ਜਲੰਧਰ /ਬੰਗਾ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਲੋਕ ਸੇਵਾ ਅਤੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰਨ ਵਿਚ ਪ੍ਰਮੁੱਖ ਸਮਾਜ ਸੇਵੀ ਸੰਸਥਾ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਵੱਲੋਂ ਪੰਜਾਬੀ ਵਿਰਾਸਤੀ ਖੇਡ ਰੱਸੀ ਕੁੱਦਣ ਵਿਚ ਭਾਰਤ, ਏਸ਼ੀਆ ਅਤੇ ਇੰਗਲੈਂਡ ਦਾ ਅੱਠ ਸਾਲਾਂ ਬਾਅਦ ਰਿਕਾਰਡ ਤੋੜਨ ਵਾਲੇ ਬੰਗਾ ਸ਼ਹਿਰ ਦੇ ਵਾਸੀ ਨੌਜਵਾਨ ਰਣਜੀਤ ਔਜਲਾ ਨੂੰ ਵਰਲਡ ਰਿਕਾਰਡ ਬੁੱਕ ਸੰਸਥਾ ਯੂ.ਕੇ. ਵਿਚ ਨਵਾਂ ਵਰਲਡ ਰਿਕਾਰਡ ਬਣਾਉਣ ਲਈ ਜਿਊਰੀ ਫੀਸ ਲਈ 50 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ ਹੈ।
ਇਹ ਰਕਮ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਦੇ ਅਮਰੀਕਾ ਨਿਵਾਸੀ ਫਾਊਂਡੇਸ਼ਨ ਦੇ ਸਰਪ੍ਰਸਤ ਅਤੇ ਸਮਾਜ ਚਿੰਤਕ ਗੁਰਨਾਮ ਸਿੰਘ ਵੱਲੋਂ ਭੇਜੀ ਗਈ ਹੈ। ਅੱਜ ਇਹ ਰਕਮ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਸੰਤੋਖ ਸਿੰਘ ਜੱਸੀ ਨੇ ਨੌਜਵਾਨ ਰਣਜੀਤ ਔਜਲਾ ਨੂੰ ਉਸ ਦੇ ਘਰ ਬੰਗਾ ਸ਼ਹਿਰ ਵਿਖੇ ਜਾ ਕੇ ਭੇਟ ਕੀਤੀ । ਸ੍ਰੀ ਜੱਸੀ ਨੇ ਕਿਹਾ ਕਿ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਵੱਲੋਂ ਗਿਨੀਜ਼ ਵਰਲਡ ਰਿਕਾਰਡ ਵਾਸਤੇ ਵੀ ਨੌਜਵਾਨ ਰਣਜੀਤ ਔਜਲਾ ਨੂੰ ਬਣਦੀ ਫੀਸ ਅਤੇ ਹੋਰ ਜਿਊਰੀ ਦੀ ਫੀਸ ਜੋ ਇੱਕ ਲੱਖ ਰੁਪਏ ਤੋਂ ਵੱਧ ਬਣਦੀ ਹੈ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਤਾਂ ਇੱਕ ਪੰਜਾਬੀ, ਦੇਸ ਦਾ ਨਾਮ ਸੰਸਾਰ ਪੱਧਰ ਰੋਸ਼ਨ ਕਰ ਸਕੇ।
ਇਸ ਮੌਕੇ ਰਣਜੀਤ ਔਜਲਾ ਨੇ ਵੀ ਬੇਗਮਪੁਰਾ ਫਾਊਂਡੇਸ਼ਨ ਵੱਲੋਂ ਉਸ ਦੀ ਵਰਲਡ ਰਿਕਾਰਡ ਬਣਾਉਣ ਵਿਚ ਮਦਦ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਸੰਜੀਵ ਕੁਮਾਰ ਐਮਾਂ ਜੱਟਾਂ ਸੈਕਟਰੀ ਬੇਗਮਪੁਰਾ ਫਾਊਂਡੇਸ਼ਨ, ਪ੍ਰਿੰਸੀਪਲ ਜਸਵੀਰ ਸਿੰਘ, ਲਾਲੀ ਬੰਗਾ, ਤੇਜਿੰਦਰ ਸੰਧੂ ਤੋਂ ਇਲਾਵਾ ਰਣਜੀਤ ਔਜਲਾ ਦੇ ਪਿਤਾ ਸੁਰਿੰਦਰ ਪਾਲ ਅਤੇ ਮਾਤਾ ਰੇਸ਼ਮ ਕੌਰ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਰਣਜੀਤ ਅੋਜਲਾ ਨੇ ਇਕ ਮਿੰਟ ਵਿਚ 285 ਵਾਰ ਰੱਸੀ ਕੁੱਦ ਕੇ ਭਾਰਤ, ਏਸ਼ੀਆ ਅਤੇ ਇੰਗਲੈਂਡ ਦਾ ਨਵਾਂ ਰਿਕਾਰਡ ਬਣਾਇਆ ਹੈ ਜੋ ਪੰਜਾਬੀਆਂ ਅਤੇ ਭਾਰਤੀਆਂ ਬੜੇ ਫਖਰ ਅਤੇ ਸਨਮਾਨ ਵਾਲੀ ਗੱਲ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly