ਜਾਤ-ਪਾਤੀ ਜੱਕੜਪੰਜਾ ਕਿਵੇਂ ਟੁੱਟੇ

ਮਲਕੀਤ ਝਿੰਗੜ

(ਸਮਾਜ ਵੀਕਲੀ)

ਕਹਾਵਤ ਹੈ ; ਜਿਹਦੀ ਝੋਲ੍ਹੀ ਦਾਣੇ , ਉਹਦੇ ਕੱਮਲ੍ਹੇ ਵੀ ਸਿਆਣੇ !
ਹੋਰ ਕਹਾਵਤ ; ਪਰਸੂ , ਪਰਸਾ , ਪਰਸ ਰਾਮ !
ਪੈਸੇ ਵਾਲੇ ਦੀ ਜੈ ਜੈ ਕਾਰ ਹੈ !

ਪੱਛੜੀਆਂ ਜਾਤੀਆਂ ਦੇ ਲੋਕ ਘੋਰ ਗਰੀਬੀ ਕਾਰਨ ਦਬਾਏ ਹੋਏ ਹਨ , ਗਰੀਬ ਬੰਦੇ ਦੀ ਕੋਈ ਇਜ਼ਤ ਨਹੀਂ ਇਸ ਸਮਾਜ ਵਿੱਚ । ਪੈਸੇ ਵਾਲਾ ਕਿੰਨੇ ਵੀ ਕੁਕੱਰਮ ਕਰੇ ਸਾਰੇ ਢੱਕੇ ਜਾਂਦੇ ਹਨ , ਪਰ ਗਰੀਬ ਬੰਦਾ ਕਿੰਨਾ ਵੀ ਇਮਾਨਦਾਰ ਹੋਵੇ ਪਹਿਲਾਂ ਉਸਤੇ ਹੀ ਸ਼ੱਕ ਕੀਤੀ ਜਾਂਦੀ ਹੈ , ਉਹ ਬੇ- ਗੁਨਾਹ ਹੁੰਦੇ ਹੋਏ ਵੀ ਉਸਨੂੰ ਹੀ ਗੁਨਾਹਗਾਰ ਠਹਿਰਾਇਆ ਜਾਂਦਾ ਹੈ । ਕਿਉਂਕ ਉਹ ਨਿਤਾਕਤਾ ਹੁੰਦਾ ਹੈ । ਤੱਕੜੇ ਦਾ ਸੱਤੀਂ ਵੀਹੀਂ ਸੌ ਹੁੁੰਦਾ । ਤੱਕੜੇ ( ਅਖੋਤੀ ਉੱਚ ਜਾਤੀ ਵਾਲੇ ) ਕੋਲ ਪੈਸਾ , ਜ਼ਮੀਨ- ਜਾਇਦਾਦ ਤੇ ਸਰਕਾਰੇ-ਦਰਬਾਰੇ ਪਹੁੰਚ ਹੁੰਦੀ ਹੈ ।

ਅਖੌਤੀ ਨੀਚ- ਜਾਤੀਆਂ ਵਾਲ਼ਿਆਂ ਕੋਲ ਨਾ ਤਾਂ ਪਹੁੰਚ ਹੁੰਦੀ ਨਾ ਹੀ ਜ਼ਮੀਨ- ਜਾਇਦਾਦ , ਇਸ ਕਾਰਨ ਹੀ ਉਹਨਾਂ ਨੂੰ ਦਬਾਅ ਕੇ ਰੱਖਿਆ ਜਾ ਰਿਹਾ । ਜਦੋਂ ਆਮਦਨ ਅਤੇ ਪੈਦਾਵਾਰੀ ਦੇ ਸਾਧਨਾਂ ਤੇ ਗਰੀਬ ਬੰਦੇ / ਅਖੌਤੀ ਨੀਚ ਜਾਤੀ ਵਾਲਿਆਂ ਦਾ ਸਮੂਹਿਕ ਤੌਰ ਤੇ ਕੱਬਜ਼ਾ ਹੋ ਜਾਂਦਾ ਤਾਂ ਸੱਭ ਧੱਕੇਸ਼ਾਹੀਆਂ ਨੂੰ ਜਾਮ ਲੱਗ ਜਾਂਦਾ , ਜਾਤ- ਪਾਤੀ ਵਿਤਕਰਾ ਵੀ ਧੱਕੇਸ਼ਾਹੀ ਦਾ ਹੀ ਅੰਗ ਹੈ । ਜਦੋਂ ਮਜ਼ਦੂਰ / ਦਿਹਾਤੀ ਮਜ਼ਦੂਰ ਆਪਣਾ ਇਹ ਉੱਪਰੋਕਤ ਹੱਕ ਹਾਸਲ ਕਰ ਲੈਂਦੇ ਹਨ ਤਾਂ ਕਿਸੇ ਦੀ ਮਜਾਲ ਨਹੀਂ ਕੋਈ ਉਹਨਾਂ ਨੂੰ ਜਾਤ – ਪਾਤੀ ਅਧਾਰ ਤੇ ਨੀਵਾਂ ਦਿਖਾਵੇ ।

ਮਾਲਵੇ ਵਿੱਚ ਮਜ਼ਦੂਰ ਸੰਘਰਸ਼ ਰਾਹੀਂ ਜ਼ਮੀਨਾਂ ਦੀ ਪ੍ਰਾਪਤੀ ਕੀਤੀ ਗਈ ਚਾਹੇ ਮੁੱਢਲੀ ਅਵੱਸਥਾ ਵਿੱਚ ਪੰਚਾਇਤੀ ਜ਼ਮੀਨਾਂ ਹੀ ਸਹੀ ਤਾਂ ਖੇਤ- ਮਜ਼ਦੂਰਾਂ ਦੀ ਤਾਕਤ ਤੇ ਮਾਣ ਵਿੱਚ ਵਾਧਾ ਹੋਇਆ ਹੈ । ਉਹਨਾਂ ਦੀ ਪੁੱਗਤ ਹੋਣ ਲੱਗੀ ਹੈ । ਉਹ ਸਵੈ- ਮਾਣ ਨਾਲ ਜੀਣ ਲੱਗੇ ਹਨ । ਸੋ ਇਸ ਜਾਤ- ਪਾਤੀ ਮੱਸਲੇ ਨੂੰ ਪੈਦਾਵਾਰ ਦੇ ਸਾਧਨਾਂ ਨਾਲ਼ੋਂ ਅਲੱਗ ਕਰਕੇ ਹੱਲ ਕੀਤਾ ਹੀ ਨਹੀਂ ਜਾ ਸੱਕਦਾ । ਪੈਦਾਵਾਰੀ ਸਾਧਨਾਂ ਤੇ ਕੱਬਜ਼ਾ ਕਰਨ ਲਈ ਆਪਣੀ ਸੱਤਾ ਕਾਇਮ ਕਰਨੀ ਜ਼ਰੂਰੀ ਹੈ । ਇਸਤੋਂ ਬਗੈਰ ਇਹ ਮੱਸਲਾ ਹੱਲ ਹੋਣ ਵਾਲ੍ਹਾ ਨਹੀਂ ।

ਜਿਹੜੇ ਚੰਗੀ ਸੋਚ ਵਾਲੇ ਜਾਤ- ਪਾਤ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਹੂ- ਬੇਟੀ ਤੇ ਰੋਟੀ ਦੀ ਸਾਂਝ ਪਾ ਕੇ ਇਸ ਅਖੌਤੀ ਜਾਤ- ਪਾਤੀ ਵਿਤਕਰੇ ਨੂੰ ਠੋਕਰ ਵੀ ਮਾਰਨੀ ਚਾਹੀਦੀ ਹੈ ਜੋ ਕਿ ਉੱਪਰੋਕਤ ਜੱਕੜਪੰਜਾ ਤੋੜਨ ਲਈ ਹੋਰ ਵੀ ਸਹਾਈ ਹੋਵੇਗੀ । ਜ਼ਮੀਨ – ਜਾਇਦਾਦ ਦੀ ਕਾਣੀ- ਵੰਡ ਖੱਤਮ ਕਰਨ ਵਿੱਚ ਹੀ ਸਾਰਾ ਭੇਦ ਛੁੱਪਿਆ ਹੋਇਆ ਹੈ ।

ਮਲਕੀਤ ਝਿੰਗੜ ( ਯੂ ਕੇ ) ਲੇਖਕ ਤੇ ਪ੍ਰਜੈਂਟਰ —-
ਸਾਬਕਾ ਸੂਬਾ ਕਮੇਟੀ ਮੈਂਬਰ
ਪੰਜਾਬ ਸਟੂਡੈਂਟਸ ਯੂਨੀਅਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡੀਕ
Next articleਮਾਂ ਬਾਪ