ਹੱਕ ਲੈਣ ਲਈ ਲੜਣਾ ਹੀ ਪੈਣਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਲੀਡਰ ਬੰਦੇ , ਆਪਣੇ ਹੱਕਾਂ ਨੂੰ ਮਾਰ ਰਹੇ,
ਅੱਖਾ ਬੰਦ ਕਰਕੇ, ਆਪਾ ਕਾਹਤੋ ਸਾਰ ਰਹੇ।
ਅੱਜ ਮੇਰੇ ਨਾਲ ਮਾੜੀ,ਕੱਲ ਨੂੰ ਤੇਰੇ ਨਾਲ,
ਇਕ ਦੂਜੇ ਦੇ ਨਾਲ ਖੜਨਾ ਹੀ ਪੈਣਾ।
ਤਕੜੇ ਹੋਜੋ ਤਕੜੇ, ਹੱਕ ਲੈਣ ਲਈ ਲੜਣਾ ਹੀ ਪੈਣਾ ..

ਤੁਸੀ ਕਿਹੜਾ ਗਲਤ ਕਰਨਾ ,ਹੱਕ ਹੀ ਏ ਮੰਗਣਾ,
ਸੱਚ ਦਾ ਸਾਥ ਦੇਵੋ , ਸੱਚ ਤੋ ਕਿਉਂ ਹੈਂ ਸੰਗਣਾ।
ਸੱਚ ਦੀ ਖਾਤਿਰ ਜਿਉਣਾ,ਸੱਚ ਦੀ ਖਾਤਰ ਮਰਨਾ ਹੀ ਪੈਣਾ।
ਤਕੜੇ ਹੋਜੋ ਤਕੜੇ, ਹੱਕ ਲੈਣ ਲਈ ਲੜਣਾ ਹੀ ਪੈਣਾ ..

ਹਾਕਮ ਫਿਰਦੇ ਹੰਕਾਰੇ, ਰੱਬ ਤੋਂ ਵੀ ਨਾ ਡਰਦੇ,
ਹੱਕ ਕਿਸੇ ਦਾ ਮਾਰ ਕੇ , ਜੇਬਾਂ ਆਪਣੀਆਂ ਭਰਦੇ।
ਹੱਕਾਂ ਦੀ ਖਾਤਿਰ ਦੁੱਖ-ਸੁੱਖ,ਸਭ ਕੁਲਵੀਰੇ ਜਰਨਾ ਹੀ ਪੈਣਾ।
ਤਕੜੇ ਹੋਜੋ ਤਕੜੇ, ਹੱਕ ਲੈਣ ਲਈ ਲੜਣਾ ਹੀ ਪੈਣਾ..

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੱਸਿਆਵਾਂ ਨਾਲ ਜੂਝਦੇ ਲੋਕ:
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਨੁਸ਼ਾਸਨੀ ਕਮੇਟੀ ਦੀ ਚੋਣ