ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ

 

  • ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੋਂ ਪਾਬੰਦੀ ਹਟਾਈ ਗਈ
  • ਅੱਜ ਤੋਂ ਦਿੱਲੀ-ਟੋਰਾਂਟੋ, ਦਿੱਲੀ-ਵੈਨਕੂਵਰ ਜਾਣਗੀਆਂ ਉਡਾਣਾਂ

ਟੋਰਾਂਟੋ(ਸਮਾਜ ਵੀਕਲੀ):  ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੋਂ ਪਾਬੰਦੀ ਹਟਾ ਲਈ ਹੈ। ਭਲਕ ਤੋਂ ਹੁਣ ਭਾਰਤ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਜਾ ਸਕਣਗੀਆਂ। ਕਰੀਬ ਪੰਜ ਮਹੀਨੇ ਸਿੱਧੀਆਂ ਉਡਾਣਾਂ ਉਤੇ ਰੋਕ ਲੱਗੀ ਰਹੀ ਹੈ।

ਟਰਾਂਸਪੋਰਟ ਕੈਨੇਡਾ ਨੇ ਟਵੀਟ ਕੀਤਾ ‘27 ਸਤੰਬਰ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਲੈਂਡ ਕਰ ਸਕਣਗੀਆਂ, ਇਸ ਦੇ ਮੱਦੇਨਜ਼ਰ ਸਿਹਤ ਸਬੰਧੀ ਵਾਧੂ ਇੰਤਜ਼ਾਮ ਕੀਤੇ ਗਏ ਹਨ।’ ਯਾਤਰੀਆਂ ਕੋਲ ਕੋਵਿਡ ਦਾ ਨੈਗੇਵਿਟ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਲਈ ਦਿੱਲੀ ਹਵਾਈ ਅੱਡੇ ਉਤੇ ਮਨਜ਼ੂਰਸ਼ੁਦਾ ਲੈਬ ਵਿਚ ਮੌਲੀਕਿਊਲਰ ਟੈਸਟ ਕੀਤਾ ਜਾਵੇਗਾ। ਇਹ ਉਡਾਣ ਤੋਂ 18 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ।

ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ਅਪਰੈਲ ਵਿਚ ਬੰਦ ਕਰ ਦਿੱਤੀਆਂ ਸਨ। ਉਡਾਣਾਂ ਸ਼ੁਰੂ ਕਰਨ ਦੀ ਮਿਤੀ ਕਈ ਵਾਰ ਅੱਗੇ ਵਧਾਈ ਗਈ ਸੀ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਏਅਰ ਇੰਡੀਆ ਤੇ ਏਅਰ ਕੈਨੇਡਾ ਦਿੱਲੀ ਤੇ ਟੋਰਾਂਟੋ/ਵੈਨਕੂਵਰ ਵਿਚਾਲੇ ਭਲਕ ਤੋਂ ਸਿੱਧੀਆਂ ਉਡਾਣਾਂ ਚਲਾਉਣਗੇ। ਜਿਹੜੇ ਯਾਤਰੀ ਅਸਿੱਧੇ ਰੂਟ ਰਾਹੀਂ ਭਾਰਤ ਤੋਂ ਕੈਨੇਡਾ ਜਾਣਗੇ, ਉਨ੍ਹਾਂ ਨੂੰ ਹਾਲੇ ਵੀ ਤੀਜੇ ਮੁਲਕ ਵਿਚੋਂ ਉਡਾਣ ਭਰਨ ਤੋਂ ਪਹਿਲਾਂ ਕੋਵਿਡ ਮੌਲੀਕਿਊਲਰ ਟੈਸਟ ਕਰਵਾਉਣਾ ਪਏਗਾ। ਇਸ ਤੋਂ ਬਾਅਦ ਹੀ ਉਹ ਕੈਨੇਡਾ ਲਈ ਉਡਾਣ ਲੈ ਸਕਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੂੰ ਐੱਸਬੀਆਈ ਵਰਗੇ ਹੋਰ ਵੱਡੇ ਬੈਂਕਾਂ ਦੀ ਲੋੜ: ਸੀਤਾਰਾਮਨ
Next articleਕੈਬਨਿਟ ਮੀਟਿੰਗ ਅੱਜ, ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਨੂੰ ਹਰੀ ਝੰਡੀ ਦੀ ਸੰਭਾਵਨਾ