225 ਮਰੀਜ਼ਾਂ ਦੀ ਕੈਮਰੇ ਵਾਲੀਆਂ ਆਧੁਨਿਕ ਮਸ਼ੀਨਾਂ ਨਾਲ ਕੀਤੀ ਜਾਂਚ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਵਿਖੇ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਪੀ.ਜੀ.ਆਈ. ਦੇ ਮੈਡਲਿਸਟ ਡਾ: ਸਰਬਜੀਤ ਸਿੰਘ ਤੇ ਨੱਕ, ਕੰਨ, ਗਲੇ ਦੇ ਮਾਹਿਰ ਡਾ: ਅਰਜੁਨ ਸਿੰਘ ਨੇ ਦੂਰਬੀਨ ਅਤੇ ਕੈਮਰੇ ਦੀ ਆਧੁਨਿਕ ਤਕਨੀਕ ਨਾਲ 225 ਮਰੀਜ਼ਾਂ ਦੀ ਜਾਂਚ ਕੀਤੀ | ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਤੇ ਹੋਰ ਮੈਂਬਰਾਂ ਦੇ ਉਦਮ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਐਂਪਲੀਫੋਨ ਕੰਪਨੀ ਤੋਂ ਆਏ ਪ੍ਰਦੀਪ ਸਿੰਘ ਨੇ 55 ਦੇ ਕਰੀਬ ਮਰੀਜ਼ਾਂ ਦੀ ਸੁਣਨ ਸ਼ਕਤੀ ਜਾਂਚਣ ਲਈ ਪੀ.ਟੀ.ਏ. ਟੈਸਟ ਕੀਤਾ ਤੇ 14 ਲੋੜਵੰਦ ਮਰੀਜ਼ਾਂ ਨੂੰ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸੁਣਨ ਵਾਲੀਆਂ ਮਸ਼ੀਨਾਂ ਮੁਫ਼ਤ ਦਿੱਤੀਆਂ ਗਈਆਂ |
ਇਸ ਤੋਂ ਇਲਾਵਾ ਓਰੇਕ ਰੈਮੀਡੀਸ, ਵਿਲਕੋ ਲੈਬਾਰਟਰੀ ਤੇ ਰੈਕਸੀਆ ਕੰਪਨੀ ਦੇ ਨਾਲ-ਨਾਲ ਗੁਲਾਟੀ ਮੈਡੀਕਲ ਸਟੋਰ ਦਾ ਸਹਿਯੋਗ ਲੈਂਦੇ ਹੋਏ ਕਰੀਬ 40 ਹਜ਼ਾਰ ਰੁਪਏ ਦੀਆਂ ਦਵਾਈਆਂ ਕੈਂਪ ਵਿਚ ਆਏ ਮਰੀਜ਼ਾਂ ਨੂੰ ਕਲੱਬ ਵਲੋਂ ਵੰਡੀਆਂ ਗਈਆਂ | ਇਸ ਮੌਕੇ ਈਨਰਵੀਲ੍ਹ ਕਲੱਬ ਦੇ ਐਸੋਸੀਏਸ਼ਨ ਵਾਈਸ ਪ੍ਰੈਜ਼ੀਡੈਂਟ ਡਾ: ਸੁਰਜੀਤ ਕੌਰ, ਕਲੱਬ ਪ੍ਰਧਾਨ ਸੁਰਜੀਤ ਕੌਰ, ਉਰਮਿਲਾ ਤੇ ਰਿੱਤੂ ਅਗਰਵਾਲ ਨੇ ਵੀ ਸ਼ਿਰਕਤ ਕੀਤੀ ਅਤੇ ਰੋਟਰੀ ਕਲੱਬ ਇਲੀਟ ਨੂੰ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ | ਕੈਂਪ ਦੌਰਾਨ ਕਪੂਰਥਲਾ ਹਸਪਤਾਲ ਤੇ ਨਰਸਿੰਗ ਹੋਮ ਦੀ ਟੀਮ ਨੇ ਵੀ ਆਪਣਾ ਯੋਗਦਾਨ ਪਾਇਆ | ਕੈਂਪ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਹਰਜੀਤ ਸਿੰਘ ਵਾਲੀਆ, ਦਿਹਾਤੀ ਪ੍ਰਧਾਨ, ਦਵਿੰਦਰ ਸਿੰਘ ਢੱਪਈ, ਸੁਖਜੀਤ ਸਿੰਘ ਢੱਪਈ, ਸੁਖਦੇਵ ਸਿੰਘ ਕਾਦੂਪੁਰ, ਲਖਵਿੰਦਰ ਸਿੰਘ ਡੋਗਰਾਂਵਾਲ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਡਾਕਟਰਾਂ ਦੀ ਟੀਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ |
ਜਥੇ: ਜਰਨੈਲ ਸਿੰਘ ਡੋਗਰਾਂਵਾਲਾ ਨੇ ਰੋਟਰੀ ਕਲੱਬ ਇਲੀਟ ਦੇ ਉਦਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਇਸ ਮੌਕੇ ਰਜੇਸ਼ ਦੱਤਾ, ਗੁਰਸ਼ਰਨ ਸਿੰਘ, ਸਾਹਿਲ, ਕਲੱਬ ਪ੍ਰਧਾਨ ਅਮਰਜੀਤ ਸਿੰਘ ਸਡਾਨਾ, ਸਕੱਤਰ ਅਮਿਤ ਸ਼ਰਮਾ, ਸੁਕੇਸ਼ ਜੋਸ਼ੀ, ਹਰਜੀਤ ਸਿੰਘ ਬਾਜਵਾ, ਸਾਬਕਾ ਪ੍ਰਧਾਨ ਡਾ: ਅਮਿਤੋਜ ਸਿੰਘ ਮੁਲਤਾਨੀ, ਹਰਪਾਲ ਸਿੰਘ ਬਾਵਾ, ਦਵਿੰਦਰ ਸਿੰਘ ਦੇਵ, ਡਾ: ਗੁਲਜਾਰ ਸਿੰਘ ਸੰਗੇੜਾ, ਰਾਹੁਲ ਆਨੰਦ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਦਵਿੰਦਰ ਕੌਰ ਸਾਹਨੀ, ਅੰਕੁਰ ਵਾਲੀਆ, ਸੁਰਜੀਤ ਸਿੰਘ ਸਡਾਨਾ, ਅਮਰਜੀਤ ਸਿੰਘ ਚਿੰਟੂ, ਗੁਰਪ੍ਰੀਤ ਸਿੰਘ ਬਬਲੂ, ਲਖਬੀਰ ਸਿੰਘ ਲੱਕੀ, ਰੋਹਿਤ ਸੋਖਲ, ਸਮਸ਼ੇਰ ਸਿੰਘ ਮੱਲੀ, ਸਤਨਾਮ ਸਿੰਘ, ਅਮਰੀਕ ਸਿੰਘ ਮਠਾੜੂ, ਸਿਮਰਨਪ੍ਰੀਤ ਸਿੰਘ, ਜਸਵਿੰਦਰ ਸ਼ਰਮਾ, ਅਨਿਲ ਬਹਿਲ, ਗੁਰਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly