਼ਿਤ ਅਤੇ ਕਿਰਤ-ਅਧਾਰਤ ਉਦਯੋਗਾਂ ਨੂੰ ਨਿਰਯਾਤ ਕਰਨਾ ਹੈ।ਦੇਸ਼ ਦੇ ਵਾਤਾਵਰਣ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ 1990 ਦੇ ਦਹਾਕੇ ਦੇ ਅੱਧ ਵਿਚ ਦਿੱਲੀ ਦੀ ਹਵਾ ਖਰਾਬ ਹੋ ਗਈ ਸੀ।ਇਸ ਦਾ ਮੁੱਖ ਕਾਰਨ ਮੋਟਰ ਵਹੀਕਲ ਦਾ ਵੱਧ ਜਾਣਾ ਸੀ।
ਪਿਛਲੇ ਦੋ ਦਹਾਕਿਆ ਤੋਂ ਸਾਡੀ ਧਰਤੀ,ਪਾਣੀ,ਹਵਾ ਅਤੇ ਭੋਜਨ ਸੱਭ ਕੁਝ ਜਹਿਰੀਲਾ ਹੋ ਗਿਆ,ਸਾਨੂੰ ਉਦੋਂ ਹੀ ਅਹਿਸਾਸ ਹੋ ਗਿਆ ਸੀ ਕਿ ਇਸ ਨੇ ਸਾਡੀ ਸਿਹਤ ਨੂੰ ਕਿੰਨਾਂ ਨੁਕਸਾਨ ਪਹੁੰਚਾਇਆ ਹੈ ਅਤੇ ਅੱਗੇ ਕਿੰਨਾਂ ਕੁ ਪਹੁੰਚਾਉਣਾ ਹੈ।ਇਹ ਸਾਡੇ ਲਈ ਆਰਥਿਕ ਵਿਕਾਸ ਦਾ ਇਕ ਦੁੱਖਦਾਈ ਪਹਿਲੂ ਸੀ।ਇਹੀ ਕਾਰਨ ਹੈ ਕਿ ਵਿਕਾਸ ਅਤੇ ਵਾਤਾਵਰਣ ਦੇ ਵਿੱਚ ਬਰਾਬਰਤਾ ਕਾਇਮ ਰੱਖਣ ਦਾ ਮੁੱਦਾ ਵਾਰ-ਵਾਰ ਉਠਦਾ ਰਹਿੰਦਾ ਹੈ।ਇਹ ਮਤਾ ਹਰ ਵਾਰ ਸੀ ਤਰਾਂ ਜਿਊਂ ਦਾ ਤਿਊਂ ਪਿਆ ਰਹਿੰਦਾ ਹੈ ਕਿਉਂਕਿ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਦਿਨੋ ਦਿਨ ਕਮਜੋਰ ਹੁੰਦੀਆਂ ਜਾ ਰਹੀਆਂ ਹਨ।
ਇਨਾਂ 30 ਸਾਲਾਂ ਵਿਚ ਅਸੀਂ ਇਹ ਵੀ ਸਿਖਿਆ ਹੈ ਕਿ ਵਿਕਾਸ ਉਦੋਂ ਤੱਕ ਟਿਕਿਆ ਰਹਿ ਸਕਦਾ ਹੈ ਜਦੋਂ ਤੱਕ ਇਸ ਦੀ ਲਾਗਤ ਨੂੰ ਢੱਕਿਆ ਜਾ ਰਿਹਾ ਹੈ ਅਤੇ ਸਾਰੇ ਹਿੱਸੇ ਸ਼ਾਮਲ ਕੀਤੇ ਜਾ ਰਹੇ ਹਨ।