ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਨੂਰਪੁਰ ਦੋਨਾ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਕੈਪਸ਼ਨ-ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਨੂਰਪੁਰ ਦੋਨਾ ਵੱਲੋਂ ਪਹਿਲੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਰਣਜੀਤ ਸਿੰਘ ਖੋਜੇਵਾਲ ਪੀ ਏ ਸੀ ਮੈਂਬਰ ਸ੍ਰੋਮਣੀ ਅਕਾਲੀ ਦਲ,ਸਰਪੰਚ ਸੁਰਜੀਤ ਸਿੰਘ ਤੇ ਹੋਰ

ਅਕਾਲੀ ਬਸਪਾ ਸਰਕਾਰ ਆੳਣ ਤੇ ਖੇਡਾਂ ਦਾ ਡਿਗਿਆ ਹੋਇਆ ਪੱਧਰ ਉੱਚਾ ਚੁੱਕਿਆਂ ਜਾਵੇਗਾ—ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਨੂਰਪੁਰ ਦੋਨਾ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਣਜੀਤ ਸਿੰਘ ਖੋਜੇਵਾਲ ਪੀ ਏ ਸੀ ਮੈਂਬਰ ਸ੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਟੂਰਨਾਮੈਂਟ ਦਾ ਉਦਘਾਟਨ ਰਣਜੀਤ ਸਿੰਘ ਖੋਜੇਵਾਲ ਅਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਬਾਬਾ ਚਰਨਜੀਤ ਸਿੰਘ ਵੱਲੋਂ ਚੜਦੀ ਕਲਾ ਦੀ ਅਰਦਾਸ ਕੀਤੀ ਗਈ । ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਖੋਜੇਵਾਲ ਨੇ ਕਿਹਾ ਕਿ ਪਹਿਲਾ ਅਕਾਲੀ ਸਰਕਾਰ ਵੇਲੇ ਖੇਡਾਂ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਉੱਚਾ ਚੁੱਕਿਆਂ ਗਿਆ ਸੀ।

ਇੰਟਰਨੇਸ਼ਨਲ ਕਬੱਡੀ ਕੱਪ ਅਤੇ ਹੋਰ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਮੱਲਾਂ ਮਾਰੀਆ ਸਨ। ਉਹਨਾਂ ਕਿਹਾ ਕਿ ਹੁਣ ਵੀ ਅਕਾਲੀ ਬਸਪਾ ਸਰਕਾਰ ਆੳਣ ਤੇ ਖੇਡਾਂ ਦਾ ਡਿਗਿਆ ਹੋਇਆ ਪੱਧਰ ਉੱਚਾ ਚੁੱਕਿਆਂ ਜਾਵੇਗਾ। ਉਨਾਂ ਨੇ ਜੇਤੂ ਖਿਡਾਰੀਆਂ ਤੇ ਜੇਤੂ ਟੀਮਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਗੁਰਵਿੰਦਰ ,ਜਸਵੀਰ ਸਿੰਘ , ਪੰਚ ਇੰਦਰਜੀਤ ਸਿੰਘ , ਜਰਨੈਲ ਸਿੰਘ ਨਥੂਚਾਹਲ, ਸੁਖਜਿੰਦਰ ਸਿੰਘ ਮੰਗਾ ਨੰਗਲਨਰੈਣਗੜ ਗੋਲਡੀ ,ਹਰਵਿੰਦਰ ਮੰਨੀ , ਗਗੀ , ਮਨਪ੍ਰੀਤ,ਕਰਨ , ਵਿਕੀ, ਸੋਨਾ , ਹੈਰੀ, ਜਸਾ, ਸੋਰਵ, ਅੰਕੁਸ਼, ਸਾਹਿਲ, ਜਤਿੰਦਰ, ਰਾਜਵੀਰ, ਕਮਲਪ੍ਰੀਤ ਅਤੇ ਪਿੰਡ ਦੇ ਪਤਵੰਤੇ ਅਤੇ ਨੋਜਵਾਨ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਦਰਸ਼ ਅਧਿਆਪਕ : ਡਾ ਼ ਸਰਵਪੱਲੀ ਰਾਧਾਕ੍ਰਿਸ਼ਨਨ
Next articleਕਿਸਾਨ ਅੰਦੋਲਨ: ਪ੍ਰਸ਼ਾਸਨ ਤੇ ਪੁਲੀਸ ਦਾ ਮੰਦਭਾਗਾ ਵਤੀਰਾ: