ਐੱਨਡੀਏ ਦੇ ਭਾਈਵਾਲਾਂ ਦੀ ਮੀਟਿੰਗ

ਨਵੀਂ ਦਿੱਲੀ (ਸਮਾਜ ਵੀਕਲੀ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਸਦਨ ਦੇ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਵੀ ਹਾਜ਼ਰ ਸਨ। ਮੀਟਿੰਗ ’ਚ ਅਪਨਾ ਦਲ ਦੀ ਆਗੂ ਅਨੂਪ੍ਰਿਆ ਪਟੇਲ, ਜਨਤਾ ਦਲ (ਯੂ) ਦੇ ਆਗੂ ਰਾਮ ਨਾਥ ਠਾਕੁਰ, ਏਆਈਏਡੀਐੱਮਕੇ ਦੇ ਆਗੂ ਏ ਨਵਨੀਤਕ੍ਰਿਸ਼ਨਨ, ਆਰਪੀਆਈ ਦੇ ਰਾਮਦਾਸ ਅਠਾਵਲੇ ਤੇ ਲੋਕ ਜਨਸ਼ਕਤੀ ਪਾਰਟੀ ਆਗੂ ਪਸ਼ੂਪਤੀ ਪਾਰਸ ਸ਼ਾਮਲ ਹੋਏ। ਇਹ ਮੀਟਿੰਗ ਸੈਸ਼ਨ ਲਈ ਸਦਨ ਦੀ ਰਣਨੀਤੀ ਨੂੰ ਆਖਰੀ ਰੂਪ ਦੇਣ ਲਈ ਸੱਦੀ ਗਈ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਸੰਸਦ ’ਚ ਵੱਖ ਵੱਖ ਮੁੱਦਿਆਂ ’ਤੇ ਉਸਾਰੂ ਚਰਚਾ ਨੂੰ ਤਿਆਰ
Next articleHe’s been reading, everything on your phone: Rahul on phone tapping row