ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਫੂਕਿਆ ਮੁੱਖ ਮੰਤਰੀ ਖੱਟਰ ਅਤੇ ਮੋਦੀ ਦਾ ਪੁਤਲਾ

ਕੈਪਸ਼ਨ- ਮੁੱਖ ਮੰਤਰੀ ਖੱਟਰ ਅਤੇ ਮੋਦੀ ਦਾ ਪੁਤਲਾ ਫੂਕਦੇ ਹੋਏ ਕਿਸਾਨ

   ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬੀਤੇ ਦਿਨੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸ਼ਾਂਤਮਈ ਤਰੀਕੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ।ਜਿਸ ਦੌਰਾਨ ਇਕ ਕਿਸਾਨ ਸੁਸ਼ੀਲ ਕੁਮਾਰ ਦੀ ਮੌਤ ਹੋ ਗਈ ਸੀ ਜਿਸ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਵੱਲੋਂ ਮੁੱਖ ਮੰਤਰੀ ਖੱਟਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ  ਅਤੇ ਲਾਠੀਚਾਰਜ ਕਰਨ ਵਾਲੀ ਪੁਲੀਸ ਹੁਕਮ ਦੇਣ ਵਾਲੇ ਐੱਸਡੀਐੱਮ ਤੇ 302  ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ l

ਕੈਪਸ਼ਨ-ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ  ਸੰਘਰਸ਼ ਨੂੰ  ਹੋਰ ਪਾਸੇ ਉਲਟਾਉਣਾ ਚਾਹੁੰਦੀ ਹੈ,ਜਿਸ ਨੂੰ ਸੰਘਰਸ਼ੀ ਲੋਕ ਭਲੀ ਭਾਂਤ ਸਮਝਦੇ ਹਨ। ਉਨ੍ਹਾਂ ਕਿਹਾ ਕਿ  ਸੁਰਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਵਿਰੋਧ ਕਰਨਾ ਜਮਹੂਰੀ ਹੱਕ ਹੈ ਜਿਸ ਤਰੀਕੇ ਨਾਲ ਕਿਸਾਨਾ ਤੇ ਵਹਿਸ਼ੀਆਨਾ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ ਹੈ। ਉਸ ਦੀ ਉਹ ਸਖ਼ਤ ਸ਼ਬਦਾਂ ਨਾਲ  ਨਿੰਦਾ ਕਰਦੇ ਹਨ। ਇਸ ਮੌਕੇ ਰਾਜਿੰਦਰ ਸਿੰਘ ਮਝੈਲ, ਤਰਲੋਕ ਸਿੰਘ ਬੂਹ ਅਤੇ ਈ ਟੀ ਟੀ  ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਵੀ ਖੱਟਰ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕੇਂਦਰ ਸਰਕਾਰ  ਤੋਂ ਮੰਗ ਕੀਤੀ। ਉਹ ਤੁਰੰਤ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ।

ਇਸ ਮੌਕੇ ਡਾ.ਸੁਖਦੇਵ ਸਿੰਘ ਮੁਰਾਦਪੁਰ,ਗੁਰਦਿਆਲ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਦੰਦੂਪੁਰ, ਅਮਰੀਕ ਸਿੰਘ ਰਤੜਾ,ਸਵਰਨ ਸਿੰਘ, ਸੂਬੇਦਾਰ ਮੁਖਤਿਆਰ ਸਿੰਘ,ਤਰਲੋਚਨ ਸਿੰਘ ਰਤੜਾ, ਏਿਦਰਜੀਤ ਸਿੰਘ ਖੈਡ਼ਾ, ਨਿਰਮਲ ਸਿੰਘ,  ਜਸਵੰਤ ਸਿੰਘ, ਦਇਆ ਸਿੰਘ,ਸ਼ਮਸ਼ੇਰ ਸਿੰਘ ਰੱਤੜਾ,ਨਿਰਮਲ ਸਿੰਘ ਬਾਜਵਾ, ਅਮਰਜੀਤ ਸਿੰਘ ਸ਼ਾਹ, ਲਾਡੀ ਸੁਜੋਕਾਲੀਆ, ਬਲਕਾਰ ਸਿੰਘ ,ਪਰਮਜੀਤ ਸਿੰਘ, ਚੰਨਣ ਸਿੰਘ ਆਦਿ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਸਕੂਲ ਆਰ ਸੀ ਐੱਫ ‘ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
Next articleਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਕੇਸਰਪੁਰ ਦੇ ਦਲਿਤ ਭਾਈਚਾਰੇ ਨੂੰ ਅਕਾਲੀ ਬਸਪਾ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