ਮਨਾ ਲਓ ਜੀ ਮਨਾ ਲਓ ਜੀ

ਸਰਿਤਾ ਦੇਵੀ

(ਸਮਾਜ ਵੀਕਲੀ)

75 ਸਾਲਾਂ ਤ ਪੰਦਰਾਂ ਅਗਸਤ ਮਨਾ ਲਓ ਜੀ।
ਆਪਣੇ ਭਾਰਤ ਦੇ ਵਿਹੜੇ ‘ਚ, ਆਜ਼ਾਦੀ ਦੇ ਨਵੇਂ ਫੁੱਲ ਖਿਲਾ ਲਓ ਜੀ।
ਮਨਾ ਲਓ ਜੀ ,ਮਨਾ ਲਓ ਜੀ….।

ਰੱਬ ਅੱਗੇ ਅਰਦਾਸ ਕਰਾਂ ਮੈਂ,
ਵਧੇ ਫੁੱਲੇ ਮੇਰਾ ਭਾਰਤ ਦੇਸ਼।
ਇਹ ਗੱਲ ਨਾ ਸਹਿ ਸਕਾਂ ਮੈਂ,
ਦਵੈਸ਼ ‘ਚ ਵਟ ਜਾਏ ਮੇਰਾ ਦੇਸ਼।
ਭਾਈਚਾਰੇ ਦਾ ਪਾਠ ਪੜ੍ਹਾ ਲਓ ਜੀ,
ਮਨਾ ਲਓ ਜੀ ,ਮਨਾ ਲਓ ਜੀ….।

ਕੋਈ ਘਰ ਵਿੱਚ ਨਾ ਭੁੱਖਾ ਸੌਵੇਂ,
ਬਾਰਡਰਾਂ ਤੇ ਕਿਸੇ ਦਾ ਨਾ ਪੁੱਤਰ ਖੋਵੇ।
ਵਿਦੇਸ਼ਾਂ ‘ਚ ਬੈਠੇ ਦੇਸੀ ਜਵਾਨਾਂ ਨੂੰ,
ਮੁਲਕ ਲਈ ਠੰਡਾ ਸਾਹ ਦੁਆ ਲਓ ਜੀ।
ਮਨਾ ਲਓ ਜੀ……………….।

ਰੁਜ਼ਗਾਰ ਮਿਲ ਜਾਵੇ ਬੇਰੁਜ਼ਗਾਰਾਂ ਨੂੰ,
ਤੱਤੀ ਵਾਅ ਨਾ ਲੱਗੇ ਸੰਸਕਾਰਾਂ ਨੂੰ।
ਨਸ਼ਿਆਂ ਤੋਂ ਦੇਸ਼ ਦੇ ਜਵਾਨਾਂ ਦਾ,
ਖਹਿੜਾ ਤੁਸੀਂ ਛੁਡਾ ਲਓ ਜੀ
ਮਨਾ ਲਓ ਜੀ, ਮਨਾ ਲਓ ਜੀ…।

ਸੁਪਨਾ ਦੇਖਿਆ ਸੀ ਜੋ ਆਜ਼ਾਦ ਦੇਸ਼ ਦਾ,
ਭਗਤ ਸਿੰਘ ਤੇ ਸਰਾਭੇ ਨੇ।
ਆਪਣਾ ਆਪਾ ਵਾਰਿਆ ਸੀ,
ਭਕਨੇ ਜਿਹੇ ਬਾਬੇ ਨੇ ।
ਐਸਾ ਆਪਣਾ ਦੇਸ਼ ਪੰਜਾਬ,
ਉਨ੍ਹਾਂ ਦੀਆਂ ਆਸਾਂ ਜਿਹਾ ਬਣਾ ਲਓ ਜੀ।
ਮਨਾ ਲਓ ਜੀ ,ਮਨਾ ਲਓ ਜੀ,
75 ਸਾਲਾਂ ਪੰਦਰਾ ਅਗਸਤ ਮਨਾ ਲਓ ਜੀ

ਸਰਿਤਾ ਦੇਵੀ

9464925265

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਰ
Next articleਦੁਬਿਧਾ ‘ਚ ਫਸੇ ਪੰਜਾਬੀ, ਕਿਤੇ ਆਪਣੀ ਬੇੜੀ ‘ਚ ਵੱਟੇ ਤਾਂ ਨਹੀਂ ਪਾ ਲੈਣਗੇ?