ਅਸੀ ਇਹ ਵੀ ਜਾਣਦੇ ਹਾਂ ਕਿ ਹਰ ਕਿਸੇ ਨੂੰ ਕਫਾਇਤੀ ਕੀਮਤਾਂ ਅਤੇ ਸਵੱਛਤਾ ਦੇ ਸਾਧਨ ਮੁਹੱਈਆ ਕਰਵਾਏ ਬਿੰਨਾਂ ਨਦੀਆਂ ਨੂੰ ਸਾਫ ਰੱਖਣਾ ਮੁਸ਼ਕਲ ਹੈ।ਨੀਲਾ ਆਸਮਾਨ ਅਤੇ ਸੌਖਾ ਸਾਹ ਲੈਣਾ ਤਾਂ ਹੀ ਸੰਭਵ ਹੈ ਜਦੋ ਕਿ ਅਸੀ ਆਉਣ ਜਾਣ ਦੇ ਲਈ ਖੁਦ ਚੱਲੀਏ ਨਾ ਕਿ ਕਿਸੇ ਵੀ ਵਹੀਕਲ ਦਾ ਇਸਤੇਮਾਲ ਕਰੀਏ।
ਸਿਰਫ ਰੁੱਖਾਂ ਅਤੇ ਪਾਣੀ ਵਰਗੇ ਕੁਦਰਤੀ ਸਰੋਤਾਂ ਵਿਚ ਨਿਵੇਸ਼ ਕਰਕੇ ਅਸੀਂ ਉਹ ਲਚਕੀਲਾਪਣ ਪ੍ਰਾਪਤ ਕਰ ਸਕਾਂਗੇ ਜਿਸ ਦੀ ਜਲਵਾਯੂ ਜੋਖਮਾਂ ਨਾਲ ਭਰੀ ਦੁਨੀਆ ਵਿਚ ਜਰੂਰਤ ਹੈ।ਭਾਰਤ ਨੂੰ ਆਪਣੀ ਵਿਕਾਸ ਕਹਾਣੀ ਨੂੰ ਮੁੜ ਲਿਖਣ ਦੀ ਲੋੜ ਹੈ।ਇਸ ਕਹਾਣੀ ਦਾ ਆਧਾਰ ਹਰ ਕਿਸੇ ਦੀ ਜਰੂਰਤ ਹੋਣਾ ਚਾਹੀਦਾ ਹੈ,ਨਾ ਕਿ ਸਿਰਫ ਕੁਝ ਲੋਕਾਂ ਦੀ ਵਾਤਾਵਰਣ ਸੁਰੱਖਿਆ ਦੀ ਗੱਲ ਹੋਣੀ ਚਾਹੀਦੀ ਹੈ,ਕਿਉਕਿ ਇਹ ਸਾਡੇ ਜੀਵਨ ਦੀ ਹੱਦ ਦਾ ਆਧਾਰ ਹੈ।ਇਹ ਜਰੂਰੀ ਹੈ ਕਿ ਇਸ ਵਿੱਚ ਚੋਣ ਦੀ ਗੁੰਜਾਇਸ਼ ਨਾ ਹੋਵੇ।ਹੁਣ ਸਮਾਂ ਬਦਲ ਗਿਆ ਹੈ ਅਤੇ ਦੁਨੀਆ ਵੀ,ਦੁਨੀਆ ਨੇ ਸੁਰੱਖਿਆਵਾਦੀ ਨੂੰ ਮੁਕਤ ਵਪਾਰ ਅਤੇ ਉਦਾਰੀਕਰਨ ਤੋਂ ਦੂਰ ਕਰ ਦਿੱਤਾ ਹੈ,ਮੁਫਤ ਗਲੋਬਲ ਵਪਾਰ ਦੇ ਵਾਅਦੇ ਨੇ ਗਲੋਬਲ ਸਮੀਕਰਨਾ ਨੂੰ ਬਦਲ ਦਿੱਤਾ ਹੈ।
ਚੀਨ ਦੇ ਉਭਾਰ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ)ਵਿੱਚ ਦਾਖਲ ਹੋਣ ਦਾ ਕਾਰਨ ਮੰਨਿਆ ਜਾ ਸਕਦਾ ਹੈ।ਵਿਸ਼ਵ ਵਪਾਰ ਸੰਗਠਨ ਵਿੱਚ ਦਾਖਲ ਹੋਣ ਤੋਂ ਬਾਅਦ ਚੀਨ ਨੇ ਬੇਮਿਸਾਲ ਤਰੱਕੀ ਕੀਤੀ ਹੈ।