ਖਾਮੋਸ਼ ਫ਼ਿਜ਼ਾ

(ਸਮਾਜ ਵੀਕਲੀ)

ਬਹੁਤ ਕੁਝ ਬਿਆਨ ਕਰਦੀ ,
ਬਿਨਾਂ ਅਲਫ਼ਾਜ਼ਾਂ ਤੋਂ
ਦਰਦ ਬਿਆਨ ਕਰ ਜਾਂਦੀ ,
ਕਿਸੇ ਦਾ ਧੋਖਾ ,
ਕਿਸੇ ਦੀ ਚਲਾਕੀ ,
ਕਿਸੇ ਦੀ ਮੁਹੱਬਤ
ਤੇ
ਕਿਸੇ ਦੀ ਯਾਦ
ਸਾਹਮਣੇ ਲਿਆ ਛੱਡਦੀ ,
ਰੁਆਉਂਦੀ , ਤੜਫਾਉਂਦੀ ਹੈ
ਖਾਮੋਸ਼ ਫ਼ਿਜ਼ਾ।
ਜਦੋਂ ਇਹ ਛਾ ਜਾਂਦੀ
ਤਾਂ ਖਾਮੋਸ਼ੀ ਦੇ ਆਗੋਸ਼ ਵਿੱਚ
ਪਾ ਦਿੰਦੀ ,
ਬੀਤੇ ਦੀਆਂ ਦਰਦ ਭਰੀਆਂ
ਵਿਚਲਿਤ ਕਰ ਦੇਣ ਵਾਲੀਆਂ ,
ਚੰਗੀਆਂ ਤੇ ਕੌੜੀਆਂ ਯਾਦਾਂ
ਆਪਣੀ ਖਾਮੋਸ਼ੀ ਤੋੜ ,
ਅੱਖਾਂ ਸਾਹਮਣੇ ਆ ਜਾਂਦੀਆਂ ,
ਮਨ ਫਿਰ ਖ਼ਾਮੋਸ਼ ਹੋ ਜਾਂਦਾ ;
ਕਿਉਂਕਿ ਫ਼ਿਜ਼ਾ ਵਿੱਚ
ਖਾਮੋਸ਼ੀ ਛਾਈ ਹੋਈ ਹੈ ,
ਫਿਜ਼ਾ ਖ਼ਾਮੋਸ਼ ਹੈ ,
ਮਨ ਖਾਮੋਸ਼ ਹੈ। ”

ਮਾਸਟਰ ਸੰਜੀਵ ਧਰਮਾਣੀ .

ਸ੍ਰੀ ਅਨੰਦਪੁਰ ਸਾਹਿਬ
9478561356.

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਿਵਸ ਵਾਲੇ ਦਿਨ ਰੋਸ਼ ਰੈਲੀ ਕਰਨ ਦਾ ਫੈਸਲਾ ਕੀਤਾ
Next article*ਸਾਡੇ ਵਤਨ ਭਾਰਤ ਦੀ ਸੁਰੱਖਿਆ ਨੂੰ ਕੀਹਦੇ ਤੋਂ ਖਤਰਾ ਹੈ?*