ਕੇਰਲ ’ਚ ਨਿਪਾਹ ਵਾਇਰਸ ਕਾਰਨ ਬੱਚੇ ਦੀ ਮੌਤ: ਕੇਂਦਰ ਨੇ ਟੀਮ ਭੇਜੀ, ਚਮਗਿੱਦੜਾਂ ਕਾਰਨ ਫ਼ੈਲਦੀ ਹੈ ਬਿਮਾਰੀ

ਕੋਜ਼ੀਕੋਡ (ਸਮਾਜ ਵੀਕਲੀ): ਕੇਰਲਾ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਕਿਹਾ ਹੈ ਕਿ ਨਿਪਾਹ ਵਾਇਰਸ ਕਾਰਨ 12 ਸਾਲਾ ਲੜਕੇ ਦੀ ਇੱਥੋਂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ (ਐੱਨਆਈਵੀ) ਵਿੱਚ ਭੇਜਿਆ ਗਿਆ ਸੀ ਜਿਥੇ ਉਸ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ। ਕੇਂਦਰ ਸਰਕਾਰ ਨੇ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਦੀ ਟੀਮ ਕੇਰਲਾ ਭੇਜੀ ਹੈ। ਇਹ ਟੀਮ ਰਾਜ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਜਦੋਂ ਚਮਗਿੱਦੜ ਫਲ ਖਾਂਦਾ ਹੈ, ਉਸ ਦੀ ਲਾਰ ਫਲਾਂ ’ਤੇ ਲਗਦੀ ਹੈ। ਇਸ ਤਰ੍ਹਾਂ ਨਿਪਾਹ ਵਾਇਰਸ ਫੈਲਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਜ਼ੱਫ਼ਰਨਗਰ ’ਚ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ
Next articleਟੋਕੀਓ ਪੈਰਾਲੰਪਿਕਸ: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ’ਚ ਭਾਰਤ ਲਈ ਜਿੱਤਿਆ ਸੋਨ ਤਗਮਾ