‘ ਸਾਂਝਾ ਤੰਦੂਰ’

ਸਰਿਤਾ ਦੇਵੀ

(ਸਮਾਜ ਵੀਕਲੀ)

ਕਿੱਥੇ ਗਿਆ ਮਾਏ ਤੇਰਾ , ਉਹ ਸਾਂਝਾ ਤੰਦੂਰ ਨੀ।
ਸਾਂਝ ਤੇ ਏਕੇ ਦਾ, ਜਿਹਨੂੰ ਪਾਠ ਮੰਜੂਰ ਨੀ।

‘ਤਾਈ ਚਿੰਤੀ’ ਸ਼ਾਹ ਵੇਲ਼ੇ , ਤੰਦੂਰ ਭਖਾਉਂਦੀ ਸੀ।
ਆਟੇ ‘ਚ ਵੇਸਣ ਪਾ, ‘ਮਾਂ’ ਮਿੱਸੀ ਰੋਟੀ ਪਕਾਉਂਦੀ ਸੀ।
ਗਿਣ-ਗਿਣ ਲਾਉਂਦੀ ਸੀ ਉਹ, ਰੋਟੀਆਂ ਦਾ ਪੂਰ ਨੀ।
ਕਿੱਥੇ ਗਿਆ ਮਾਏ ਤੇਰਾ………।

ਗਰਮੀ ਦੇ ਦਿਨਾਂ ਵਿੱਚ, ਸੂਰਜ ਬੜਾ ਭੱਖਦਾ ਸੀ।
ਚੁੱਲ੍ਹੇ ਉੱਤੇ ਰੋਟੀ ਬਣਾਉਣ ਨੂੰ, ਕੋਈ ਨਹੀਂ ਤੱਕਦਾ ਸੀ।
ਤੰਦੂਰ ‘ਚ ਰੋਟੀਆਂ ਬਣਾਉਣ ਦਾ ਨਿਰਾਲਾ ਦਸਤੂਰ ਨੀ।
ਕਿੱਥੇ ਗਿਆ ਮਾਏ ਤੇਰਾ ………..।

ਸ਼ਾਹ ਵੇਲੇ ਭੱਤਾ ਲੈ ਕੇ , ਭਾਬੋ ਦਾ ਖੇਤਾਂ ਨੂੰ ਜਾਣਾ ਜੀ।
ਤੌੜੀ ਵਿੱਚ ਲੱਸੀ ਪਾ ,ਅੰਬ ਅਚਾਰ ਨਾਲ ਪਾਉਣਾ ਜੀ।
ਦੂਰੋਂ ਦੇਖ ਭਾਬੋ ਨੂੰ, ਵੀਰੇ ਦੇ ਚਿਹਰੇ ‘ਤੇ ਆਉਣਾ ਨੂਰ ਨੀ।
ਕਿੱਥੇ ਗਿਆ ਮਾਏ, ਤੇਰਾ ਉਹ ਸਾਂਝਾ ਤੰਦੂਰ ਨੀ।

ਸਰਿਤਾ ਦੇਵੀ

9464925265

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿੰਦੀ ਮਿਸਟ੍ਰੈਸ ਸ਼ਰਨਜੀਤ ਅਮਰ ਨੂੰ ਟੀਚਰ ਫੈਸਟ 2021 ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਗਿਆ ਸਨਮਾਨਿਤ
Next articleਬੇਗਮਪੁਰਾ ਫਾਊਡੇਸ਼ਨ ਵਲੋਂ ਰਣਜੀਤ ਔਜਲਾ ਨੂੰ ਵਰਲਡ ਰਿਕਾਰਡ ਬੁੱਕ ਲਈ 50 ਹਜ਼ਾਰ ਰੁਪਏ ਮਦਦ