ਦਫ਼ਾ ਚੁਤਾਲ਼ੀ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਦਫ਼ਾ ਚੁਤਾਲ਼ੀ ਲਾ ਲਾ ਰੋਕੇ, ਹਾਕਿਮ ਰੋਹ ਦੀਆ’ ‘ਵਾਵਾਂ ਨੂੰ
ਡਾਂਗਾਂ ਮਾਰ ਰਿਹੈ ਕੁੱਟ ਇਹੇ , ਪੁੱਤਰਾਂ ਧੀਆਂ ਤੇ ਮਾਵਾਂ ਨੂੰ
ਦਫ਼ਾ ਚੁਤਾਲੀ ਲਾ ਲਾ—— – ———

ਮੂਰਖ ਲਾਣਾ ਤਖ਼ਤਾਂ ਉੱਪਰ, ਕਾਬਿਜ਼ ਹੋ ਕੇ ਧੌਂਸ ਜਮਾਉਂਦਾ ਹੈ
ਨਾਲ਼ ਜ਼ੁਮਲਿਆ ਗੱਪਾਂ ਦੇ ਏ, ਅਰਬਾਂ ਦਾ ਦੇਸ਼ ਚਲਾਉਂਦਾ ਹੈ
ਲੁੱਟ ਖਜ਼ਾਨੇ ਖਾ ਰਿਹੈ ਸਭ, ਧਨ ਸੰਪੰਤੀ ਖਾਣਾਂ-ਥਾਵਾਂ ਨੂੰ
ਲਾ ਦਫ਼ਾ ਚੁਤਾਲ਼ੀ ——— —— ———–

ਵੇਚ ਰਿਹਾ ਹੈ ਭਾਰਤ ਸਾਰਾ, ਭੇਸ ਵਟਾ ਕੇ ਚੌਕੀਦਾਰਾਂ ਦੇ
ਢਿੱਡ ਵੀ ਭੁੱਖੇ ਵੇਚ ਰਿਹੈ, ਇਹ ਕਰ ਸੌਦੇ ਦਸਤਾਰਾਂ ਦੇ
ਯੰਗ ਜ਼ਰੀਆਂ ਤਲਵਾਰਾਂ ਨੇ, ਘੇਰਿਐ ਚੋਰ ਗੁਫਾਵਾਂ ਨੂੰ
ਲਾ ਦਫ਼ਾ ਚੁਤਾਲੀ—————–

ਆਪਣੀ ਧਰਤੀ ਅਪਣੀ ਮਾਂ ਦੀ,ਰਾਖ਼ੀ ਕਰਨਾ ਅਤਿ ਜਰੂਰੀ ਹੈ
ਧਾੜਵੀਆਂ ਨੂੰ ਮਾਰ ਮੁਕਾਉਣਾ,ਇਹ ਵੀ ਤਾਂ ਹੱਕ ਜਮਹੂਰੀ ਹੈ
ਸ਼ਾਸਤਰ ਨਾਲ਼ ਸਮਝਾਉਣਾ ਪੈਂਦੈਂ, ਆਪਣੀਆਂ ਹੀ ਸਰਕਾਰਾਂ ਨੂੰ
ਦਫ਼ਾ ਚੁਤਾਲੀ————- ————–

ਅਸੀਂ ਰੁੱਖ ਨਹੀਂ ਹਾਂ ਜੰਗਲ਼ ਦੇ, ਵੇਚੇਂ, ਜੰਗਲ਼ ਦਾ ਕਾਨੂੰਨ ਨਹੀਂ
“ਬਾਲੀ” ਵਾਰਿਸ ਇਸ ਧਰਤੀ ਦੇ, ਚੱਲਣਾ ਤੇਰਾ ਜਨੂੰਨ ਨਹੀਂ
“ਰੇਤਗੜੵ” ਲਪਟਾਂ ਨੂੰ ਛੇੜ ਰਹੇ, ਆਖੋ ਏ ਕਾਣਿਆ ਕਾਵਾਂ ਨੂੰ
ਦਫ਼ਾ ਚੁਤਾਲ਼ੀ ——————-

ਬਲਜਿੰਦਰ ਸਿੰਘ ” ਬਾਲੀ ਰੇਤਗੜੵ “
9465129168 whatsapp
7087629168

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼ ਬਨਾਮ ਸਾਹਿਤਕ ਸਭਾਵਾਂ
Next articleਦਸ ਦੋਹੇ