ਇਸ ਤੋਂ ਬਾਅਦ ਹੀ ਚੀਨ ਵਪਾਰ ਵਿਚ ਬਾਕੀ ਦੇਸ਼ਾਂ ਨੂੰ ਵੀ ਪਿੱਛੇ ਛੱਡ ਗਿਆ।ਉਸ ਕੋਲੋ ਸਫਲਤਾ ,ਸਸਤੀ ਮਿਹਨਤ,ਸਸਤਾ ਉਧਾਰ ਅਤੇ ਇਸ ਦੌਰਾਨ ਬਿੰਨਾਂ ਕਿਸੇ ਪਾਬੰਦੀਆਂ ਦੇ ਵਾਤਾਵਰਣ ਦੀ ਰੱਖਿਆ ਲਈ ਟਰੰਪ ਕਾਰਡ ਸੀ।ਇਸ ਦੌਰਾਨ ਵਾਤਾਵਰਣ ਸੁਰੱਖਿਆ ਦੇ ਲਈ ਕੋਈ ਵੀ ਮਾਪਦੰਡ ਨਹੀ ਅਪਣਾਇਆ ਗਿਆ।ਇਸ ਦੌੜ ਵਿਚ ਚੀਨ ਨੇ ਬਾਕੀ ਸਾਰੇ ਦੇਸ਼ਾਂ ਨੂੰ ਪਛਾੜ ਦਿੱਤਾ ਹੈ।ਵਿਸ਼ਵ ਵਪਾਰ ਨੂੰ ਜਿੰਨਾਂ ਪੱਛਮੀ ਅਰਥ-ਵਿਵਸਥਾਵਾਂ ਨੇ ਅੱਗੇ ਵਧਾਇਆ ਹੈ ਉਹ ਹੁਣ ਇਨਾਂ ਮਾਮਲਿਆ ਵਿਚ ਪਿੱਛੇ ਜਾ ਰਹੇ ਹਨ।
ਇਸ ਨੂੰ ਹੋਰ ਵੀ ਸਪੱਸ਼ਟ ਰੂਪ ਵਿਚ ਸਮਝਦੇ ਹਾਂ।ਅੱਜ ਚੀਨ ਵਿਸ਼ਵ ਦੇ ਦਬਦਬੇ ਦੀ ਲੜਾਈ ਵਿਚ ਅਮਰੀਕਾ ਦੇ ਸਾਹਮਣੇ ਖੜਾ ਹੈ।ਇਹ ਭਾਰਤ ਸਮੇਤ ਬਾਕੀ ਵਿਸ਼ਵ ਵਿਚ ਵਾਤਾਵਰਣ ਸੁਰੱਖਿਆ ਅਤੇ ਜਲਵਾਯੂ ਤਬਦੀਲੀ ਵਰਗੀਆਂ ਕਠਨਾਈਆਂ ਪੈਦਾ ਕਰੇਗਾ,ਸਹੀ ਤੱਥ ਇਹ ਹੈ ਕਿ ਅੱਜ ਅਜਿਹਾ ਦੇਸ਼ ਦੁਨiਆ ਦਾ ਲੀਡਰ ਹੈ,ਜਿਸ ਦਾ ਆਰਥਿਕ ਮਾਡਲ ਹੀ ਵੱਖਰਾ ਹੈ।ਇਸ ਦਾ ਸਵਿਧਾਨ ਇਕੋ ਹੀ ਗੱਲ ਕਹਿੰਦਾ ਹੈ ਕਿ ਹਰ ਉਹ ਕੰਮ ਕਰੋ,ਜੋ ਕਰਨਾ ਚਾਹੁੰਦੇ ਹੋ,ਇਹ ਇਸ ਦੇ ਦੇਸ਼ ਦੇ ਮੁੱਖੀ ਦਾ ਏਜੰਡਾ ਹੈ।ਇਸ ਦਾ ਮਕਸਦ ਹੈ ਨਿਰਮਾਣ,ਵਪਾਰ ਅਤੇ ਗਲੋਬਲ ਵਣਜ ਦੁਆਰਾ ਵਿਸ਼ਵ ਨੂੰ ਆਰਥਿਕ ਸ਼ਕਤੀ ਬਣਾਉਣਾ। ਜੇਕਰ ਇਸ ਦਾ ਮਤਲਬ ਜਿਆਦਾ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਅਤੇ ਵਧੇਰੇ ਪ੍ਰਦੂਸਣ,ਤਾਂ ਇਹ ਖੇਲ ਬਹੁਤ ਲੰਬਾ ਚਲੇਗਾ।
