ਜ਼ਖਮੀ ਗਊਆਂ ਦੀ ਸੇਵਾ ਲਈ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ 5100 ਰੁਪਏ ਦਾਨ ਦਿੱਤੇ – ਲਾਇਨ ਅਸ਼ੋਕ ਬਬਿਤਾ ਸੰਧੂ

ਫੋਟੋ : ਲਾਇਨ ਅਸ਼ੋਕ ਬਬਿਤਾ ਸੰਧੂ, ਲਾਇਨ ਸ਼ਰਨਜੀਤ ਸਿੰਘ, ਸੀਤਾ ਰਾਮ ਸੋਖਲ ਗਊਸ਼ਾਲਾ ਲਈ ਸੇਵਾ ਦਿੰਦੇ ਹੋਏ।

ਸਰਕਾਰਾਂ ਜ਼ਖਮੀ ਅਤੇ ਬੇਸਹਾਰਾ ਗਊਆਂ ਦਾ ਇਲਾਜ਼ ਕਰ ਰਹੀਆਂ ਗਊਸ਼ਾਲਾਵਾਂ ਲਈ ਵਿਸ਼ੇਸ਼ ਮਦਦ ਕਰਨ – ਲਾਇਨ ਸੋਮਿਨਾਂ ਸੰਧੂ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਭਾਰਤ ਦੇਸ਼ ਵਿੱਚ ਗਊਆਂ ਨੂੰ ਮਾਤਾ ਦਾ ਦਰਜਾ ਮਿਲਿਆ ਹੋਇਆ ਹੈ। ਲੋਕ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਗਊਸ਼ਾਲਾਵਾਂ ਵਿੱਚ ਜਾ ਕੇ ਗਊਆਂ ਦੀ ਅਲੱਗ ਅਲੱਗ ਤਰੀਕੇ ਨਾਲ ਸੇਵਾ ਕਰਕੇ ਪੁੰਨ ਕਮਾਉਂਦੇ ਹਨ ਪਰ ਸਾਡੇ ਹੀ ਦੇਸ਼ ਵਿੱਚ ਬੁਰੇ ਲੋਕਾਂ ਦੇ ਤਸ਼ੱਦਦ ਭਰੇ ਕਾਰਨਾਮਿਆਂ ਕਾਰਣ ਬਹੁਤ ਸਾਰੀਆਂ ਗਊਆਂ ਦੀ ਹਾਲਤ ਬਹੁਤ ਤਰਸਯੋਗ ਹੈ। ਮੰਦਬੁੱਧੀ ਲੋਕ ਗਊਆਂ ਉੱਪਰ ਇਸ ਕਦਰ ਤਸ਼ੱਦਦ ਕਰਦੇ ਹਨ ਕਿ ਅਸੀਂ ਆਪਣੀਆਂ ਨਜ਼ਰਾਂ ਨਾਲ ਉਹਨਾਂ ਨਾਲ ਕੀਤੀ ਵੱਢ-ਟੁੱਕ ਦੇਖ ਨਹੀਂ ਸਕਦੇ। ਜ਼ਖਮੀ ਹਾਲਤ ਵਿੱਚ ਜਾਂ ਬੇਸਹਾਰਾ ਹੋਣ ਕਾਰਨ ਗਊਆਂ ਨੂੰ ਅਸੀਂ ਅਕਸਰ ਖੁਲ੍ਹੀਆਂ ਸੜਕਾਂ ਤੇ ਘੁੰਮਦਿਆਂ ਦੇਖਦੇ ਹਾਂ।

