ਮਾਂ – ਬੋਲੀ ਦਾ ਸਪੂਤ : ਮਾਸਟਰ ਵਤਨ ਸਿੰਘ ਸੰਧੂ

ਮਾਸਟਰ ਵਤਨ ਸਿੰਘ ਸੰਧੂ

(ਸਮਾਜ ਵੀਕਲੀ)

ਸੰਸਾਰ ਵਿੱਚ ਸੱਜਣ ਪੁਰਸ਼ ਆਪਣੇ ਚੰਗੇ ਕਾਰਜਾਂ , ਗੁਣਾਂ ਅਤੇ ਪਰਉਪਕਾਰ ਸਦਕਾ ਆਦਰਣੀਯਾ ਹੁੰਦੇ ਹਨ। ਉਨ੍ਹਾਂ ਦਾ ਲੋਕ ਤੇ ਸਮਾਜ ਭਲਾਈ ਦਾ ਕਾਰਜ ਸਭ ਦੇ ਹਿੱਤ ਵਿੱਚ ਹੋ ਨਿੱਬੜਦਾ ਹੈ। ਅਜਿਹੇ ਮਹਾਂਪੁਰਖ ਆਪਣੇ ਚੰਗੇ ਕਾਰਜਾਂ ਦੇ ਨਾਲ ਹੀ ਆਪਣੀ ਮਾਂ – ਬੋਲੀ ਪ੍ਰਤੀ ਵੀ ਆਦਰ , ਸਤਿਕਾਰ ਪਿਆਰ , ਸਮਰਪਣ ਅਤੇ ਸੇਵਾ ਭਾਵ ਅਪਣਾ ਕੇ ਆਪਣੀ ਮਾਤ – ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਦਿਨ – ਰਾਤ ਅਣਥੱਕ ਯਤਨ ਕਰਦੇ ਹਨ।

ਅਜਿਹੇ ਹੀ ਗੁਣਾਂ ਦੇ ਧਾਰਨੀ ਤੇ ਮਾਂ – ਬੋਲੀ ਪੰਜਾਬੀ ਦੇ ਮਾਣ ਮੱਤੇ ਸੇਵਾਦਾਰ ਤੇ ਮਾਂ – ਬੋਲੀ ਦੇ ਸਪੂਤ ਹਨ : ਮਾਸਟਰ ਵਤਨ ਸਿੰਘ ਜੀ ਸੰਧੂ। ਮਾਸਟਰ ਵਤਨ ਸਿੰਘ ਸੰਧੂ ਇੱਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦਾ ਨਾਂ ਸੁਣਦੇ ਸਾਰ ਹੀ ਪੰਜਾਬੀ ਤੇ ਪੰਜਾਬੀਅਤ ਦਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ। ਮਾਸਟਰ ਵਤਨ ਸਿੰਘ ਸੰਧੂ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸੰਨ 2018 ਵਿੱਚ ਸਰਕਾਰੀ ਹਾਈ ਸਕੂਲ ਅਮਰਕੋਟ , ਜ਼ਿਲ੍ਹਾ ਤਰਨਤਾਰਨ ਤੋਂ ਕੀਤੀ ਤੇ ਵਰਤਮਾਨ ਸਮੇਂ ਵਿੱਚ ਉਹ ਸਰਕਾਰੀ ਹਾਈ ਸਕੂਲ ਭਾਗਸਰ , ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਬਤੌਰ ਪੰਜਾਬੀ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ।

