(ਸਮਾਜ ਵੀਕਲੀ)
ਲੋੜਾਂ ਗਰਜ਼ਾਂ ਤਾਣੀਆਂ ਸੋਚਾਂ।
ਸਾਂਹ ਮੰਗੇ ਮਰ ਜਾਣੀਆਂ ਸੋਚਾਂ।
ਕੀ ਕਰੀਏ ਸਰਕਾਰ ਦੀਆਂ ਨੇ,
ਅੱਜ ਵੀ ਅੱਧੋ ਰਾਣੀਆਂ ਸੋਚਾਂ।
ਜਿਹੜੇ ਵਿਹੜੇ ਸੁੱਖ ਵਸਦਾ ਏ,
ਉਥੇ ਕੀ ਕਰ ਆਣੀਆਂ ਸੋਚਾਂ।
ਤਾਂ ਲੱਭੇ ਸ਼ੇਅਰਾਂ ਦੇ ਹੀਰੇ,
ਭੁੱਖ ਨੇ ਪਹਿਲਾਂ ਛਾਂਣੀਆਂ ਸੋਚਾਂ।
ਦੁੱਖ ਰਾਜੇ ਨੂੰ ਮਰਨ ਨਾ ਦੇਵਣ,
ਜੁੱਗ ਜੁੱਗ ਜੀਵਨ ਰਾਣੀਆਂ ਸੋਚਾਂ।
ਸਦ ਅਫ਼ਸੋਸ ਹਿਯਾਤੀ ਸਾਰੀ,
ਸੁੱਖ ਸੇਜਾਂ ਨਾ ਮਾਣੀਆਂ ਸੋਚਾਂ।
ਕਿਥੇ ਹੁਣ ਸ਼ੀਰਾਜ਼ ਲੈ ਜਾਵਾਂ,
ਅੰਨ੍ਹੀਆਂ ਲੁੱਲ੍ਹੀਆਂ ਕਾਣੀਆਂ ਸੋਚਾਂ।
ਮਜ਼ਹਰ ਸ਼ੀਰਾਜ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly