ਮੋਂਰੋਂ ’ਚ ਤੀਆਂ ਦਾ ਤਿਉਹਾਰ ਮਨਾਇਆ

ਅੱਪਰਾ, ਸਮਾਜ ਵੀਕਲੀ-ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ’ਚ ਪਿੰਡ ਦੀਆਂ ਬਜ਼ੁਰਗ ਔਰਤਾਂ ਧੀਆਂ, ਭੈਣਾਂ ਤੇ ਨੂੰਹਾਂ ਵਲੋਂ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਸਾਂਝੇ ਤੌਰ ’ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਸ਼ੁੱਭ ਆਰੰਭ ਸੀਤੇ ਮਾਤਾ (ਯੂ. ਕੇ) ਵਾਲਿਆਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਲੜਕੀਆਂ ਨੇ ਇਕੱਤਰ ਹੋ ਕੇ ਗਿੱਧਾ, ਬੋਲੀਆਂ ਪਾ ਕੇ ਤੇ ਪੀਘਾਂ ਝੂਟ ਕੇ ਤਿਉਹਾਰ ਦਾ ਆਨੰਦ ਲਿਆ। ਇਸ ਮੌਕੇ ਮਾਤਾ ਹਰਜਿੰਦਰ ਕੌਰ, ਜਸਵਿੰਦਰ ਕੌਰ ਬਿੰਦੇ, ਸ਼ਾਂਤੀ ਦੇਵੀ, ਕਮਲਾ ਰਾਣੀ, ਮਹੰਤ ਹਰਦੀਪ ਸਿੰਘ, ਸਚਿਨ, ਰਾਣੋ, ਕਮਲਜੀਤ ਕੌਰ, ਬਲਿਹਾਰ ਨੋਨਾ, ਦੀਪਾ ਰਾਏ, ਮਨਦੀਪ ਰਾਏ, ਮਨਜਿੰਦਰ ਰਾਏ, ਰਾਮਾ ਰਾਏ, ਜਸਵੰਤ ਜੱਸਾ ਮੈਂਬਰ ਪੰਚਾਇਤ, ਮੈਂਬਰ ਪੰਚਾਇਤ ਬੂਟਾ ਸਿੰਘ ਨੰਬਰਦਾਰ, ਪਰਮਿੰਦਰ ਢੀਂਡਸਾ (ਬੀਲੂ), ਬਿੱਟੂ ਝੀਂਡਸਾ, ਲਖਵੀਰ ਢੀਂਡਸਾ, ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਕਾਰਿਆਂ ਦੀ ਗੂੰਜ ’ਚ ਕਵੀਸ਼ਰੀ ਜੱਥੇ ਦੇ ਧਾਰਮਿਕ ਗੀਤ ‘ਕੁਰਬਾਨੀਆਂ’ ਦਾ ਪੋਸਟਰ ਹੋਇਆ ਰੀਲੀਜ਼
Next articleਮੋਂਰੋ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕੇ ਲਗਾਏ ਗਏ