ਜਿੰਦਗੀ

 ਮਨਦੀਪ ਖਾਨਪੁਰੀ

(ਸਮਾਜ ਵੀਕਲੀ)

ਹਰ ਕੋਈ ਘਬਰਾਇਆ ਘਬਰਾਇਆ ਏ
ਜਿੰਦਗੀ ਦਾ ਸਤਾਇਆ ਸਤਾਇਆ ਏ
ਹਰ ਵਾਰੀ ਸਾਨੂੰ ਮੁਸੀਬਤ ਲੱਭੀ
ਜਦ ਵੀ ਹੱਥ ਜੇਬ ਵਿੱਚ ਪਾਇਆ ਏ

ਖੰਜਰਾ ਦਾ ਕੀ ਕਸੂਰ ਮੈ ਕੱਢਾ
ਜਦ ਆਪਣਿਆ ਹੀ ਛੂਰਾ ਚਲਾਇਆ ਏ
ਰੋ -ਰੋ ਕੀਮਤ ਅਦਾ ਮੈ ਕੀਤੀ
ਅੱਜ ਦੋ ਪਲ ਜੋ ਮੁਸਕਰਾਇਆ ਏ

ਰਹਿਣ ਦੇ ਪੀੜਾ ਮੇਰੇ ਕੋਲ ਹੀ
ਇਹ ਜਿੰਦਗੀ ਦੇ ਸਫਰ ਦਾ ਕਰਾਇਆ ਏ
ਸਾਡੇ ਖਾਬਾ ਦੇ ਰੁੱਖ ਸੁੱਕਦੇ ਜਾਦੇ
ਮੈ ਲਹੂ ਹਿਜ਼ਰ ਦਾ ਪਾਇਆ ਏ

ਮੈ ਰੱਬ ਨੂੰ ਪੁੱਛਾ ਦੁੱਖ ਕਿੰਨੇ ਰਹਿ ਗਏ
ਆਖੇ ਮੌੜਨਾ ਅਜੇ ਬਕਾਇਆ ਏ
ਵਾਅਦਾ ਕਰਕੇ ਧੁਰ ਮੰਜਿਲ ਦਾ
ਅੱਧ ਵਾਟੇ ਸਾਨੂੰ ਲਾਹਿਆ ਏ
ਦਰਦ ਕੀ ਹੁੰਦਾ ਸੱਸੀ ਜਾਣੇ
ਜਿੰਨੇ ਰੇਤਾ ਵਿੱਚ ਯਾਰ ਗਵਾਇਆ ਏ

ਹਰ ਵਾਰੀ ਮੱਥੇ ਲੱਗਦੇ ਘਾਟੇ
ਇਕ ਜਿੰਦ ਨੂੰ ਸੱਜਣਾ ਸੌ ਸਿਆਪੇ
ਲੀੜੇ ਸਾਡੇ ਹਰ ਵਾਰੀ ਪਾਟੇ
ਜਦ ਵੀ ਹੱਕ ਲਈ ਧਰਨਾ ਲਾਇਆ ਏ
ਕਿਸੇ ਨੂੰ ਜੀਣ ਯੋਗਾ ਨੀ ਛੱਡੇਗਾ
ਹਕੂਮਤ ਵਿੱਚ ਇਕ ਨਕੰਮਾ ਮੰਤਰੀ ਆਇਆ ਏ

ਮਨਦੀਪ ਖਾਨਪੁਰੀ

ਨੰਬਰ-9779179060

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਵਾਨੀ ਤੇ ਸ਼ਾਮ
Next articleਕੁੜੀਏ ਨੀ