ਇਹ ਕਹਿਣ ਦੀ ਜਰੂਰਤ ਨਹੀ ਹੈ ਕਿ ਚੀਨ ਪੱਛਮੀ ਦੇਸ਼ਾਂ ਦੀ ਖੇਡ ਖੇਡਣਾ ਨਹੀ ਸਿਖਿਆ,ਨਹੀ,ਬਲਕਿ ਉਹ ਬਹੁਤ ਬੇਖੂਬੀ ਸਿੱਖ ਗਿਆ ਹੈ।ਇਹ ਬਿਜਲੀ ਅਤੇ ਊਰਜਾ ਨਵੀਨੀਕਰਨ ਤੇ ਬਿਲਕੁਲ ਸਹੀ ਆਵਾਜ਼ ਉਠਾਉਦਾ ਹੈ।ਇਸ ਦੇ ਨਾਲ ਹੀ ਇਸ ਨੇ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਉਦਯੋਗਾਂ ਦੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਇਆ ਜਾ ਸਕੇ।ਜਿਵੇਂ ਸੈਰ ਊਰਜਾਂ ਦੀ ਵਰਤੋਂ ਤੋਂ ਲੈ ਕੇ ਇਲੈਕਟ੍ਰਿਕ ਵਾਹਨ ਬਣਾਉਣਾ ਆਦਿ।ਇਸ ਨੇ 2060 ਤੱਕ ਸਿਫਰ ਨਿਕਾਸ ਦਾ ਟੀਚਾ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਅਪਣੀ ਅਰਥ-ਵਿਵਸਥਾ ਦੇ ਲਈ ਇਹ ਕੋਇਲੇ ਤੇ ਹੀ ਭਰੋਸਾ ਕਰਦਾ ਆਇਆ ਹੈ,ਅਤੇ ਇਸ ਦੀ ਵਰਤੋਂ ਜਾਰੀ ਰੱਖੀ ਹੋਈ ਹੈ।ਹੁਣ ਇਹ ਦੇਸ਼ ਏਨਾ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਇਸ ਦੇ ਲਈ ਇਹ ਕਹਿਣਾ ਵੀ ਮੁਸ਼ਕਲ ਹੋ ਗਿਆ ਹੈ ਕਿ ਇਹ ਦੇਸ਼ ਦੁਨੀਆ ਨੂੰ ਧੋਖਾ ਦੇ ਰਿਹਾ ਹੈ।
