ਸ. ਹਰਬੰਸ ਸਿੰਘ ਸੰਧੂ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਕੁਰਾਲੀ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਕੁੱਲ ਦੁਨੀਆਂ ਵਿੱਚ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਮਿਸਾਲ ਬਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਸੰਘਰਸ਼ ਨੂੰ ਜਿੱਥੇ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਿਆ ਹੈ। ਉੱਥੇ ਕਲਾਕਾਰਾਂ ਖਾਸ ਕਰਕੇ ਪੰਜਾਬੀਆਂ ਵੱਲੋਂ ਉਚੇਚੇ ਤੌਰ ‘ਤੇ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਸੰਘਰਸ਼ ਦੇ ਸ਼ੁਰੂਆਤੀ ਦੌਰ ਤੋਂ ਹੀ ਕਲਾਕਾਰਾਂ ਦੀਆਂ ਸਟੇਜਾਂ ‘ਤੇ ਹਾਜ਼ਰੀਆਂ ਬਾਦਸਤੂਰ ਜਾਰੀ ਹਨ।
ਇਸੇ ਲੜੀ ਤਹਿਤ ਆਪਣੀਆਂ ਵਿਅੰਗਮਈ ਸਿਆਸੀ ਚੋਭਾਂ ਲਈ ਮਸ਼ਹੂਰ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦਾ ਵਿਸ਼ੇਸ਼ ਪ੍ਰੋਗਰਾਮ ਭਾਰਤ ਬੰਦ ਮੌਕੇ 27 ਸਤੰਬਰ ਸੋਮਵਾਰ ਨੂੰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਲੋਕ ਹਿੱਤ ਮੋਰਚਾ ਦੀ ਸਟੇਜ ਤੋਂ ਪਿੰਡ ਬੜੋਦੀ (ਕੁਰਾਲੀ-ਸਿੱਸਵਾਂ-ਚੰਡੀਗੜ੍ਹ ਰੋਡ), ਟੋਲ ਪਲਾਜ਼ਾ ਵਿਖੇ ਹੋਵੇਗਾ। ਇੰਟਰਨੈੱਟ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ (28 ਸਤੰਬਰ) ਨੂੰ ਸਮਰਪਿਤ ਇਸ ਸਮਾਗਮ ਵਿੱਚ ਗਾਇਕ ਜੋੜੀ ਰੋਮੀ, ਦਿਲਪ੍ਰੀਤ ਅਟਵਾਲ ਤੇ ਸਾਥੀ ਆਪਣੇ ਇਨਕਲਾਬੀ ਗੀਤ-ਸੰਗੀਤ ਨਾਲ਼ ਜੁਝਾਰੂਆਂ ਦੇ ਰੂਬਰੂ ਹੋਣਗੇ।
ਰੋਮੀ ਨੇ ਫੋਨ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਸਾਰੇ ਪ੍ਰਬੰਧ ਲਈ ਸਮੂਹ ਲੋਕ ਹਿੱਤ ਮੋਰਚੇ ਦੇ ਸਾਥੀਆਂ, ਸ. ਹਰਬੰਸ ਸਿੰਘ ਸੰਧੂ ਘੜਾਮਾਂ, ਰਵਿੰਦਰ ਸਿੰਘ ਮਾਣਕਪੁਰ ਸ਼ਰੀਫ, ਦਲਜੀਤ ਸਿੰਘ ਹੋਬੀ ਕੈਨੇਡਾ (ਕੁਰਾਲੀ) ਅਤੇ ਰਣਬੀਰ ਕੌਰ ਬੱਲ ਯੂ.ਐੱਸ.ਏ. ਦਾ ਤਹਿ ਦਿਲੋਂ ਸ਼ਕਗੁਜ਼ਾਰ ਹੈ। ਇਸ ਮੌਕੇ ਰੋਮੀ ਦੇ ਸਾਥੀ ਹਨੀ ਬੀ. ਮਿਊਜ਼ਿਕ ਡਾਇਰੈਕਟਰ, ਲੋਕ ਗਾਇਕ ਸ਼ਰਨ ਭਿੰਡਰ-ਜੱਸ ਅਟਵਾਲ-ਜਗਦੀਪ ਦੀਪਾ, ਦਿੱਤ ਘਨੌਲੀ, ਗੁਰਪ੍ਰੀਤ ਸਿੰਘ (ਤਾਈਕਵਾਂਡੋ ਕੋਚ), ਸਪਿੰਦਰ ਸਿੰਘ ਘਨੌਲੀ, ਜਸਵੀਰ ਸਿੰਘ ਬੁੱਢਣਪੁਰ, ਮਿਊਜ਼ੀਅਨ ਅਭੀ ਢੀਂਗਰਾ ਅਤੇ ਸਾਥੀ ਵਿਸ਼ੇਸ਼ ਸਹਿਯੋਗੀ ਹੋਣਗੇ। ਸਟੇਜ ਸੰਚਾਲਨ ਡਾ. ਐੱਮ. ਐੱਸ. ਸੈਣੀ (ਭੱਕੂਮਾਜਰਾ ) ਨਿਭਾਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly