ਕਰੰਟ ਲੱਗਣ ਕਾਰਨ ਜੇਰੇ ਇਲਾਜ ਕਬੱਡੀ ਖਿਡਾਰੀ ਲਾਲੀ ਢੰਡੋਲੀ ਖੁਰਦ ਦੀ ਮਦਦ ਲਈ ਅੱਗੇ ਆਉਣ ਖੇਡ ਪ੍ਰਮੋਟਰ- ਸਤਪਾਲ ਖਡਿਆਲ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪਿਛਲੇ ਦਿਨੀ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸੇ ਨੌਜਵਾਨ ਕੌਮੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਲਾਲੀ ਢੰਡੋਲੀ ਖੁਰਦ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਗਰੀਬ ਪਰਿਵਾਰ ਚ ਪੈਦਾ ਹੋਏ ਲਾਲੀ ਢੰਡੋਲੀ ਖੁਰਦ ਨੇ 32 ਕਿਲੋਗ੍ਰਾਮ ਭਾਰ ਤੋਂ ਲੈ ਕੇ ਓਪਨ ਪਿੰਡ ਅਤੇ ਨੈਸ਼ਨਲ ਸਟਾਈਲ ਕਬੱਡੀ ਨੂੰ ਕੌਮੀ ਪੱਧਰ ਤੱਕ ਖੇਡਿਆ ਹੈ। ਉਸਨੇ ਘੱਟ ਸਾਧਨਾ ਵਾਲੇ ਪਰਿਵਾਰ ਵਿਚ ਪੈਦਾ ਹੋ ਕੇ ਉੱਚ ਪੱਧਰੀ ਮੱਲਾਂ ਮਾਰੀਆਂ ਹਨ। ਪਿਛਲੇ ਸਮੇਂ ਚ ਇਕ ਸੰਖੇਪ ਬੀਮਾਰੀ ਤੋਂ ਬਾਅਦ ਉਸ ਨੇ ਕਬੱਡੀ ਖੇਡਣੀ ਛੱਡ ਦਿੱਤੀ ਸੀ।

ਪਰ ਬਤੌਰ ਕੋਚ ਨੌਜਵਾਨਾਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਿਹਾ ਹੈ। ਪਿਛਲੇ ਦਿਨੀ ਇਕ ਹਾਦਸੇ ਦੌਰਾਨ ਉਸ ਨੂੰ ਤੇਜ ਕਰੰਟ ਕਾਰਨ ਬੁਰੀ ਤਰਾਂ ਝੁਲਸ ਦਿੱਤਾ ਹੈ। ਜੋ ਹੁਣ ਜੇਰੇ ਇਲਾਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ। ਜਿੱਥੇ ਆਏ ਦਿਨ ਹਜਾਰਾਂ ਰੁਪਏ ਖਰਚ ਹੋ ਰਹੇ ਹਨ। ਉਸਦੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ। ਬੱਚੇ ਹਾਲੇ ਛੋਟੇ ਹਨ। ਲਾਲੀ ਨੇ ਸੂਲਰਘਰਾਟ ਸਕੂਲ, ਮਹਿਲਾ ਚੌਕ ਸਕੂਲ ਅਤੇ ਆਪਣੇ ਪਿੰਡ ਲਈ ਵੱਡੇ ਪੱਧਰ ਤੇ ਕਬੱਡੀ ਖੇਡੀ ਹੈ। ਉਸ ਨੇ ਆਪਣੇ ਕੋਚ ਰਾਮ ਸਿੰਘ ਪੰਜਾਬ ਪੁਲਸ ਨਾਲ ਮਿਲਕੇ ਸੈਂਕੜੇ ਨੌਜਵਾਨਾ ਨੂੰ ਕਬੱਡੀ ਨਾਲ ਜੋੜਿਆ ਹੈ।

ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆ ਉੱਘੇ ਖੇਡ ਬੁਲਾਰੇ ਸਤਪਾਲ ਖਡਿਆਲ ਜੋ ਹਰ ਸਮੇਂ ਪੀੜਤ ਖਿਡਾਰੀਆਂ ਨਾਲ ਖੜ੍ਦੇ ਹਨ। ਉਹਨਾਂ ਸਮੁੱਚੇ ਕਬੱਡੀ ਜਗਤ ਤੇ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਲੀ ਢੰਡੋਲੀ ਖੁਰਦ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਉਹਨਾਂ ਗਿਲਾ ਜਾਹਿਰ ਕੀਤਾ ਕਿ ਕਬੱਡੀ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਲੋਕ ਮੁਸੀਬਤ ਸਮੇਂ ਖਿਡਾਰੀਆਂ ਦੀ ਸਾਰ ਕਿਉਂ ਨਹੀਂ ਲੈਂਦੇ। ਉਹਨਾਂ ਆਸ ਪ੍ਰਗਟਾਈ ਕਿ ਜਲਦੀ ਹੀ ਕਬੱਡੀ ਪ੍ਰਮੋਟਰ ਇਸ ਖਿਡਾਰੀ ਦੀ ਮਦਦ ਲਈ ਅੱਗੇ ਆਉਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗਾਇਕ ਰਮਨ ਪੰਨੂ ਦੇ ਨਵੇਂ ਗੀਤ ਸਾਵਨ ਦੀਆਂ ਤਿਆਰੀਆਂ ਜ਼ੋਰਾਂ ਤੇ
Next articleਨੰਬਰਦਾਰ ਯੂਨੀਅਨ ਨੇ ਜਸ਼ਨਾਂ ਨਾਲ ਮਨਾਇਆ ਜਸ਼ਨ-ਏ-ਆਜ਼ਾਦੀ 2021 ਸਮਾਗਮ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