. “ਸਿਆਣਿਆਂ ਦੇ ਲੀਡਰ ਵੀ ਸਿਆਣੇ ਹੋਣਗੇ”

ਜੋਰਾ ਸਿੰਘ ਬਨੂੜ

(ਸਮਾਜ ਵੀਕਲੀ)

ਦੋਸਤੋ , ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਲੀਡਰਾਂ ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ , ਉਨ੍ਹਾਂ ਦਾ ਘਿਰਾਓ ਕਰਨਾ ਸ਼ੁਰੂ ਕੀਤਾ , ਉਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ , 5 ਸਾਲਾਂ ਦੇ ਕਾਰਜਕਾਲ ਬਾਰੇ ਸਵਾਲ ਪੁੱਛੇ ਤਾਂ ਉਦੋਂ ਤੋਂ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਗੰਦਲੀ ਸਿਆਸਤ/ਰਜਵਾੜਾਸ਼ਾਹੀ ਸਿਆਸਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ !

ਜਿਹੜੇ ਦਿਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਕੇ 300 ਜੁਨਟ ਮੁਫ਼ਤ ਬਿਜਲੀ ਦੀ ਗੱਲ ਆਖੀਂ ਸੀ ਤਾਂ ਸਾਡੇ ਲੋਕਾਂ ਨੇ ਸਵਾਲ ਚੁੱਕੇ ਸੀ ????

ਪੈਸਾ ਕਿੱਥੋਂ ਆਊ , ਸਾਨੂੰ ਫ੍ਰੀ ਦੀ ਆਦਤ ਨਾ ਪਾਓ ਸਸਤੀ ਬਿਜਲੀ ਦੇ ਦਿਓ , ਜੇ ਬਿਜਲੀ ਮੁਫ਼ਤ ਹੋਈ ਤਾਂ ਪੰਜਾਬ ਹੋਰ ਕਰਜ਼ਾਈ ਹੋਊ ਜਿਸਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਜ਼ਾਈ ਹੋਣਗੀਆਂ ਵਗੈਰਾ ਵਗੈਰਾ ਆਪੋ-ਆਪਣੇ ਪੱਖ ਰੱਖੇ ਗਏ …. ਜੋ ਕਿ ਬਦਲਾਅ ਦੇ ਤੇ ਪੰਜਾਬ ਦੇ ਚੰਗੇ ਭਵਿੱਖ ਸਿਰਜੇ ਜਾਣ ਦੀ ਨਿਸ਼ਾਨੀ ਹੈ !

ਅਕਾਲੀ ਦਲ ਵੱਲੋਂ ਹੁਣ ਤੱਕ ਲੋਕਾਂ ਦੀ ਨਿਗ੍ਹਾ ਵਿਚ ਖਰੇ ਉਤਰਨ ਲਈ ਕੀ ਕੀ ਨਹੀਂ ਕੀਤਾ ਗਿਆ , ਕੇਂਦਰ ‘ਚੋਂ ਅਸਤੀਫਾ ਵੀ ਦਿੱਤਾ , ਕਿਸਾਨੀ ਹੱਕ ਵਿੱਚ ਰੈਲੀਆਂ ਵੀ ਕੀਤੀਆਂ , ਭਾਜਪਾ ਨਾਲ ਗਠਜੋੜ ਵੀ ਤੋੜਿਆ , ਆਪਣੀਆਂ 100 ਦਿਨਾਂ ਦੀਆਂ ਰੈਲੀਆਂ ਵੀ ਰੱਦ ਕੀਤੀਆਂ ਪਰ ਏਨਾਂ ਕੁਝ ਕਰਨ ਦੇ ਬਾਵਜੂਦ ਵੀ ਲੋਕਾਂ ਨੇ ਉਨ੍ਹਾਂ ਨੂੰ ਕਬੂਲਿਆ ਨਹੀਂ … ਕਿਉਂ ਕਿ ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਅੱਜ ਬੱਚਾ ਬੱਚਾ ਬੇਅਦਬੀ ਦਾ ਜਵਾਬ ਮੰਗਦਾ , ਬਾਦਲਾਂ ਦੇ ਰਾਜ ਵੇਲੇ ਚਿੱਟੇ ਨਾਲ ਹੋਈਆਂ ਮੌਤਾਂ ਲੋਕਾਂ ਨੂੰ ਅੱਜ ਵੀ ਚੇਤੇ ਨੇ , 2016 ਦਾ ਜੁਲਾਈ ਦਾ ਕਾਲਾ ਹਫ਼ਤਾ ਕਿਸੇ ਨੂੰ ਨਹੀਂ ਭੁੱਲਦਾ ਜਿਸ ਕਰਕੇ ਲੋਕ ਅੱਜ ਵੀ ਬਾਦਲਾਂ ਦਾ ਵਿਰੋਧ ਕਰ ਰਹੇ ਨੇ !

ਚਾਰ ਦਿਨ ਪਹਿਲਾਂ ਸ. ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤੇ ਉਹ ਇਕ ਦਮ ਅਜਿਹੇ ਤਰੀਕੇ ਨਾਲ ਵਿਚਰਨਾ ਸ਼ੁਰੂ ਕਰ ਦਿੰਦੇ ਨੇ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਵਾਕਿਆ ਹੀ ਕੋਈ ਫ਼ਰਿਸ਼ਤਾ ਅੰਬਰੋਂ ਉਤਰ ਆਇਆ !

ਪਰ ਯਾਦ ਰੱਖਿਓ , ਸ. ਚਰਨਜੀਤ ਸਿੰਘ ਚੰਨੀ ਕੋਈ ਨਵਾਂ ਚਿਹਰਾ ਨਹੀਂ ਹੈ , ਚਰਨਜੀਤ ਸਿੰਘ ਚੰਨੀ ਸਿਆਸਤ ਵਿੱਚ ਅੱਜ ਤੋਂ 20 ਸਾਲ ਤੋਂ ਵੀ ਪਹਿਲਾਂ ਦਾ ਆਇਆ ਹੋਇਆ ਹੈ !

ਅੱਜ ਚਰਨਜੀਤ ਸਿੰਘ ਚੰਨੀ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਮੈਨੂੰ 1000 ਸਕਿਊਰਟੀ ਦੀ ਲੋੜ ਨਹੀਂ , ਆਟਾ ਦਾਲ ਸਕੀਮ ਨਹੀਂ ਉੱਚ ਪੱਧਰੀ ਸਿੱਖਿਆ ਤੁਹਾਨੂੰ ਦੇਵਾਂਗਾ , ਜ਼ਿਆਦਾ ਮਹਿੰਗੀਆਂ/ਵੱਡੀਆਂ ਗੱਡੀਆਂ ਦੀ ਲੋੜ ਨਹੀਂ ਇਹ ਖ਼ਰਚਾ ਗਰੀਬਾਂ ਤੇ ਖ਼ਰਚ ਕਰੋ , ਚਰਨਜੀਤ ਸਿੰਘ ਚੰਨੀ ਲੋਕਾਂ ਵਿਚ ਆਮ ਕਰਕੇ ਵਿਚਰ ਰਿਹਾ ਹੈ ਗਲ਼ੇ ਮਿਲ ਰਿਹਾ ਹੈ , ਭੰਗੜਾ ਪਾ ਰਿਹਾ ਹੈ , ਢਾਬੇ ਤੇ ਚਾਹ ਨਾਲ ਕਚੋਰੀਆਂ ਖਾ ਰਿਹਾ ਹੈ , ਸੜਕਾਂ ਤੇ ਖੜ੍ਹੇ ਆਮ ਲੋਕਾਂ ਕੋਲ ਖੜ ਰਿਹਾ ਹੈ ਅਜਿਹਾ ਆਉਂਦੇ ਦਿਨਾਂ ਵਿੱਚ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ !

ਪਰ … ਚਰਨਜੀਤ ਸਿੰਘ ਚੰਨੀ ਨੂੰ ਅਜਿਹਾ ਤਾਂ ਕਰਕੇ ਕਰਨਾ ਪੈ ਰਿਹਾ ਹੈ ਕਿਉਂਕਿ ਅੱਜ ਲੋਕਾਂ ਵਿਚੋਂ ਇਹ ਆਵਾਜ਼ ਉੱਠੀ ਹੈ … ਏਨੀਆਂ ਸਕਿਊਰਟੀਆਂ ਕਿਉਂ , ਏਨੇਂ ਏਨੇਂ ਭੱਤੇ ਕਿਉਂ , ਭ੍ਰਿਸ਼ਟਾਚਾਰ ਕਿਉਂ ….‌ ਜਿਸ ਕਰਕੇ ਇਨ੍ਹਾਂ ਲੀਡਰਾਂ ਨੂੰ ਹੁਣ ਲਗਦਾ ਹੈ ਆਮ ਲੋਕਾਂ ਵਿੱਚ ਜਾਣ ਲਈ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਣਾ , ਅੱਜ ਲੋਕ ਆਟਾ ਦਾਲ ਸਕੀਮ ਨੂੰ ਪਾਸੇ ਕਰਕੇ ਪਹਿਲਾਂ ਸਿੱਖਿਆ ਮੰਗਦੇ ਨੇ , ਲੋਕ ਮੁਫ਼ਤਖੋਰੀ ਨੂੰ ਪਾਸੇ ਰੱਖ ਰੁਜ਼ਗਾਰ ਪੈਦਾ ਕਰਨ ਦੀ ਗੱਲ ਕਰਦੇ ਨੇ ਤੇ ਚਰਨਜੀਤ ਸਿੰਘ ਚੰਨੀ ਨੂੰ ਓਹੀ ਐਲਾਨ ਕਰਨਾ ਪੈ ਰਿਹਾ ਹੈ , ਲੋਕਾਂ ਨੇ ਸਵਾਲ ਚੁੱਕੇ ਸੀ ਤਾਂ ਕਰਕੇ ਉਨਾਂ ਨੂੰ ਨਵੇਂ ਸਿਰੇ ਤੋਂ ਇਹ ਰਾਜਨੀਤੀ ਸ਼ੁਰੂ ਕਰਨੀ ਪੈ ਰਹੀ !
ਅੱਜ ਤੋਂ 5 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਕਿਸੇ ਦੂਜੇ ਗ੍ਰਹਿ ਤੇ ਨਹੀਂ ਰਹਿੰਦਾ ਸੀ ਬਲਕਿ ਏਥੇ ਹੀ ਰਹਿੰਦਾ ਸੀ ਤੇ ਉਸਨੂੰ ਉਸ ਵੇਲੇ ਇਹ ਮੁੱਦੇ ਯਾਦ ਕਿਉਂ ਨਹੀਂ ਆਏ ???

ਅਸਲ ‘ਚ ਲੋਕਾਂ ਦੀ ਜਾਗਰੂਕਤਾ ਕਰਕੇ 2022 ਦੀ ਸ਼ੀਟ ਪੱਕੀ ਕਰਨ ਲਈ ਅਜਿਹਾ ਇਨਾਂ ਨੂੰ ਕਰਨਾ ਪੈ ਰਿਹਾ ਹੈ ਪਰ ਇਸ ਸਭ ਦਾ ਖ਼ਿਤਾਬ ਉਨ੍ਹਾਂ ਜਾਗਰੂਕ ਲੋਕਾਂ ਦੀ ਝੋਲੀ ਵਿੱਚ ਜਾਂਦਾ ਹੈ ਜਿਨ੍ਹਾਂ ਨੇ ਇਨ੍ਹਾਂ ਖਿਲਾਫ਼ ਆਵਾਜ਼ ਚੁੱਕੀ ਤੇ ਆਮ ਲੋਕਾਂ ਨੂੰ ਬੋਲਣ ਲਾਇਆ !

ਬਸ ਏੰਦਾ ਹੀ ਲੱਗੇ ਰਿਹੋ ਤਕੜੇ ਹੋਕੇ ਮੰਜ਼ਿਲ ਬਹੁਤੀ ਦੂਰ ਨਹੀਂ , ਜਾਗਦੇ ਸਿਰਾਂ ਦੀ ਬਦੌਲਤ ਇਕ ਦਿਨ #ਜਾਗੇਗਾ_

ਪੰਜਾਬ ਸਮਾਜ ਸੇਵਕ

ਜ਼ੋਰਾ ਸਿੰਘ ਬਨੂੜ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ*
Next articleਸਾਡਾ ਸਮਾਜਿਕ ਜੀਵਨ ਤੇ ਬਿਖ਼ਰਦੇ ਰਿਸ਼ਤੇ……