ਨੰਬਰਦਾਰ ਯੂਨੀਅਨ ਨੇ ਜਸ਼ਨਾਂ ਨਾਲ ਮਨਾਇਆ ਜਸ਼ਨ-ਏ-ਆਜ਼ਾਦੀ 2021 ਸਮਾਗਮ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਫੋਟੋ : ਜਸ਼ਨ-ਏ-ਆਜ਼ਾਦੀ ਸਮਾਗਮ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਲਾਇਨ ਜੀ.ਐਸ. ਸੇਠੀ, ਵਿਸ਼ੇਸ਼ ਮਹਿਮਾਨ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ, ਪ੍ਰਬੰਧਕ ਸਮਾਰੋਹ ਲਾਇਨ ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਮਾਣਮੱਤੇ ਦੇਸ਼ ਪ੍ਰੇਮੀ।

ਜ਼ਿਲ੍ਹਾ ਗਵਰਨਰ ਜੀ.ਐਸ. ਸੇਠੀ ਅਤੇ ਮਹਿਲਾ ਪ੍ਰਧਾਨ ਜੌਹਲ ਨੇ ਸ਼ਿਰਕਤ ਕਰਕੇ ਮਹਿਕਾਇਆ ਨੰਬਰਦਾਰ ਯੂਨੀਅਨ ਦਾ ਵਿਹੜਾ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਨੇ 75ਵਾਂ ਰਾਸ਼ਟਰੀ ਸਮਾਗਮ “ਜਸ਼ਨ-ਏ-ਆਜ਼ਾਦੀ 2021” ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਬੜੇ ਚਾਵਾਂ ਅਤੇ ਸ਼ਰਧਾ ਭਾਵ ਨਾਲ ਭਾਰੀ ਗਿਣਤੀ ਵਿੱਚ ਇਕੱਤਰ ਦੇਸ਼ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਮਨਾਇਆ। ਇਸ ਸਮਾਗਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਡਿਸਟ੍ਰਿਕ 321-ਡੀ ਦੇ ਜ਼ਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਜੀ.ਐਸ ਸੇਠੀ ਬਤੌਰ ਮੁੱਖ ਮਹਿਮਾਨ ਅਤੇ ਨਗਰ ਕੌਂਸਲ ਨੂਰਮਹਿਲ ਦੀ ਪਹਿਲੀ ਮਹਿਲਾ ਬਣੀ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਮਹਿਲਾ ਪ੍ਰਧਾਨ ਨੇ ਦੇਸ਼ ਦਾ ਕੌਮੀ ਤਿਰੰਗਾ ਝੰਡਾ ਆਪਣੇ ਕਰ ਕਮਲਾਂ ਨਾਲ ਲਹਿਰਾਇਆ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸਾਂਝੇ ਤੌਰ ਤੇ ਅਦਾ ਕੀਤੀ।

ਨੰਬਰਦਾਰ ਯੂਨੀਅਨ ਵੱਲੋਂ ਜਿੱਥੇ ਇਹਨਾਂ ਦੋਨਾਂ ਮਹਿਮਾਨਾਂ ਦਾ ਸਤਿਕਾਰ ਵੀ ਬੜੇ ਉੱਚ-ਸਤਰ ਸਲੀਕੇ ਨਾਲ ਕੀਤਾ ਉੱਥੇ ਨਗਰ ਕੌਂਸਲ ਦੀ ਨਵੀਂ ਬਣੀ ਕਮੇਟੀ ਦੇ ਕੌਂਸਲਰਾਂ ਨੂੰ ਵੀ ਉਚੇਚੇ ਤੌਰ ਤੇ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਰਨਣਯੋਗ ਹੈ ਕਿ ਕਮੇਟੀ ਪ੍ਰਧਾਨ ਨੂੰ ਦੇਸ਼ ਦੇ ਸਭ ਤੋਂ ਵੱਡੇ ਰਾਸ਼ਟਰੀ ਤਿਉਹਾਰ ਦਾ ਪਹਿਲਾ ਸਨਮਾਨ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਸੰਧੂ ਵੱਲੋਂ ਦਿੱਤਾ ਗਿਆ ਜੋ ਸ਼੍ਰੀਮਤੀ ਜੌਹਲ ਵਾਸਤੇ ਇੱਕ ਹੋਰ ਯੋਗ ਯਾਦਗਾਰ ਬਣ ਗਈ। ਜ਼ਿਲ੍ਹਾ ਗਵਰਨਰ ਸੇਠੀ ਨੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਸਾਰੇ ਚਾਰਟਰ ਮੈਂਬਰਾਂ ਨੂੰ ਡਿਸਟ੍ਰਿਕ ਪਿੰਨ ਲਗਾਕੇ ਸਨਮਾਨਿਆ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੂੰ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਵੱਲੋਂ ਭੇਜੇ ਗਏ ਇੱਕ ਖ਼ਾਸ ਸਨਮਾਨ ਪੱਤਰ ਨਾਲ ਨਵਾਜਿਆ। ਦੇਸ਼ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਜ਼ਿਲ੍ਹਾ ਗਵਰਨਰ ਅਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅੱਜ ਸਾਡੇ ਸ਼ਹੀਦਾਂ ਦਾ ਦੇਸ਼ ਭ੍ਰਿਸ਼ਟਾਚਾਰ ਕਾਰਣ ਵੱਡੇ ਖਤਰੇ ਵਿੱਚ ਹੈ। ਦੇਸ਼ ਨੂੰ ਇਮਾਨਦਾਰ ਅਫਸਰਸ਼ਾਹੀ ਦੀ ਸਖ਼ਤ ਜ਼ਰੂਰਤ ਹੈ।

ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੋਟਾਂ ਸਮੇਂ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਕੇ ਇਮਾਨਦਾਰ ਛਬੀ ਵਾਲੇ ਲੀਡਰਾਂ ਦਾ ਚੁਣਾਵ ਕਰਨ ਤਾਂ ਹੀ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣ ਸਕਦਾ ਹੈ। “ਜਸ਼ਨ-ਏ-ਆਜ਼ਾਦੀ” ਸਮਾਗਮ ਵਿੱਚ ਨਗਰ ਕੌਂਸਲਰ ਕ੍ਰਮਵਾਰ ਅਨਿਲ ਮੈਹਨ, ਦੀਪਕ ਕੁਮਾਰ, ਵਲਾਇਤੀ ਰਾਮ, ਬੱਬਲੀ ਸੋਂਧੀ, ਰਾਜੀਵ ਮਿਸਰ, ਸ਼੍ਰੀਮਤੀ ਸੁਮਨ ਕੁਮਾਰੀ, ਬਲਬੀਰ ਕੌਲਧਾਰ, ਨੰਦ ਕਿਸ਼ੋਰ, ਸ਼੍ਰੀਮਤੀ ਸੁਮਨ ਸੇਖੜੀ, ਸਾਬਕਾ ਕੌਸਲਰ ਰਾਕੇਸ਼ ਕਲੇਰ, ਇੰਦਰਜੀਤ ਜੌਹਲ, ਸ਼ਿਵ ਕੁਮਾਰ, ਲਾਇਨ ਪ੍ਰੇਮ ਬਤਰਾ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਤੋਂ ਸੈਕਟਰੀ ਬਬਿਤਾ ਸੰਧੂ, ਲਾਇਨ ਰਣਜੀਤ ਸਿੰਘ, ਲਾਇਨ ਸ਼ਰਨਜੀਤ ਸਿੰਘ, ਲਾਇਨ ਤਰਨਪ੍ਰੀਤ ਸਿੰਘ, ਲਾਇਨ ਦਿਨਕਰ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਯੂਨੀਅਨ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ, ਪੀ.ਆਰ.ਓ ਜਗਨ ਨਾਥ ਚਾਹਲ, ਡਾਇਰੈਕਟਰ ਨੰਬਰਦਾਰ ਗੁਰਮੇਲ ਚੰਦ ਮੱਟੂ, ਨੰਬਰਦਾਰ ਚਰਣ ਸਿੰਘ ਸਰਪੰਚ ਰਾਜੋਵਾਲ, ਬੱਗੜ ਰਾਮ ਬਿਲਗਾ, ਸੁਖਦੇਵ ਸਿੰਘ ਔਲਖ ਫਿਲੌਰ, ਰਮਨ ਕੁਮਾਰ ਫਿਲੌਰ, ਗੁਰਦੇਵ ਸਿੰਘ ਉਮਰਪੁਰ, ਤਰਸੇਮ ਲਾਲ ਉੱਪਲ ਜਗੀਰ, ਸਰਪੰਚ ਅਸ਼ੋਕ ਕੰਦੋਲਾ, ਕੇਵਲ ਸਿੰਘ ਚੰਡੀ, ਜਸਵੰਤ ਸਿੰਘ ਜੰਡਿਆਲਾ, ਮੁਖਤਿਆਰ ਸਿੰਘ ਸ਼ੇਰਪੁਰ, ਲਖਵੀਰ ਸਿੰਘ ਅਜਤਾਨੀ, ਲਾਇਨ ਸੁਭਾਸ਼ ਸੇਖੜੀ, ਭੂਸ਼ਨ ਲਾਲ ਸ਼ਰਮਾ, ਅਨਿਲ ਸ਼ਰਮਾ, ਸੋਮ ਕੱਕੜ, ਰਮੇਸ਼ ਧੀਮਾਨ, ਪ੍ਰਮੋਦ ਸੇਖੜੀ, ਦੀਪਾ ਥੰਮਣਵਾਲ, ਪ੍ਰਿੰਸੀਪਲ ਲਾਇਨ ਰੀਨਾ ਸ਼ਰਮਾ, ਸੀਤਾ ਰਾਮ ਸੋਖਲ, ਪਰਮਜੀਤ ਕੌਰ ਭੋਗਲ, ਮਿਸ ਜਯੋਤੀ, ਗੁਰਵਿੰਦਰ ਸੋਖਲ, ਸਾਹਿਲ ਮੈਹਨ, ਲਾਇਨ ਸਤੀਸ਼ ਕੱਕੜ, ਗੁਰਮੀਤ ਸਿੰਘ ਗੋਗੀ, ਨਿਰਮਲ ਸਿੰਘ ਨਿੰਮਾ, ਰਾਕੇਸ਼ ਸੰਗੂ, ਮੁਕੇਸ਼ ਭਾਰਦਵਾਜ, ਲਾਇਨ ਰਾਕੇਸ਼ ਅਰੋੜਾ ਕਲੱਬ ਪ੍ਰਧਾਨ ਗੌਰਵ, ਮਾਸਟਰ ਸੁਭਾਸ਼ ਢੰਡ, ਮਨੋਜ ਸੰਧੂ, ਓਮ ਪ੍ਰਕਾਸ਼ ਜੰਡੂ, ਅਜੀਤ ਰਾਮ ਤਲਵਣ, ਰਵੀ ਥਾਪਰ, ਤਜਿੰਦਰ ਸਿੰਘ ਟੋਨੀ, ਜੋਗਿੰਦਰ ਪਾਲ ਸਿੱਪੀ, ਕਰਮਜੀਤ ਸਿੰਘ, ਸਵਰਨ ਸਿੰਘ ਸੰਧੂ, ਜੋਗਿੰਦਰਪਾਲ ਮੱਲ੍ਹੀ ਮਲਸੀਆਂ, ਨੰਬਰਦਾਰ ਪਰਮਜੀਤ ਸਮਰਾਏ ਤੋਂ ਇਲਾਵਾ ਪੱਤਰਕਾਰ ਯੂਨੀਅਨ ਤੋਂ ਗੋਪਾਲ ਸ਼ਰਮਾ, ਜਸਵਿੰਦਰ ਲਾਂਬਾ, ਨਰਿੰਦਰ ਭੰਡਾਲ, ਬਾਲ ਕ੍ਰਿਸ਼ਨ ਬਾਲੀ, ਲਾਇਨ ਗੁਰਪ੍ਰੀਤ ਰੰਧਾਵਾ, ਰਾਮ ਮੂਰਤੀ, ਜਸਬੀਰ ਸਿੰਘ ਕਪੂਰ, ਤੀਰਥ ਚੀਮਾਂ, ਸੋਨੂੰ ਬਹਾਦਰ ਪੁਰੀ, ਦਿਕਸ਼ਿਤ ਕੋਹਲੀ, ਅਵਤਾਰ ਚੰਦ, ਸੋਨੀਆ ਭੋਗਲ, ਕਸ਼ਮੀਰਾ ਸਿੰਘ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਮਾਣਮੱਤੀਆਂ ਹਸਤੀਆਂ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਖੁਦ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰ ਗਾਣ ਗਾਇਆ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਛੱਡ ਕੇ ਨੰਬਰਦਾਰ ਯੂਨੀਅਨ ਦਾ ਵੇਹੜਾ ਪਵਿੱਤਰ ਕੀਤਾ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਥਾਣਾ ਮੁਖੀ ਜਤਿੰਦਰ ਕੁਮਾਰ ਅਤੇ ਉਹਨਾਂ ਦੀ ਟੀਮ ਦਾ ਤਿਰੰਗੇ ਝੰਡੇ ਨੂੰ ਨਿਯਮਾਂ ਅਨੁਸਾਰ ਸਲਾਮੀ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।

ਜ਼ਿਲ੍ਹਾ ਪ੍ਰਧਾਨ ਨੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ, ਭਾਈ ਕੁਲਦੀਪ ਸਿੰਘ ਮੁੱਖ ਸੇਵਾਦਾਰ ਡੇਰਾ ਭਗਤ ਧੰਨਾ ਜੀ ਜਨਤਾ ਨਗਰ ਅਤੇ ਐਨ.ਆਈ.ਆਈ ਭਿੰਦਾ ਮੱਲ੍ਹੀ ਮਨੀਲਾ ਨਿਵਾਸੀ ਦਾ ਖ਼ਾਸ ਧੰਨਵਾਦ ਕੀਤਾ ਜਿਹਨਾਂ ਨੇ ਜਸ਼ਨ-ਏ-ਆਜ਼ਾਦੀ ਸਮਾਗਮ ਨੂੰ ਆਪਣਾ ਉੱਚਤਮ ਪਿਆਰ ਸਤਿਕਾਰ ਦੇ ਕੇ ਨਵਾਜਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੰਟ ਲੱਗਣ ਕਾਰਨ ਜੇਰੇ ਇਲਾਜ ਕਬੱਡੀ ਖਿਡਾਰੀ ਲਾਲੀ ਢੰਡੋਲੀ ਖੁਰਦ ਦੀ ਮਦਦ ਲਈ ਅੱਗੇ ਆਉਣ ਖੇਡ ਪ੍ਰਮੋਟਰ- ਸਤਪਾਲ ਖਡਿਆਲ
Next articleਪੰਜ ਪਾਣੀਆਂ ਦੇ ਪੰਜਾਬ ਵਿਚ ਪਾਣੀ ਦੇ ਪੱਧਰ ਦਾ ਘਟ ਜਾਣ ਦਾ ਕੱਚ ਤੇ ਸੱਚ