ਟੋਕੀਓ (ਸਮਾਜ ਵੀਕਲੀ): ਕ੍ਰਿਸ਼ਨਾ ਨਾਗਰ ਨੇ ਅੱਜ ਇਥੇ ਪੁਰਸ਼ ਸਿੰਗਲਜ਼ ਵਿੱਚ ਤਿੰਨ ਗੇਮਾਂ ਦੇ ਰੌਮਾਂਚਕ ਫਾਈਨਲ ਵਿੱਚ ਹਾਂਗਕਾਂਗ ਦੇ ਚੂ ਮੈਨ ਕਾਈ ਨੂੰ ਹਰਾ ਕੇ ਟੋਕੀਓ ਪੈਰਾਲੰਪਿਕਸ ਬੈਡਮਿੰਟਨ ਮੁਕਾਬਲੇ ਵਿੱਚ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਜੈਪੁਰ ਦੇ 22 ਸਾਲਾ ਨਾਗਰ ਨੇ ਆਪਣੇ ਵਿਰੋਧੀ ਨੂੰ 21-17 16-21 21-17 ਨਾਲ ਹਰਾਇਆ। ਬੀਤੇ ਦਿਨ ਭਾਰਤ ਦੇ ਪ੍ਰਮੋਦ ਭਗਤ ਨੇ ਬੈਡਮਿੰਟਨ ਵਿੱਚ ਸੋਨ ਤਗਮਾ ਜਿੱਤਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly