ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀਆਂ ਦੀ ਚੇਤਨਾ ਹਿਤ ਵਿਦਿਆਰਥੀ ਚੇਤਨਾ ਨਵਾਂ ਵਿਭਾਗ ਬਣਾਇਆ

ਸੰਗਰੂਰ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) : ਤਰਕਸ਼ੀਲ ਸੁਸਾਇਟੀ ਪੰਜਾਬ ਨੇ ਇਕ ਤਜਰਬੇਕਾਰ ਆਗੂ ਮਾਸਟਰ ਰਜਿੰਦਰ ਭਦੌੜ ਜੀ ਦੀ ਅਗਵਾਈ ਵਿੱਚ ਨਵਾਂ ਵਿਭਾਗ ਵਿਦਿਆਰਥੀ ਚੇਤਨਾ ਬਣਾ ਕੇ ਵਿਦਿਆਰਥੀ ਵਰਗ ਨੂੰ ਚੇਤੰਨ ਕਰਨ, ਤਰਕਸ਼ੀਲ ਬਨਾਉਣ ਅਤੇ ਉਨਾਂ ਵਿੱਚ ਉਸਾਰੂ ਸਮਾਜਿਕ ਸਭਿਆਚਾਰਕ ਸੂਝ ਬੂਝ ਪੈਦਾ ਕਰਨ ਦਾ ਬੀੜਾ ਚੁੱਕਿਆ ਹੈ। 2019 ਸ਼ੈਸ਼ਨ ਦੌਰਾਨ ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ25000 ਵਿਦਿਆਰਥੀਆਂ ਨਾਲ ਸੰਪਰਕ ਕੀਤਾ ਗਿਆ ਤੇ 292 ਪਰੀਖਿਆ ਕੇਂਦਰਾਂ ਵਿੱਚ
19000 ਵਿਦਿਆਰਥੀਆਂ ਨੇ ਪਰੀਖਿਆ ਵਿੱਚ ਭਾਗ ਲਿਆ ਸੀ •• ਬੱਚਿਆਂ ਵਿੱਚ ਸਮਾਜਿਕ ਵਿਗਿਆਨਕ ਚੇਤਨਾ ਪੈਦਾ ਕਰਨ ਹਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਸ ਯਤਨ ਨੂੰ ਸਮੂਹ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਬੁੱਧੀਜੀਵੀਆਂ ਵਲੋਂ ਸ਼ਾਨਦਾਰ ਸਮਰਥਨ,ਸਹਿਯੋਗ ਤੇ ਪ੍ਰਸ਼ੰਸਾ ਮਿਲੀ ਸੀ।

ਜੇਤੂ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਵਾਲੇ ਸਾਹਿਤ ਤੇ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਵੇਂ ਇਸ ਸਾਲ ਵੀ ਹਜਾਰਾਂ ਬੱਚੇ ਤੇ ਮਾਪੇ ਇਸ ਪ੍ਰੀਖਿਆ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਕਰੋਨਾ ਸੰਕਟ ਕਾਰਨ ਇਸ ਪ੍ਰੀਖਿਆ ਵਿੱਚ ਰੁਕਾਵਟ ਆਈ ਹੋਈ ਹੈ।ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ,ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ , ਲੈਕਚਰਾਰ ਕਰਿਸ਼ਨ ਸਿੰਘ,ਨਿਰਮਲ ਸਿੰਘ ਦੁੱਗਾਂ ਤੇ ਸੁਰਿੰਦਰ ਉਪਲੀ ਆਧਾਰਿਤ ਸਥਾਨਕ ਇਕਾਈ ਦੀ ਕਾਰਜਕਾਰਨੀ ਦੀ ਮੀਟਿੰਗ ਉਪਰੰਤ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਇਸ ਸਾਲ ਦੀ ਪਰੀਖਿਆ ਦਾ ਸ਼ਡਿਊਲ ਅਗਲੇ ਮਹੀਨੇ ਜਾਰੀ ਕਰ ਦਿੱਤਾ ਜਾਵੇਗਾ। ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਧਵਿਸਵਾਸਾਂ,ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿਚੋਂ ਕੱਢ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਲਿਆਉਣ ਦਾ ਇਕ ਯਤਨ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਵੋਟਾਂ ਆ ਗਈਆਂ ਨੇੜੇ