ਸਮਾਗਮ ’ਚ ’ਰੰਗਾਂ ਦੀ ਦੁਨੀਆਂ’ ਰਿਲੀਜ਼ ਕੀਤਾ ਜਾਵੇਗਾ ਗੀਤ-
ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਾਹਿਤਕਾਰਾਂ ਦਾ ਮਹਾਂਕੁੰਭ ਕਿਹਾ ਜਾਣ ਵਾਲਾ ਪੰਜਾਬ ਭਵਨ ਸਰੀ ਦਾ ਵਿਸ਼ਵ ਪੱਧਰੀ ਚੌਥਾ ਸਾਲਾਨਾ ਸਮਾਗਮ 1-2 ਅਕਤੂਬਰ ਨੂੰ ਬਾਠ ਇਸਟੇਟ 19185-84 ਐਵਨਿਊ ਸਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਦੁਨੀਆਂ ਭਰ ਤੋਂ ਸਾਹਿਕਤਾਰ, ਕਵੀ ਤੇ ਹੋਰ ਉਚ ਕੋਟੀ ਦੀਆਂ ਸ਼ਖਸੀਅਤਾਂ ਭਾਗ ਲੈਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਮੁੱਖ ਸੰਚਾਲਕ ਸੁਖੀ ਬਾਠ, ਕਵਿੰਦਰ ਚਾਂਦ ਤੇ ਬਿੱਲਾ ਸੰਧੂ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ। ਇਸ ਸਮਾਗਮ ਵਿਚ ਸਾਹਿਤਕ ਵਿਦਵਾਨਾਂ ਤੇ ਬੁਲਾਰਿਆਂ ਵੱਲੋਂ ਚੋਣਵੇ ਵਿਸ਼ਿਆਂ ’ਤੇ ਪਰਚੇ ਪੜ੍ਹੇ ਜਾਣਗੇ। ਇਹ ਚੋਣਵੇਂ ਵਿਸ਼ੇ ਹਨ-
1.ਬਲਿਹਾਰੀ ਕੁਦਰਤਿ ਵਸਿਆ
2.ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ
3.ਕੈਨੇਡੀਅਨ ਪੰਜਾਬੀ ਕਲਾਵਾਂ ਅਤੇ ਸੰਚਾਰ ਮਾਧਿਅਮ
4.ਕੈਨੇਡਾ ਦਾ ਪੰਜਾਬੀ ਸਾਹਿਤ
5.ਸਾਹਿਤ ਦਾ ਸਿਆਸੀ ਪਰਿਪੇਖ
ਇਹਨਾਂ ਵਿਸ਼ਿਆਂ ਉਪਰ ਪੇਪਰ ਪੜੇ ਜਾਣਗੇ ਤੇ ਬਹਿਸ ਵੀ ਹੋਵੇਗੀ। ਸਮਾਗਮ ਦੌਰਾਨ ਡਾ ਸਾਹਿਬ ਸਿੰਘ ਤੇ ਅਨੀਤਾ ਸ਼ਬਦੀਸ਼ ਵਲੋ ਨਾਟਕ ਵੀ ਖੇਡੇ ਜਾਣਗੇ। ਇਸ ਸਮਾਗਮ ਵਿਚ ਕਿਤਾਬਾਂ ਦੀ ਘੁੰਡ ਚੁਕਾਈ ਦੇ ਨਾਲ ਨਾਲ ਚੰਗੇ ਵਿਸ਼ਿਆਂ ’ਤੇ ਲਿਖੇ ਗੀਤ ਦੇ ਪੋਸਟਰ ਵੀ ਜਾਰੀ ਕੀਤੇ ਜਾਣਗੇ। ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਦਾ ਲਿਖਿਆ ਅਤੇ ਜਸਵੀਰ ਸਿੰਘ ਕੂਨਰ ਯੂ ਕੇ ਦੇ ਗਾਏ ਗੀਤ ’ਰੰਗਾਂ ਦੀ ਦੁਨੀਆਂ’ ਦਾ ਪੋਸਟਰ ਵੀ ਇਸ ਮੌਕੇ ਰਿਲੀਜ਼ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly