(ਸਮਾਜ ਵੀਕਲੀ)- ਅੱਜ ਮਿਤੀ 04.10.2021 ਨੂੰ ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ ਚਰਚਾ ਕੀਤੀ ਗਈ ਅਤੇ ਇਸ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂਦੀ ਬੇਰਹਮੀ ਨਾਲ ਹੱਤਿਆ ਦੀ ਘਟਨਾ ਦੀ ਘੋਰ ਨਿਖੇਦੀ ਕੀਤੀ ਗਈ। ਫੋਰਮ ਵੱਲੋ ਕਿਹਾ ਗਿਆ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਵਿੱਚ ਜਾਨਬੂਝ ਕੇ ਵਾਹਨਾਂ ਦੇ ਨਾਲ ਦਿਨ ਦਿਹਾੜੇ ਕਿਸਾਨਾਂ ਦੀ ਬੇਰਹਮੀ ਨਾਲ ਹੱਤਿਆ ਕਰਨ ਦੀ ਘਟਨਾ ਤੋਂ ਪੂਰੇ ਦੇਸ਼ ਵਿੱਚ ਰੋਸ ਅਤੇ ਗੁੱਸਾ ਹੈ। ਕੇਂਦਰੀ ਗ੍ਰਹ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ “ਟੇਨੀ” ਦੇ ਬੇਟੇ ਅਤੇ ਉਸਦੇ ਗੁੰਡਆਂ ਦੇ ਸਾਥੀਆਂ ਨੇ ਇਹ ਕਾਤਲਾਨਾ ਹਮਲਾ ਬੇਸ਼ਰਮੀ ਨਾਲ ਕੀਤਾ, ਜੋ ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਸ਼ਿ ਨੂੰ ਦਰਸਾਉਂਦਾ ਹੈ। ਅਜੇ ਮਿਸ਼ਰਾ ਨੇ ਪਹਿਲਾਂ ਹੀ ਕਿਸਾਨਾ ਵਿਰੁੱਧ ਭੜਕਾਉ ਅਤੇ ਅਪਮਾਨਜਨਕ ਭਾਸ਼ਣ ਦੇ ਕੇ ਇਸ ਹਮਲੇ ਦਾ ਪ੍ਰਸੰਗ ਤਿਆਰ ਕੀਤਾ ਸੀ। ਪੂਰਵ ਨਿਯੋਜਿਤ ਤਰੀਕੇ ਨਾਲ ਉਸੇ ਦਿਨ ਹਰਆਨਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਨਤਕ ਤੌਰ ‘ਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਲਾਠੀਆਂ ਲੈਣ ਅਤੇ ਕਿਸਾਨਾ ਵਿਰੁੱਧ ਹਿੰਸਾ ਕਰਨ ਲਈ ਉਕਸਾ ਰਹੇ ਸਨ। ਇਨ੍ਹਾਂ ਘਟਨਾਵਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਸੰਵਧਾਿਨਕ ਅਹੁਦਆਂ ‘ਤੇ ਬੈਠੇ ਇਹਨਾ ਅਹੁਦੇਦਾਰਾਂ ਦੁਆਰਾ, ਸ਼ਾਂਤੀਪੂਰਵਕ ਅੰਦੋਲਨ ਕਰਨ ਵਾਲੇ ਕਿਸਾਨਾ (ਅੰਨਾਦਾਤਾਵਾਂ) ਵਿਰੁੱਧ ਯੋਜਨਾਬੱਧ ਤਰੀਕੇ ਨਾਲ ਹਿੰਸਾ ਲਈ ਆਪਣੇ ਅਹੁਦਆਂ ਦੀ ਦੁਰਵਰਤੋਂ ਕਰ ਰਹੇ ਹਨ। ਇਹ ਦੇਸ਼ ਦੇ ਕਾਨੂੰਨਾਂ ਅਤੇ ਸੰਵਿਧਾਨਕ ਤਰੀਕੇ ਨਾਲ ਕਰ ਰਹੇ ਅੰਦੋਲਨ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਦਬਾਉਣ ਦੀ ਕੌਸ਼ਿਸ਼ ਕੀਤੀ ਗਈ।