ਲਾਇਬ੍ਰੇਰੀ ਲੰਗਰ ਮੁਹਿੰਮ ਤਹਿਤ ਸਰਕਾਰੀ ਹਾਈ ਸਮਾਰਟ ਸਕੂਲ ਜਾਰਜਪੁਰ ਨੇ ਪੁਸਤਕਾਂ ਦੇ ਗਿਆਨ ਦੀ ਰੋਸ਼ਨੀ ਫੈਲਾਈ

ਫੋਟੋ ਕੈਪਸ਼ਨ-ਸਰਕਾਰੀ ਸਕੂਲ ਜਾਰਜਪੁਰ ਵਿਖੇ ਕਿਤਾਬਾਂ ਦੇ ਲੰਗਰ ਸਮੇਂ ਹਾਜ਼ਰ ਮੁੱਖ ਅਧਿਆਪਕ ਸੁਖਵਿੰਦਰ ਸਿੰਘ, ਲਾਇਬ੍ਰੇਰੀ ਇੰਚਾਰਜ ਸੁਰਜੀਤ ਕੌਰ ਅਤੇ ਹੋਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਗੁਰਦੀਪ ਸਿੰਘ (ਸੈ. ਸਿ.) ਕਪੂਰਥਲਾ, ਬਿਕਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ. ਦੇ ਹੁਕਮਾਂ ਦੇ ਤਹਿਤ , ਡੀ. ਡੀ. ਓ ਸ੍ਰੀ ਮਤੀ ਆਸ਼ਾ ਰਾਣੀ ਅਤੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲਾਇਬ੍ਰੇਰੀ ਲੰਗਰ ਮੁਹਿੰਮ ਦਾ ਆਯੋਜਨ ਕੀਤਾ ਗਿਆ l ਮੁੱਖ ਅਧਿਆਪਕ ਨੇ ਅਧਿਆਪਕਾਂ ਦੀਆਂ ਟੀਮਾਂ ਬਣਾ ਕੇ ਵੱਖ ਵੱਖ ਪਿੰਡਾਂ ਵਿੱਚ ਪੁਸਤਕਾਂ ਵੰਡਣ ਲਈ ਭੇਜੀਆਂ ਅਤੇ ਖੁਦ ਵੀ ਨਾਲ਼ ਗਏ l

ਅਧਿਆਪਕਾਂ ਨੇ ਪਿੰਡ ਦੀ ਸਾਂਝੀ ਥਾਂ ਗੁਰਦੁਆਰਾ ਸਾਹਿਬ, ਧਰਮਸ਼ਾਲਾ ਤੇ ਬੱਚਿਆਂ ਦੇ ਘਰ ਘਰ ਜਾ ਕੇ ਪੁਸਤਕਾਂ ਵੰਡੀਆਂ, ਵਿਦਿਆਰਥੀਆਂ ਦੇ ਨਾਲ਼ ਨਾਲ਼ ਉਨ੍ਹਾਂ ਦੇ ਮਾਪੇ ਅਤੇ ਪਿੰਡ ਵਾਸੀਆਂ ਵੱਲੋਂ ਵੀਂ ਭਰਵਾਂ ਹੰਗਾਰਾ ਮਿਲਿਆ l ਤਿੱਖੀ ਧੁੱਪ ਤੇ ਅੱਤ ਦੀ ਗ਼ਰਮੀ ਦਾ ਅਧਿਆਪਕਾਂ ਦੇ ਚਿਹਰਿਆਂ ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਸੀ l ਚਾਰੇ ਪਾਸੇ ਖੁਸ਼ੀ ਦਾ ਮਾਹੌਲ ਬਣਾ ਕੇ ਅਧਿਆਪਕ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ਼ ਨਿਭਾ ਰਹੇ ਸਨ l

ਮੁੱਖ ਅਧਿਆਪਕ ਨੇ ਖੁਦ ਘਰ ਘਰ ਜਾ ਕੇ ਕਿਤਾਬਾਂ ਵੰਡੀਆਂ, ਲਾਇਬ੍ਰੇਰੀ ਇੰਚਾਰਜ ਸੁਰਜੀਤ ਕੌਰ ਪੰਜਾਬੀ ਅਧਿਆਪਕਾ ਵੱਲੋਂ ਕਿਤਾਬਾਂ ਵੰਡਣ ਦੇ ਨਾਲ਼ ਨਾਲ਼, ਕਿਤਾਬਾਂ ਦਾ ਰਿਕਾਰਡ ਵੀ ਮੇਨਟੇਨ ਕੀਤਾ ਗਿਆl ਮੁੱਖ ਅਧਿਆਪਕ ਨੇ ਸਾਰੇ ਅਧਿਆਪਕਾਂ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ। ਗ਼ਰਮੀ ਤੇ ਧੁੱਪ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਸਮੇਂ ਸਿਰ ਕੰਮ ਪੂਰਾ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਮਨੋਜ ਕੁਮਾਰ, ਜਗਜੀਵਨ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ, ਪਿੰਦਰਜੀਤ ਕੌਰ, ਪ੍ਰਿਤਪਾਲ ਸਿੰਘ, ਅਮਨਪ੍ਰੀਤ ਕੌਰ, ਤਲਵਿੰਦਰ ਸਿੰਘ ਅਤੇ ਸੁਖਦੀਪ ਕੌਰ ਆਦਿ ਹਾਜ਼ਰ ਸਨ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਤਿਗੁਰੂ ਰਵਿਦਾਸ ਸੁਸਾਇਟੀ ਆਫ਼ ਐਡਮਿੰਟਨ ਦੀ ਹੋਈ ਮੀਟਿੰਗ , 1 ਸਾਲ ਲਈ ਚੁਣੀ ਨਿਰਮਾਣ ਕਮੇਟੀ
Next articleਸਿੰਗਲ ਟਰੈਕ,ਬੋਲੀਆਂ,ਯੂ ਟਿਊਬ ਤੇ ਹੋਰ ਚੈਨਲਾਂ ਤੇ ਮਚਾ ਰਿਹਾ ਧੁੰਮ