ਗੀਤ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਤਖਤੇ ਮੌਤ ਦੇ ਮਨਜ਼ੂਰ ਹਾਕਮਾਂ, ਨਾ ਮਨਜ਼ੂਰ ਮੌਤ ਅਣਖ ਜ਼ਮੀਰਾਂ ਦੀ
ਕੌਮ ਲਿਖਣਾ ਜਾਣੇ ਆਪਣੇ ਹੱਥੀਂ, ਇਤਿਹਾਸ ਇਬਾਰਤ ਖੁਦ ਤਕਦੀਰਾਂ ਦੀ
ਤਖ਼ਤੇ ਮੌਤ ਦੇ ਮਨਜ਼ੂਰ—————

ਤੇਰੀ ਬਦ-ਨੀਅਤੀ ਹੈ ਦੁਸ਼ਮਣ ਸਾਡੀ, ਹਥਿਆਰ ਚੁਕਾਵੇ ਸੰਤ ਫ਼ਕੀਰਾਂ ਨੂੰ
ਕਿਉਂ ਰੋਹ ਦੇ ਦੇਵੇਂ ਨਿੱਤ ਉਬਾਲ਼ੇ , ਸ਼ੀਤ ਸਤਲੁਜ ਦੀਆਂ ਪਾਕਿ ਤਸੀਰਾਂ ਨੂੰ
ਨਾ ਭੁੱਲ ਪਾਣ ਚੜੀ ਹੈ ਜਨਮੋਂ ਸਾਨੂੰ, ਗੁੜਤੀ ਹੈ ਖੰਡੇ ਤੇ ਸ਼ਮਸ਼ੀਰਾਂ ਦੀ
ਤਖ਼ਤੇ ਮੌਤ ਦੇ ਮਨਜ਼ੂਰ ਜਾਲਮਾਂ——- —————-

ਹੱਕ ਸੱਚ ਦੇ ਪਹਿਰੇਦਾਰ ਰਹੇ ਹਾਂ, ਬਣ ਜਾਈਏ ਕਫ਼ਨ ਵੀ ਚਾਦਰ ਵੀ
ਨਾਨਕ ਦੇ ਵਾਰਿਸ, ਦਸਵੇਂ ਗੋਬਿੰਦ ਦੇ, ਨਾ ਪਰਖ਼ੀਂ ਗੁਰੂ ਤੇਗ਼ ਬਹਾਦਰ ਵੀ
ਕਿਰਤੀ ਨੇ ਹਾਲ਼ੀ ਸਭ ਪਾਲ਼ੀ ਇਸਦੇ, ਸੋਚ ਉੱਚੀ ਸੁਲਤਾਨ ਵਜ਼ੀਰਾਂ ਦੀ
ਤਖ਼ਤੇ ਮੌਤ ਦੇ ਮਨਜ਼ੂਰ ਜਾਲਮਾਂ—————

ਰਾਹ ਰੁਖ ਦਰਿਆਵਾਂ ਦੇ ਬਦਲ ਦਈਏ, ਮੌਤ ਹੈ ਤੁਛ ਜ਼ਿੰਦਗ਼ੀ ਦੀ ਬਾਜ਼ੀ ਵੀ
ਤੁਰੀਏ ਜਦ ਅੱਗ ਦੇ ਭਾਂਬੜ ਬਲ਼ਦੇ, ਬਦਲਦੇ ਰਾਹ ਨਾਦਰ ਤੇ ਨਾਜ਼ੀ ਵੀ
ਸਮਝਾਉਂਦੇ ਪਿਆਰ ਦੀ ਭਾਸ਼ਾ ਪਹਿਲਾਂ, ਕਲਾਮ ਕਲਮੀ ਆਖ਼ਿਰ ਤਕਰੀਰਾਂ ਦੀ
ਤਖ਼ਤੇ ਮੌਤ ਦੇ ਮਨਜ਼ੂਰ ਜਾਲਮਾਂ——————-

ਕਿਉਂ ਦੁਸਮਣ ਸਾਡੀ ਹੀ ਰਹੀ ਹਮੇਸ਼ਾਂ, ਸੋਚ ਭੈੜੀ ਸੁਲਤਾਨਾਂ ਸਰਕਾਰਾਂ ਦੀ
“ਰੇਤਗੜੵ” ਸਦਾ ਸਾਡੀ ਤਾਂ ਧੁੰਮ ਪਈ, ਜਿੱਤਾਂ-ਲਲ਼ਕਾਰਾਂ ਤੇ ਕਿਰਦਾਰਾਂ ਦੀ
ਗਵਾਹ ਸਾਡਾ ਏ ਇਤਿਹਾਸ ਸੁਨਹਿਰੀ, ਲਿਖਤ ਕਿੱਸਿਆਂ ਵਾਰਾਂ ਤੇ ਹੀਰਾਂ ਦੀ
ਤਖ਼ਤੇ ਮੌਤ ਦੇ ਮਨਜ਼ੂਰ ਜਾਲਮਾਂ—————–

ਬਲਜਿੰਦਰ ਸਿੰਘ ਬਾਲੀ ਰੇਤਗੜੵ
03/08/2021
9465129168
7087629168

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਖੇ ਵਕ਼ਤ
Next articleਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਨਾਉਣ ਤੇ ਇੰਗਲੈਂਡ ਤੋਂ ਉਸ ਦੀਆਂ ਨਿਸ਼ਾਨੀਆਂ ਲਿਆਉਣ ਦੀ ਮੰਗ ਕੀਤੀ ਹੈ