ਪਰ ਗੱਲ ਸਿਰਫ ਚੀਨ ਦੀ ਹੀ ਨਹੀ ਹੈ ਅਤੇ ਨਾ ਹੀ ਵਾਤਾਵਰਣ ਪ੍ਰਤੀ ਉਸ ਦਾ ਰਵੱਈਆ ਅਤੇ ਨਾ ਹੀ ਜਲ ਸਰੋਤਾਂ ਦੀ ਤਬਦੀਲੀ ਨਾਲ ਨਜਿੱਠਣ ਬਾਰੇ ਉਸ ਦੇ ਤੌਰ-ਤਰੀਕੇ ਦੀ ਹੈ।ਅਸਲ ਮੁਕਾਬਲਾ-ਚੀਨ ਅਤੇ ਅਮਰੀਕਾ ਦੇ ਵਿਚਕਾਰ ਹੈ।ਜਿਸ ਦੇ ਕਾਰਨ ਦੇਸ਼ ਆਪਸ ਵਿਚ ਮੁਕਾਬਲਾ ਕਰਨਗੇ ਦੋਹਾਂ ਵਿਚੋਂ ਕਿਸੇ ਇਕ ਦਾ ਪੱਖ ਲੈਣਗੇ।ਸਮੱਸਿਆ ਇਹ ਹੈ ਕਿ ਸਾਰੇ ਪੱਖ ਜਾਣਦੇ ਹਨ ਕਿ ਦਬਦਬੇ ਦੀ ਲੜਾਈ ਜਿੱਤਣ ਲਈ ਆਰਥਿਕ ਸ਼ਕਤੀ ਬਹੁਤ ਜਰੂਰੀ ਹੈ।ਜਿਆਦਾ ਨਿਰਮਾਣ,ਜਿਆਦਾ ਉਤਪਾਦਨ ਨਾਲ ਖਪਤ ਵਧੇਗੀ ਅਤੇ ਵਪਾਰ ਵਧੇਗਾ।
ਪੁਰਾਣੀ ਪਰੰਪਰਾ ਨੂੰ ਜਾਰੀ ਰੱਖਣ ਦੇ ਲਈ ਇਹ ਇਕ ਨਵਾ ਪੈਮਾਨਾ ਹੋਵੇਗਾ।ਇਸ ਤਰਾਂ ਸੁਰੱਖਿਅਤ ਪਾਣੀ,ਸਵੱਛਤਾ ਅਤੇ ਨਿਕਾਸੀ ਦੇ ‘ਬ੍ਰਾਊਨ ਏਜੰਡੇ’ਨੂੰ ਵਾਪਸ ਲਿਆਂਦਾ ਜਾ ਸਕੇਗਾ।ਅੱਜ ਭਾਰਤ ਹੀ ਨਹੀ,ਸਗੋਂ ਪੂਰਾ ਜਲ ਸਰੋਤਾਂ ਦੇ ਪਰਿਵਰਤਨ ਅਤੇ ਵਾਤਾਵਰਣ ਬਾਰੇ ਗੱਲ ਕਰ ਰਿਹਾ ਹੈ।ਪਿਛਲੇ 30 ਸਾਲਾਂ ਤੋਂ ਵਿਸ਼ਵ ਵਾਤਾਵਰਣ ਅਤੇ ਜਲ ਸਰੋਤਾਂ ਦੀ ਤਬਦੀਲੀ ਦੇ ਵਿਸ਼ੇ ਤੇ ਲਗਾਤਾਰ ਬਿਆਨਬਾਜ਼ੀ ਤੋਂ ਬੋਰ ਹੋ ਰਿਹਾ ਹੈ।
ਪਿੱਛਲੇ 30 ਸਾਲਾਂ ਨੂੰ ਛੱਡ ਕੇ,ਜੇ ਅਸੀ ਆਉਣ ਵਾਲੇ 30 ਸਾਲਾਂ ਦੀ ਗੱਲ ਕਰੀਏ,ਤਾਂ ਹੁਣ ਚਲਾਕੀ ਵਾਲੀ ਸ਼ਬਦਾਬਲੀ ਨਹੀ ਚੱਲੇਗੀ।ਕੁਦਰਤ ਨਾਲ ਰੱਜ ਕੇ ਹੰਗਾਮਾ ਹੋ ਰਿਹਾ ਹੈ।ਇਸ ਨੂੰ ਰੋਕਣ ਦਾ ਉਪਾਅ ਕਰਨਾ,ਸਮੇਂ ਦੇ ਨਾਲ ਚੱਲਣ ਦੇ ਬਰਾਬਰ ਹੈ,ਅਤੇ ਸਮ੍ਹਾਂ ਸਾਡੇ ਨਾਲ ਨਹੀ ਹੈ।
ਪੇਸ਼ਕਸ਼ :-ਅਮਰਜੀਤ ਚੰਦਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly