ਕੀ ਤੇਰਾ ਕੀ ਮੇਰਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਰੱਬ ਦੀ ਲਿਖੀ ਕੋਈ ਨਾਂ ਮੋੜੇ,
ਬੰਦਾ ਲਾਉਂਦਾ ਜੋਰ ਬਥੇਰਾ।
ਸਭ ਨੇ ਇੱਥੋਂ ਕੱਲੇ ਜਾਣਾਂ,
ਓਏ ਕੀ ਤੇਰਾ ਕੀ ਮੇਰਾ।

ਰੱਬ ਨੂੰ ਸਾਰੇ ਭੁੱਲੀ ਬੈਠੇ,
ਕੋਈ ਨਾ ਚੇਤੇ ਕਰਦਾ।
ਜਦੋਂ ਮੁਸੀਬਤ ਆਉਂਦੀ ਕੋਈ,
ਬੰਦਾ ਡਰਦਾ ਚੇਤੇ ਕਰਦਾ।
ਹੰਕਾਰ ਸਭ ਦੇ ਮਨ ਵਿੱਚ,
ਲਾਕੇ ਬਹਿ ਗਿਆ ਡੇਰਾ।

ਸਭ ਨੇ ਇੱਥੋਂ ਕੱਲੇ ਜਾਣਾਂ,
ਓਏ ਕੀ ਤੇਰਾ ਕੀ ਮੇਰਾ ।

ਗਿਲੇ ਸਿਕਵੇ ਭੁਲਾ ਕੇ,
ਆਪਣਿਆ ਨੂੰ ਗਲ ਨਾਲ ਲਾ ਲਾ ।
ਰੱਬ ਦਾ ਨਾ ਤੂੰ ਜਪ ਕੇ ਮਨਾ ,
ਫਲ ਸਬਰ ਦਾ ਪਾ ਲਾ ।
ਸੌਖਾ ਲੰਘ ਜੁ ਨਾਲੇ ਤੇਰਾ,
ਜਿੰਗਦੀ ਦਾ ਸਫਰ ਲਮੇਰਾ ।।

ਸਭ ਨੇ ਇੱਥੋਂ ਕੱਲੇ ਜਾਣਾਂ,
ਓਏ ਕੀ ਤੇਰਾ ਕੀ ਮੇਰਾ।

ਮਤਲਬ ਨੂੰ ਕੁਲਵੀਰੇ ਅੱਜਕਲ੍ਹ,
ਰਿਸ਼ਤੇ-ਨਾਤੇ ਨੇਂ।
ਜਿਉਂਦੇ ਦਾ ਕੋਈ ਹਾਲ ਨਾ ਪੁੱਛੇ,
ਮਗਰੋਂ ਪਿੱਟ ਸਿਆਪੇ ਨੇ।
ਜ਼ਿੰਦਗੀ ਦੇ ਇਸ ਚੱਕਰਵਿਊ ਵਿੱਚ ,
ਆਵੇ ਘੁੰਮਣ ਘੇਰਾ।

ਸਭ ਨੇ ਇੱਥੋਂ ਕੱਲੇ ਜਾਣਾਂ,
ਓਏ ਕੀ ਤੇਰਾ ਕੀ ਮੇਰਾ।

ਲਿਖਤ : ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗਾ ਕਹਿ ਮਾੜਾ ਨਾ ਆਖੀਂ
Next articleਸਵਰਗ ਵਾਸੀ