ਮਾਸਟਰ ਵਤਨ ਸਿੰਘ ਸੰਧੂ ਨੇ ਕੋਵਿਡ ਕਾਲ ਦੌਰਾਨ ਵਿਦਿਆਰਥੀਆਂ ਦੇ ਆੱਨਲਾਈਨ ਪੜ੍ਹਾਈ ਸਬੰਧੀ ਅਨੇਕਾਂ ਉਪਰਾਲੇ ਕੀਤੇ , ਜਿਵੇਂ : ਆੱਨਲਾਈਨ ਸਿੱਖਿਆ , ਜੂਮ ਅੇੈਪ , ਮੋਬਾਇਲ ਫੋਨ ਸੰਪਰਕ , ਟੈਲੀਵਿਜ਼ਨ ਤੇ ਰੇਡੀਓ ਦੇ ਰਾਹੀਂ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਬਹੁਤ ਵਧੀਆ ਤੇ ਸੁਹਿਰਦ ਉਪਰਾਲੇ ਕੀਤੇ। ਉਨ੍ਹਾਂ ਨੇ ਆੱਨਲਾਈਨ ਸਿੱਖਿਆ ਦੀ ਸ਼ੁਰੂਆਤ ਦੋਆਬਾ ਰੇਡੀਓ ਤੋਂ ਕੀਤੀ। ਐੱਫ. ਐੈੱਮ. ਪਟਿਆਲਾ ਰੇਡੀਓ ‘ਤੇ ਵੀ ਕੰਮ ਕੀਤਾ। ਉਨ੍ਹਾਂ ਨੇ ਪੰਜਾਬ ਐਜੂਕੇਅਰ ਐਪ ‘ਤੇ ਵੀ ਡਿਊਟੀ ਨਿਭਾਈ।

ਪੰਜਾਬੀ ਭਾਸ਼ਾ ਨਾਲ ਉਨ੍ਹਾਂ ਦਾ ਖ਼ਾਸ ਲਗਾਓ ਹੈ। ਉਨ੍ਹਾਂ ਦੀ ਹਰ ਕਾਰਜ ਦੀ ਪੇਸ਼ਕਾਰੀ ਬਹੁਤ ਸਲੀਕੇਦਾਰ ਹੁੰਦੀ ਹੈ। ਮਾਸਟਰ ਵਤਨ ਸਿੰਘ ਸੰਧੂ ਬੜੇ ਹੀ ਖੁਸ਼ਦਿਲ ਸੁਭਾਅ , ਹਰਦਿਲ ਅਜ਼ੀਜ਼ , ਮਿਲਣਸਾਰ, ਮਿਹਨਤੀ ਅਧਿਆਪਕ ਅਤੇ ਕਿੱਤੇ ਪ੍ਰਤੀ ਸਮਰਪਿਤ ਇਨਸਾਨ ਹਨ। ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਨਾਮਣਾ ਖੱਟ ਰਹੇ ਮਾਸਟਰ ਵਤਨ ਸਿੰਘ ਸੰਧੂ ਨੂੰ ਕਈ ਵਾਰ ਮਾਣ – ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ।

ਪਰਮਾਤਮਾ ਕਰੇ ! ਮਾਸਟਰ ਵਤਨ ਸਿੰਘ ਸੰਧੂ ਇਸੇ ਤਰ੍ਹਾਂ ਵਿਦਿਆਰਥੀਆਂ ਅਤੇ ਮਾਤ – ਭਾਸ਼ਾ ਦੀ ਭਲਾਈ ਦੇ ਕਾਰਜ ਕਰਦੇ ਰਹਿਣ ਤੇ ਸਿੱਖਿਆ ਵਿਭਾਗ ਨੂੰ ਆਪਣੀਆਂ ਬੇਹਤਰ ਸੇਵਾਵਾਂ ਦਿੰਦੇ ਰਹਿਣ। ਅਸੀਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਦਿਲੋਂ ਅਰਦਾਸ ਕਰਦੇ ਹਾਂ।

” ਕਹਿ ਦੋ ਹਵਾਓਂ ਸੇ ,
ਜ਼ਯਾਦਾ ਸ਼ੋਰ ਨਾ ਮਚਾਏ ,
ਜ਼ਮੀਂ ਪੇ ਰਹਿਨੇ ਵਾਲੇ ,
ਝੋੰਕੋਂ ਸੇ ਨਹੀਂ ਡਰਤੇ ।”

ਮਾਸਟਰ ਸੰਜੀਵ ਧਰਮਾਣੀ .

 

 

 

 

 

 

 

ਸ੍ਰੀ ਅਨੰਦਪੁਰ ਸਾਹਿਬ
9478561356

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePunjab Cong issue: Late night strategy meet by Rahul with Ambika, Venugopal
Next articleਸਿਆਸਤ