ਕਿਸਾਨੀ ਅੰਦੋਲਨ ਨੂੰ ਸਮਰਪਤਿ ਗਾਇਕ ਜਸਪਾਲ ਸੰਧੂ ਦੇ ਗੀਤ ‘ਕਿਸਾਨ ਮਜ਼ਦੂਰ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਅੱਪਰਾ, ਸਮਾਜ ਵੀਕਲੀ--ਗਾਇਕ ਜਸਪਾਲ ਸੰਧੂ ਤੇ ਗਾਇਕ ਰਾਮ ਜੀ ਸੰਧੂ ਦੇ ਕੁਝ ਦਿਨ ਪਹਿਲਾਂ ਹੀ ਰੀਲੀਜ਼ ਹੋਏ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਗੀਤ ‘ਕਿਸਾਨ ਮਜ਼ਦੂਰ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਇਸ ਗੀਤ ਨੂੰ ਰੋਇਲ ਫੋਕਸ ਪਿਕਚਰ ਵਲੋਂ ਮਾਰਕੀਟ ’ਚ ਉਤਾਰਿਆ ਗਿਆ ਹੈ। ਕਿਸਾਨ ਮਜ਼ਦੂਰ ਗੀਤ ਦਾ ਖੂਬਸੂਰਤ ਸੰਗੀਤ ਵਿਜੈ ਸ਼ੌਕਤ ਨੇ ਤਿਆਰ ਕੀਤਾ ਹੈ, ਜਦਕਿ ਇਸ ਗੀਤ ਨੂੰ ਰਾਮਜੀ ਸੰਧੂ ਨੇ ਲਿਖਿਆ ਹੈ।

ਗੀਤ ਦੀ ਵੀਡੀਓ ਐੱਮ. ਜੇ ਗਹਿਲੋਤ ਨੇ ਤਿਆਰ ਕੀਤਾ ਹੈ। ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਪੰਜ ਦਿਨਾਂ ’ਚ ਹੀ ਇਸ ਗੀਤ ਦੇ 20 ਹਜ਼ਾਰ ਵਿਊ ਹੋ ਚੁੱਕੇ ਹਨ ਤੇ ਸ਼ੋਸ਼ਲ ਮੀਡੀਆ ’ਤੇ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਹਰੀ ਸਿੰਘ ਕੰਗ, ਸੁਖਮਿੰਦਰ ਸਿੰਘ ਕੰਗ, ਧਰਮਿੰਦਰ ਮਸਾਣੀ ਤੇ ਮਾਸਟਰ ਸੁਰਿੰਦਰ ਪੁਆਰੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨਾਂ ਨੇ ਉਨਾਂ ਦੇ ਇਸ ਪ੍ਰਾਜੈਕਟ ਲਈ ਵਿਸ਼ੇਸ਼ ਸਹਿਯੋਗ ਦਿੱਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਤੀ ਹੇਠਲੇ ਪੀਣ ਯੋਗ ਪਾਣੀ ਨੂੰ ਸਾਂਭਣ ਦੀ ਲੋੜ-ਡੀ.-ਐਰੀ
Next articleਵਰਤਮਾਨ ਸਮੇਂ ’ਚ ‘ਰੁੱਖਾਂ ਤੇ ਕੁੱਖਾਂ’ ਨੂੰ ਬਚਾਉਣ ਦੀ ਲੋੜ-ਸਲੀਮ ਸੁਲਤਾਨੀ