ਇਸ ਲਈ, ਫੋਰਮ ਦੇ ਮੈਂਬਰਾਂ ਵੱਲੋਂ ਮਾਣਯੋਗ ਰਾਸ਼ਟ੍ਰਪਤੀ ਤੋਂ ਮੰਗਾਂ ਕੀਤੀਆਂ ਗਈਆਂ ਕਿ ਕੇਂਦਰੀ ਗ੍ਰਹ ਮੰਤਰੀ ਅਜੈ ਮਿਸ਼ਰਾ ਟੇਨੀ ਅਤੇ ਹਰਆਣਿਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਤੁਰੰਤ ਉਨ੍ਹਾਂ ਦੇ ਅਹੁਦੇਆਂ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣ ਅਤੇ ਫਿਰਕੂ ਨਫਰਤ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ “ਮੋਨੂੰ” ਅਤੇ ਉਸਦੇ ਸਾਥੀ ਗੁੰਡਆਂ ‘ਤੇ ਤੁਰੰਤ ਇਹਨਾ ਸਾਰਿਆਂ ਤੇ ਪੂਰਵਨਿਯੋਜਿਤ ਤਰੀਕੇ ਨਾਲ ਕਤਲ ਕਰਨ ਦਾ ਕੇਸ ਦਰਜ ਕੀਤਾ ਜਾਵੇ ਅਤੇ ਤੁਰੰਤ ਗਿਰਫ਼ਤਾਰ ਕੀਤਾ ਜਾਵੇ ਅਤੇ ਇਸ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇੱਕ ਐਸਆਈਟੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਬਿਾਨ ਮੌਜੂਦ ਸਨ:-
ਐਡਵੋਕੇਟ ਪ੍ਰਿਤਪਾਲ ਸਿੰਘ(ਪ੍ਰਧਾਨ)
ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ)
ਐਡਵੋਕੇਟ ਰਜ਼ਿੰਦਰ ਕੁਮਾਰ(ਉਪ-ਪ੍ਰਧਾਨ)
ਐਡਵੋਕੇਟ ਰਾਜਕੁਮਾਰ ਬੈਂਸ
ਐਡਵੋਕੇਟ ਹਰਪ੍ਰੀਤ ਸਿੰਘ
ਐਡਵੋਕੇਟ ਪ੍ਰੀਤਮ ਸਭਰਵਾਲ
ਐਡਵੋਕੇਟ ਰਾਜਿੰਦਰ ਕੁਮਾਰ ਮਹਿਮੀ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਦਰਸ਼ਨ ਸਿੰਘ
ਐਡਵੋਕੇਟ ਹਰਭਜਨ ਸਾਂਪਲਾ
ਐਡਵੋਕੇਟ ਸਤਨਾਮ ਸੁਮਨ
ਐਡਵੋਕੇਟ ਰਮਨ ਸਿੱਧੂ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਲਖਬੀਰ ਸਿੰਘ
ਐਡਵੋਕੇਟ ਸੰਗੀਤਾ ਸੋਨੀ
ਐਡਵੋਕੇਟ ਪਰਵੀਨ ਬਾਲਾ
ਐਡਵੋਕੇਟ ਸੱਤਪਾਲ ਵਰਿਦੀ
ਐਡਵੋਕੇਟ ਤਜੰਦਰ ਬੱਧਣ
ਐਡਵੋਕੇਟ ਰਜੰਦਰ ਬੋਪਾਰਾਏ
ਐਡਵੋਕੇਟ ਪਵਨ ਵਰਿਦੀ
ਐਡਵੋਕੇਟ ਜਗਜੀਵਨ
ਐਡਵੋਕੇਟ ਸੰਨੀ ਕੌਲ
ਜਾਰੀ ਕਰਤਾ:- ਰਾਜੂ ਅੰਬੇਡਕਰ (ਸਕੱਤਰ)