HOME ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਸਾਨੂੰ ਸ਼ਰਧਾ ਅਤੇ ਮੰਨੋਰੰਜ਼ਨ...

ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਸਾਨੂੰ ਸ਼ਰਧਾ ਅਤੇ ਮੰਨੋਰੰਜ਼ਨ ਦਾ ਸਾਧਨ ਦੇ ਤੌਰ ਤੇ ਨਹੀਂ ਮਨਾਉਣਾ ਚਾਹੀਦਾ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ

2

 ਇਸ ਮੌਕੇ ਤੇ ਮਿਸ਼ਨਰੀ ਗਾਇਕ ਗੋਲਡੀ ਮਲਿਕ ਅਤੇ ਮਿਸ਼ਨਰੀ ਗਾਇਕਾਂ ਨੀਲਮ ਠੱਕਰਵਾਲ ਨੇ ਹਾਜ਼ਰੀ ਲਗਵਾਈ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਕੱਲ ਰਾਤ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਿਸ਼ਨਰੀ ਭਾਵਨਾ ਨਾਲ ਬੰਗਾ ਵਿਖੇ ਮਨਾਇਆ ਗਿਆ।ਜਿਸ ਦੇ ਮੁੱਖ ਮਹਿਮਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਆਪਣੇ ਲੰਬੇ ਚੌੜੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਸਿਰਫ਼ ਸ਼ਰਧਾ ਅਤੇ ਮੰਨੋਰੰਜ਼ਨ ਦੇ ਤੌਰ ਤੇ ਨਹੀਂ ਮਨਾਉਣਾ ਚਾਹੀਦਾ ਸਗੋਂ ਸਾਨੂੰ ਚਾਹੀਦਾ ਹੈ ਕਿ ਪਿਛੇ ਜਿੰਨੀਆਂ ਵੀ ਸਰਕਾਰਾਂ ਆਈਆਂ ਉਨ੍ਹਾਂ ਨੇ ਸਾਨੂੰ ਕੁੱਟਣ ਅਤੇ ਲਾਅਰੇ ਨਾਅਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਸਾਡੇ ਕੋਲੋਂ ਸਭ ਕੁਝ ਖੋਹ ਲਿਆ ਹੈ ਇਸ ਲਈ ਹੁਣ ਸਾਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਮਿਸ਼ਨਰੀ ਗਾਇਕ ਗੋਲਡੀ ਮਾਲਿਕ ਨੇ ਲੋਕਾਂ ਨੂੰ ਜਾਗਰੂਕ ਭਰੇ ਗੀਤਾਂ ਰਾਹੀਂ ਸੁਨ ਕਰ ਦਿੱਤਾ ਜਿਨ੍ਹਾਂ ਚਿਰ ਉਸ ਨੇ ਉਸ ਨੇ ਗਾਇਆ ਸਿਰਫ ਬਾਬਾ ਸਾਹਿਬ ਦਾ ਮਿਸ਼ਨ ਗਾਇਆ ਅਤੇ ਸਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।ਨੀਲਮ ਠੱਕਰਵਾਲ ਜੀ ਨੇ ਵੀ ਮਿਸ਼ਨਰੀ ਗੀਤ ਗਾਇਆ।ਨੰਨੇ ਮੁੰਨੇ ਬੱਚਿਆਂ ਨੇ ਮੌਲਿਕ ਅਧਿਕਾਰ ਵਾਰੇ ਕੋਰੀਓਗ੍ਰਾਫੀ ਖੇਡਣ ਦਾ ਹੌਸਲਾ ਕੀਤਾ। ਇਸ ਮੌਕੇ ਤੇ ਮਨੋਹਰ ਕਮਾਮ ਬਸਪਾ ਆਗੂ,ਜੈ ਪਾਲ ਸੂੰਡਾ ਬਸਪਾ ਆਗੂ, ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ,ਡਾ ਕਸ਼ਮੀਰ ਚੰਦ,ਪਰਮਜੀਤ ਸਿੰਘ ਸੋਨੂੰ ਨੌਜਵਾਨ ਬਸਪਾ ਆਗੂ, ਕੁਲਦੀਪ ਸਿੰਘ ਬਹਿਰਾਮ, ਤੀਰਥ ਕਲਸੀ ਬਹਿਰਾਮ, ਦਰਸ਼ਨ ਬਹਿਰਾਮ, ਕ੍ਰਿਸ਼ਨਾ ਦੇਵੀ ਹੁਸ਼ਿਆਰਪੁਰ,ਰਵਿੰਦਰ ਮਹਿੰਮੀ ਬਸਪਾ ਆਗੂ, ਮਨਜੀਤ ਸੋਨੂੰ, ਹਰਜਿੰਦਰ ਲੱਧੜ ਪ੍ਰਧਾਨ ਬਸਪਾ ਸ਼ਹਿਰੀ ਬੰਗਾ, ਬਾਬਾ ਤਿਲਕ ਰਾਜ,ਜੀਤ ਰਾਮ ਭਾਟੀਆ ਐਮ ਸੀ, ਪ੍ਰਕਾਸ਼ ਚੰਦ ਬਸਪਾ ਦੇ ਬਜ਼ੁਰਗ ਆਗੂ, ਜਸਪਾਲ ਕਾਕਾ ਲਧਾਣਾ,ਹੰਸ ਰਾਜ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਦਵਿੰਦਰ ਬੇਗਮਪੁਰੀ ,ਰਾਮੇਸ਼ ਸਿੰਘ ਚੱਕ ਕਲਾਲ, ਜਤਿੰਦਰ ਖਮਾਚੌ, ਨਿਰਮਲ ਟੇਲਰ, ਤੀਰਥ ਰਾਮ ਬੰਗਾ, ਜਸਵਿੰਦਰ ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਬੀਬੀ ਭੈਣਾਂ ਅਤੇ ਬੱਚੇ ਮੌਜੂਦ ਸਨ , ।ਇਹ ਪ੍ਰੋਗਰਾਮ ਬਾਬਾ ਸਾਹਿਬ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਵੱਲੋਂ ਕਰਾਇਆ ਗਿਆ ਸਟੇਜ ਸਕੱਤਰ ਦਾ ਕੰਮ ਸੰਜੀਵ ਐਮਾਂ ਜੱਟਾਂ ਨੇ ਬਾਖੂਬੀ ਨਿਭਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੱਲ੍ਹ ਰਾਤ ਫੂਲੇ ਫਿਲਮ ਦੇਖਣ ਲਈ ਅਪੀਲ ਕੀਤੀ –ਮਿਸਨਰੀ ਗਾਇਕ ਗੋਲਡੀ ਮਲਿਕ
Next articleਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