(ਸਮਾਜ ਵੀਕਲੀ)
ਵਾਹਦਿਆਂ ਦੀ ਬਰਸਾਤ ਹੈ ਹੁੰਦੀ ,
ਸਭਨਾਂ ਲਈ ਸੁਗਾਤ ਹੈ ਹੁੰਦੀ ,
ਹੁਣ ਨਹੀਂ ਸਜਣੋਂ ਰਹਿਣੀਆਂ ਤੋਟਾਂ ।
ਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ ।
ਭਗਵਾਨ ਦੀ ਵੀ ਫਿਰ ਜਾਤ ਹੈ ਹੁੰਦੀ ,
ਧਰਮਾਂ ਦੀ ਵੀ ਫਿਰ ਬਾਤ ਹੈ ਹੁੰਦੀ ,
ਹੋਰਨਾਂ ਵਿਚ ਇਹ ਕੱਢਣ ਖੋਟਾਂ ।
ਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ ।
ਜਾਭਾਂ ਦਾ ਫਿਰ ਭੇੜ ਹੈ ਹੁੰਦਾ ,
ਲੂੰਬੜ ਲੀਡਰ ਸ਼ੇਰ ਹੈ ਹੁੰਦਾ ,
ਵਿਰੋਧੀਆਂ ਤੇ ਫਿਰ ਚੁਬਵੀਆਂ ਚੋਟਾਂ ।
ਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ ।
ਰਾਮ-ਅੱਲ੍ਹਾ ਦਾ ਰਾਗ ਹੈ ਹੁੰਦਾ ,
ਅਮਲੀਆਂ ਜਾਗਿਆ ਭਾਗ ਹੈ ਹੁੰਦਾ ,
ਨਸ਼ਿਆਂ ਦੀਆਂ ਨਾ ਰਹਿੰਦੀਆਂ ਤੋਟਾਂ ।
ਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ ।
ਜਿੱਤ ਕੇ ਨਜ਼ਰ ਨਾ ਕਿੱਧਰੇ ਆਵਣ ,
ਪੰਜੀਂ -ਸਾਲੀਂ ਹੀ ਫੇਰਾ ਪਾਵਣ ,
ਇਹਨਾਂ ਦੀਆਂ ਨੀਤਾਂ ਵਿੱਚ ਖੋਟਾਂ ।
ਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ ।
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly