ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਕੇਸਰਪੁਰ ਦੇ ਦਲਿਤ ਭਾਈਚਾਰੇ ਨੂੰ ਅਕਾਲੀ ਬਸਪਾ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

ਬਿਜਲੀ ਮੁਆਫੀ ਦੇ ਝੂਠੇ ਫ਼ਾਰਮ ਭਰਵਾ ਕੇ ਕੈਪਟਨ ਦੀ ਰਾਹ ਤੇ ਚਲੀ ਆਮ ਆਦਮੀ ਪਾਰਟੀ—-ਖੋਜੇਵਾਲ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)-ਪਿੰਡ ਕੇਸਰਪੁਰ ਵਿਖੇ ਭਗਵਾਨ ਵਾਲਮੀਕ ਥਰਮਸ਼ਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਦਲਵਿੰਦਰ ਸਿੰਘ ਸਿੱਧੂ, ਪਿਆਰਾ ਸਿੰਘ ਸੰਧੂ ਚੱਠਾ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਮਿੰਨੀ ਚੋਣ ਮੈਨੀਫੇਸਟੋ ਬਾਰੇ ਲੋਕਾਂ ਨੂੰ ਜਾਣੂ ਕਰਵਾਇਆਂ ਗਿਆ ਅਤੇ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਝੂਠੇ ਬਿਜਲੀ ਮੁਆਫ਼ੀ ਦੇ ਫ਼ਾਰਮ ਭਰਾਉਣ ਤੇ ਇਸਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਰ ਘਰ ਨੋਕਰੀ ਅਤੇ ਕਿਸਾਨਾਂ ਦੀ ਸੰਪੂਰਨ ਕਰਜ਼ਾ ਮੁਆਫ਼ੀ ਦੇ ਫ਼ਾਰਮ ਏਸੇ ਤਰ੍ਹਾਂ ਹੀ ਭਰਵਾਏ ਸਨ ਅਤੇ ਸਰਕਾਰ ਆਉਣ ਤੇ ਕੁਝ ਵੀ ਨਹੀਂ ਕੀਤਾ।

ਮੀਟਿੰਗ ਦੌਰਾਨ ਬੀਬੀਆਂ ਵਿੱਚ 2022 ਵਿੱਚ ਅਕਾਲੀ ਬਸਪਾ ਸਰਕਾਰ ਲਿਆਉਣ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ । ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਸ ਬਾਦਲ ਨੇ ਪ੍ਰਤਿ ਮਹੀਨਾ 400 ਰੁਪਏ ਯੂਨਿਟ ਬਿਜਲੀ ਫ੍ਰੀ ਅਤੇ ਕਾਂਗਰਸ ਸਰਕਾਰ ਵੇਲੇ ਸਾਰੀਆਂ ਹੀ ਬਕਾਇਆ ਜੁਰਮਾਨੇ ਮੁਆਫ ਕਰਨ ਦਾ ਭਰੋਸਾ ਦਿੱਤਾ ਹੈ । ਲੋਕਾਂ ਨੇ ਵੀ ਪਿਛਲੀ ਬਾਦਲ ਸਰਕਾਰ ਵੇਲੇ ਚੱਲਦੀਆਂ ਸਕੀਮਾਂ ਦੀ ਸ਼ਲਾਘਾ ਕੀਤੀ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਝੂਠੇ ਵਾਂਦਿਆਂ ਦੀ ਨਿਖੇਧੀ ਕੀਤੀ।ਉਹਨਾਂ ਕਿਹਾ ਕਿ ਬਾਦਲ ਸਾਬ ਫ਼ਾਰਮ ਭਰਵਾਉਣ ਵਿੱਚ ਨਹੀਂ ਕੰਮ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਮੌਕੇ ਤੇ ਹਰਦੀਪ ਸਿੰਘ, ਦੀਪਾਂ ਬਡਿਆਲ ,ਸੰਨੀ ਬੈਂਸ ,ਏਕਮ ,ਰਵੀ ਬਘੜ,ਵਿਕੀ, ਕਾਲੂ , ਸ਼ੀਪਾ,ਅਤੇ ਨੋਜਵਾਨ ਵੀਰ ਅਤੇ ਬੀਬੀਆਂ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਫੂਕਿਆ ਮੁੱਖ ਮੰਤਰੀ ਖੱਟਰ ਅਤੇ ਮੋਦੀ ਦਾ ਪੁਤਲਾ
Next articleਪ੍ਰਸ਼ੰਸਾ ਜ਼ਿੰਦਗੀ ਬਦਲ ਦਿੰਦੀ ਹੈ