ਨੂਰਮਹਿਲ ਵਿਖੇ ਮੰਡੀ ਰੋਡ, ਸਵਰਗ ਆਸ਼ਰਮ ਵਿੱਚ “ਅਪਾਹਜ਼ ਗਊਆਂ ਦੀ ਗਊਸ਼ਾਲਾ” ਹੈ ਜਿੱਥੇ ਵੱਡ-ਟੁੱਕ ਕੀਤੀਆਂ, ਚੱਲਣ ਫਿਰਨ ਵਿੱਚ ਅਸਮਰੱਥ ਗਊਆਂ ਦਾ ਬੁਰਾ ਹਾਲ ਦੇਖ ਸਕਦੇ ਹਾਂ। ਗਊ ਸੇਵਾ ਦਲ ਸੁਸਾਇਟੀ ਦੇ ਸੇਵਾਦਾਰ ਪਵਨ ਸ਼ਰਮਾਂ, ਯੋਗੇਸ਼ ਸ਼ਰਮਾਂ, ਰਾਕੇਸ਼ ਕੁਮਾਰ, ਅਵਿਨਾਸ਼ ਲਾਲ, ਦਵਿੰਦਰ ਸੂਦ, ਯੋਗਰਾਜ ਤਨ-ਮਨ-ਧਨ ਨਾਲ ਦਾਨਵੀਰਾਂ ਦੇ ਸਹਿਯੋਗ ਨਾਲ ਜ਼ਖਮੀ ਅਤੇ ਲਾਚਾਰ ਗਊ ਮਾਤਾਵਾਂ ਦਾ ਇਲਾਜ਼ ਬੜੀ ਸ਼ਰਧਾ ਭਾਵ ਨਾਲ ਕਰਦੇ ਹਨ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਸੈਕਟਰੀ ਲਾਇਨ ਬਬਿਤਾ ਸੰਧੂ ਡੀ.ਸੀ. 321-ਡੀ, ਚੇਅਰਪਰਸਨ ਮੈਂਬਰਸ਼ਿਪ ਗ੍ਰੋਥ ਲਾਇਨ ਸ਼ਰਨਜੀਤ ਸਿੰਘ, ਪੀ.ਆਰ.ਓ ਲਾਇਨ ਸੋਮਿਨਾਂ ਸੰਧੂ, ਲਾਇਨ ਹਰਪ੍ਰੀਤ ਅਰੋੜਾ, ਲਾਇਨ ਆਂਚਲ ਸੰਧੂ ਸੋਖਲ ਨੇ ਗਊ ਸੇਵਾ ਲਈ 5100 ਰੁਪਏ ਦਾਨ ਦੇ ਰੂਪ ਦਿੱਤੇ।

ਇਸ ਮੌਕੇ ਸਮਾਜ ਸੇਵੀ ਸੀਤਾ ਰਾਮ ਸੋਖਲ ਅਤੇ ਨੰਨ੍ਹੀ ਬੱਚੀ ਗੁਰਛਾਇਆ ਸੋਖਲ ਵੀ ਹਾਜ਼ਿਰ ਹੋਏ। ਲਾਇਨਜ਼ ਮੈਂਬਰਾਂ ਨੇ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਖੁਸ਼ੀ ਮੌਕੇ ਗਊ ਮਾਤਾਵਾਂ ਦੇ ਇਲਾਜ ਲਈ ਜ਼ਰੂਰ ਦਾਨ ਕਰਿਆ ਕਰਨ। ਨੰਬਰਦਾਰ ਅਸ਼ੋਕ ਸੰਧੂ ਨੇ ਸਰਕਾਰ ਪਾਸ ਵੀ ਅਪੀਲ ਕੀਤੀ ਕਿ ਸਰਕਾਰਾਂ ਵੀ ਗਊ ਸੇਵਾ ਦੇ ਨਾਮ ਤੇ ਟੈਕਸ ਦੇ ਰੂਪ ਵਿੱਚ ਵਸੂਲੇ ਜਾਂਦੇ ਪੈਸੇ ਹਰ ਇੱਕ ਗਊਸ਼ਾਲਾ ਨੂੰ ਵੰਡ ਕੇ ਦੇਣ ਖਾਸਕਰ ਜਿੱਥੇ ਵੀ ਜ਼ਖਮੀ ਅਤੇ ਬੇਸਹਾਰਾ ਗਊਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ?- (ਭਾਗ ੨)
Next articleਸੰਗਰੂਰ ਬਰਨਾਲਾ ਕਬੱਡੀ ਲੀਗ ਦਾ ਟੂਰਨਾਮੈਂਟ 25 ਨੂੰ ਖਨਾਲ ਕਲਾ ਵਿਖੇ