(ਸਮਾਜ ਵੀਕਲੀ)
ਦੋਸਤੋ ਜ਼ਿੰਦਗੀ ਪਰਮਾਤਮਾ ਵੱਲੋਂ ਬਖ਼ਸ਼ਿਆ ਇੱਕ ਬੇਸ਼ੁਮਾਰ ਕੀਮਤੀ ਤੋਹਫ਼ਾ ਹੈ । ਇਸ ਨੂੰ ਕਦੇ ਅਜਾਈਂ ਨਾ ਗਵਾਉਣਾ।
ਜਿਵੇਂ ਕੁਦਰਤ ਦੇ ਨਿਯਮਾਂ ਅਨੁਸਾਰ ਦਿਨ ਅਤੇ ਰਾਤ ਬਣਦੇ ਹਨ,ਗਰਮੀ ਅਤੇ ਸਰਦੀ, ਪੱਤਝੜ ਤੇ ਬਹਾਰ ਆਉਂਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਜੇ ਦੁੱਖ, ਨਾਕਾਮਯਾਬੀ ਅਤੇ ਅਸਫ਼ਲਤਾ ਆਉਂਦੇ ਹਨ ਤਾਂ ਉਸ ਨੂੰ ਖਿੜੇ ਮੱਥੇ ਸਵੀਕਾਰ ਕਰੋ ਕਿਉਂਕਿ ਜੇ ਰਾਤ ਆਈ ਹੈ ਤਾਂ ਸਵੇਰ ਦਾ ਆਉਣਾ ਨਿਸ਼ਚਿਤ ਹੁੰਦਾ ਹੈ। ਜੇਕਰ ਜ਼ਿੰਦਗੀ ਦੀ ਤੁਸੀਂ ਕਦਰ ਕਰੋਗੇ ਤਾਂ ਜ਼ਿੰਦਗੀ ਤੁਹਾਡੀ ਕਦਰ ਕਰੇਗੀ। ਅਸੀਂ ਕੁਦਰਤ ਨੂੰ ਜੋ ਦਿੰਦੇ ਹਾਂ ਉਹ ਸਾਨੂੰ ਕਈ ਗੁਣਾ ਕਰਕੇ ਵਾਪਸ ਕਰਦੀ ਹੈ।ਉਦਾਹਰਣ ਦੇ ਤੌਰ ਤੇ ਜੇ ਅਸੀਂ ਇੱਕ ਬੀਜ ਬੀਜਦੇ ਹਾਂ ਤਾਂ ਉਹ ਸਾਨੂੰ ਕਈ ਗੁਣਾ ਵਾਧਾ ਕਰਕੇ ਵਾਪਸ ਕਰਦੀ ਹੈ।ਇਹੀ ਉਸ ਦਾ ਹਰ ਗੱਲ ਵਿੱਚ ਅਸੂਲ ਹੈ।
ਜੇ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਹਉਕਾ ਲਵੋਗੇ ਤਾਂ ਉਹੀ ਨਕਾਰਤਮਿਕਤਾ ਨਾਲ ਤੁਹਾਡੀ ਝੋਲੀ ਭਰਦੀ ਜਾਵੇਗੀ ,ਇਸ ਤੋਂ ਉਲਟ ਜੇ ਤੁਸੀਂ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਸੱਚੇ ਦਿਲੋਂ ਖੁਸ਼ ਹੁੰਦੇ ਜਾਵੋਗੇ ਤਾਂ ਤੁਹਾਡੀਆਂ ਝੋਲੀਆਂ ਵੀ ਰੱਬ ਖੁਸ਼ੀਆਂ ਨਾਲ ਭਰ ਦੇਵੇਗਾ।ਇਹੀ ਅਸੂਲ ਸਫ਼ਲਤਾ ਅਤੇ ਜਿੱਤਾਂ ਤੇ ਲਾਗੂ ਹੁੰਦਾ ਹੈ।ਸੋ ਜੇ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਆਪਣੇ ਹਿਰਦੇ ਨਿਰਮਲ ਜਲ ਵਾਂਗੂੰ ਸਾਫ਼ ਰੱਖ ਕੇ ,ਆਪਣੀ ਸੋਚ ਨੂੰ ਸਕਾਰਾਤਮਕ ਬਣਾ ਕੇ ,ਆਨੰਦ ਮਾਣਦੇ ਹੋਏ, ਵਗਦੇ ਦਰਿਆ ਵਾਂਗ ਵਧਦੇ ਜਾਓ। ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਕਿਵੇਂ ਪਾਣੀ ਦੀਆਂ ਛੱਲਾਂ ਵਿੱਚ ਰੁੜ੍ਹਦੇ ਤਿਣਕਿਆਂ ਜਿੰਨੀਆਂ ਹੀ ਰਹਿ ਜਾਣਗੀਆਂ। ਸੋ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਲਈ ਇਸ ਨੂੰ ਕਰਤੇ ਦੇ ਨਿਯਮਾਂ ਅਨੁਸਾਰ ਇਮਾਨਦਾਰੀ ਨਾਲ ਨਿਭਾਓ … ਖੁਸ਼ ਰਹੋ ਅਬਾਦ ਰਹੋ, ਜ਼ਿੰਦਗੀ ਖੁੱਲ੍ਹ ਕੇ ਜੀਓ।
ਧੰਨਵਾਦ
ਬਰਜਿੰਦਰ ਕੌਰ ਬਿਸਰਾਓ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly