(ਸਮਾਜ ਵੀਕਲੀ)
ਜ਼ਰੂਰੀ ਨਹੀਂ ਹੁੰਦਾ ਕਿ ਲੇਖਕ ਅਖਵਾਉਣ ਦੇ ਲਈ ਕਿਤਾਬ ਹੀ ਛਪੀ ਹੋਵੇ ।ਦੁਨੀਆਂ ਦੇ ਉੱਤੇ ਮਹਾਨ ਲੇਖਕ ਹੋਏ ਨੇ ਉਨ੍ਹਾਂ ਦੇ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਮਗਰੋਂ ਹੀ ਉਨ੍ਹਾਂ ਦੇ ਪਿਆਰਿਆਂ ਨੇ ਉਨ੍ਹਾਂ ਦੀ ਸ਼ਾਇਰੀ ਨੂੰ ਕਲਮਬੰਦ ਕੀਤਾ ।
ਸਾਹਿਤਕ ਸਭਾਵਾਂ ਜਾਂ ਸਾਹਿਤਕ ਮਾਫੀਆ ਦੇ ਰੂਪ ਵਿੱਚ ਇੱਕ ਨਵੇਂ ਡਾਕੂ ਜਾਂ ਪੰਜਾਬੀ ਮਾਂ ਬੋਲੀ ਦੇ ਗ਼ੱਦਾਰ ਹਨ । ਸਾਹਿਤਕ ਮਾਫੀਆ ਨੇ ਨਵੇਂ ਅਤੇ ਪੁਰਾਣੇ ਲੇਖਕਾਂ ਦੇ ਮਨਾਂ ਵਿਚ ਇਹ ਵਿਚਾਰ ਬਿਠਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਜ਼ਿਆਦਾ ਗਿਣਤੀ ਵਿੱਚ ਕਿਤਾਬਾਂ ਜਾਂ ਜਿਸ ਲੇਖਕ ਦੀਆਂ ਜ਼ਿਆਦਾ ਕਿਤਾਬਾਂ ਆ ਗਈਆਂ ਨੇ ਉਹ ਵੱਡਾ ਲੇਖਕ ਬਣ ਗਿਆ ਹੈ ।
ਜਿੱਥੋਂ ਤਕ ਮੇਰੀ ਸਮਝ ਹੈ {{ ਇਤਿਹਾਸ ਉਦੋਂ ਲਿਖਿਆ ਜਾਂਦਾ ਹੈ ਜਦੋਂ ਕੋਈ ਜੰਗ ਜਿੱਤ ਜਾਂ ਹਾਰ ਲਈ ਜਾਵੇ ਉਸ ਦੇ ਮਗਰੋਂ ਪਰ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰ ਤੇ ਪਹੁੰਚਣ ਦੇ ਨਾਲ ਹੀ ਲੇਖਕਾਂ ਦੇ ਵਿੱਚ ਕਿਤਾਬਾਂ ਛਾਪਣ ਦੀ ਹੋੜ ਲੱਗ ਗਈ }}ਕਿਤਾਬਾਂ ਛਾਪਣ ਦੀ ਹੋੜ ਇਸ ਹੱਦ ਤਕ ਵਧ ਗਈ ਹੈ ,ਕਿ ਵੇਖਣ ਵਿੱਚ ਆਇਆ ਹੈ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੁਣ ਤਕ ਬਹੁਤ ਸਾਰੇ ਲੇਖਕਾਂ ਨੇ ਵਹਿੰਦੀ ਗੰਗਾ ਵਿੱਚ ਹੱਥ ਧੋਣ ਵਾਂਗੂੰ ਕਿਸਾਨ ਅੰਦੋਲਨ ਦੇ ਉੱਤੇ ਹੀ ਕਿਤਾਬਾਂ ਲਿਖ ਲਿਖ ਕੇ ਉਨ੍ਹਾਂ ਨੂੰ ਸਾਹਿਤਕ ਸਭਾਵਾਂ ਦੇ ਲੋਕ ਅਰਪਣ ਕਰ ਦਿੱਤਾ ਹੈ ।
ਕੁਝ ਸਾਲ ਪਹਿਲਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਕ ਸਾਹਿਤ ਸਭਾ ਦੇ ਪਰੋਗਰਾਮ ਵਿੱਚ ਇੱਕ ਸਰੋਤੇ ਵਜੋਂ ਗਈ, ਪੁਰਸ਼ ਸ਼ਾਇਰਾਂ ਨੇ ਬਹੁਤ ਹੀ ਵਧੀਆ ਆਪੋ ਆਪਣੀਆਂ ਅਰਥ ਭਰਪੂਰ ਰਚਨਾਵਾਂ ਪੜੀਆਂ,ਹਾਜ਼ਰ ਮੈਂਬਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਹਰ ਰਚਨਾ ਉੱਤੇ ਸਵਾਲ ਕੀਤੇ ਗਏ ਅਸਿੱਧੇ ਤੌਰ ਤੇ ਤੰਜ ਕੱਸੇ ਗਏ,ਇੱਕ ਔਰਤ ਸ਼ਾਇਰਾ ਨੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਪੜ੍ਹਿਆ (ਉਹ ਵੀ ਪੂਰੀ ਤਰ੍ਹਾਂ ਨਾਲ ਸਹੀ ਨਹੀਂ) ਸਾਹਿਤ ਸਭਾ ਦੇ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਖੜ੍ਹੇ ਹੋ ਕੇ ਤਾੜੀਆਂ ਨਾਲ ਦਾਤ ਦਿੱਤੀ ਗਈ ਤੇ ਇਹ ਵੀ ਕਿਹਾ ਜੋ ਤੁਸੀਂ ਸ਼ੇਅਰ ਬੋਲਿਆ ਹੈ ਅਜਿਹਾ ਕੋਈ ਹੋਰ ਬੋਲ ਹੀ ਨਹੀਂ ਸਕਦਾ,ਇਹ ਵਾਕਿਆ ਮੇਰੀ ਸਮਝ ਤੋਂ ਅੱਜ ਤੱਕ ਪਰੇ ਹੈ। ਮੇਰਾ ਪਹਿਲਾ ਤੇ ਆਖਰੀ ਦਿਨ ਸੀ ਉਹ ਕਿਸੇ ਲੇਖਕ ਤੇ ਸਾਹਿਤਕ ਸਭਾ ਦੇ ਵਿੱਚ।
ਧੰਨਵਾਦ
ਸੁਖਦੀਪ ਕੌਰ ਮਾਂਗਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly