ਮੁਹਾਲੀ ਰੈਲੀ ਸਰਕਾਰ ਦੀਆਂ ਨੀਹਾਂ ਹਿਲਾ ਦੇਵੇਗੀ- ਅਧਿਆਪਕ ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ ਅਤੇ ਸੁਖਦੇਵ ਸਿੰਘ ਸੰਧੂ ਸਰਪ੍ਰਸਤ ਨੇ ਪ੍ਰੈਸ ਦੇ ਨਾਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ 21 ਜੁਲਾਈ ਦੀ ਮੁਹਾਲੀ ਰੈਲੀ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਨੀਹਾਂ ਹਿਲਾਕੇ ਰੱਖ ਦੇਵੇਗੀ। ਯੂਨਿਅਨ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦੋਰਾਨ ਕੋਹਲੀ ਅਤੇ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਭਗ ਸਾਢੇ ਚਾਰ ਸਾਲਾਂ ਦੀ ਦੇਰੀ ਤੋਂ ਬਾਅਦ ਪੰਜਾਬ ਦੇ ਕਰਮਚਾਰੀਆਂ ਨੂੰ ਦਿੱਤੇ ਗਏ ਲੰਗੜੇ ਪੇ ਕਮਿਸ਼ਨ ਦੇ ਵਿਰੋਧ ਵਿੱਚ ਅਤੇ 1 ਅਪ੍ਰੈਲ 2004 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਕੱਚੇ ਅਧਿਆਪਕਾਂ ਨੂੰ ਪੱਕਾ ਕਰਵਾਉਣ ਲਈ 21 ਜੁਲਾਈ ਨੂੰ ਪੰਜਾਬ ਰਾਜ ਅਧਿਆਪਕ ਗਠਜੋੜ ਵਲੋਂ ਮੁਹਾਲੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮੁਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਉਹਨਾਂ ਦੱਸਿਆ ਇਸ ਰੋਸ ਪ੍ਰਦਰਸ਼ਨ ਅਤੇ ਮਹਾਰੈਲੀ ਦੇ ਸੰਬੰਧ ਵਿੱਚ ਜਿਲ੍ਹਾ ਕਪੂਰਥਲਾ ਦੀ ਇਕਾਈ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਮਾਸਟਰ ਕੇਡਰ ਯੂਨੀਅਨ ਵਲੋਂ ਚਲਾਏ ਜਾ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਮਾਸਟਰ ਨਰੇਸ਼ ਕੋਹਲੀ ਅਤੇ ਸੁਖਦੇਵ ਸਿੰਘ ਸੰਧੂ ਨੇ ਦੱਸਿਆ ਕਿ ਇਸ ਸੰਬੰਧੀ 21 ਜੁਲਾਈ ਨੂੰ ਸੁਲਤਾਨਪੁਰ ਲੋਧੀ ਫਗਵਾੜਾ, ਕਪੂਰਥਲਾ ਆਦਿ ਦੇ ਵੱਖ ਵੱਖ ਖੇਤਰਾਂ ਵਿੱਚੋਂ ਮਾਸਟਰ ਰਵੀ ਵਾਹੀ, ਰਸ਼ਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ, ਸੰਦੀਪ ਦੁਰਗਾਪੁਰ ਸੂਬਾ ਪ੍ਰੈਸ ਸਕੱਤਰ, ਰੰਜੀਤ ਵਿਰਕ ਪ੍ਰਧਾਨ, ਹਰਪ੍ਰੀਤ ਖੁੰਡਾ, ਅਪਿੰਦਰ ਸਿੰਘ, ਗੁਰਮੇਜ ਸਿੰਘ ਜਿਲ੍ਹਾ ਪ੍ਰਧਾਨ ਆਦਿ ਦੀ ਅਗਵਾਈ ਹੇਠ ਪ੍ਰਭਾਵਸ਼ੈਲੀ ਕਾਫਿਲੇ ਮੁਹਾਲੀ ਵੱਲ ਕੂਚ ਕਰਣਗੇ।
ਇਸ ਮੋਕੇ ਹਰੀਸ਼ ਸ਼ਰਮਾ, ਹਰਮਿੰਦਰ ਸਿੰਘ ਢਿੱਲੋਂ, ਰਘਬੀਰ ਸਿੰਘ ਬਾਜਵਾ, ਇੰਦਰਵੀਰ ਅਰੋੜਾ, ਕੁਲਵਿੰਦਰ ਸਿੰਘ, ਸੂਰਤ ਸਿੰਘ, ਦਵਿੰਦਰ ਸ਼ਰਮਾ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਰਜੇਸ਼ ਕੁਮਾਰ, ਦੀਪਕ ਚਾਵਲਾ, ਸੁਰਜੀਤ ਸਿੰਘ, ਦਿਦਾਰ ਸਿੰਘ, ਸੁਖਦੇਵ ਸਿੰਘ ਮੰਗੂਪੁਰ, ਸੁਖਵਿੰਦਰ ਸਿੰਘ ਡੱਲਾ, ਮਨਦੀਪ ਕੁਮਾਰ, ਦਿਲਬਾਗ ਸਿੰਘ, ਹਰਭਜਨ ਸਿੰਘ, ਬਖਸ਼ੀਸ਼ ਸਿੰਘ, ਤਰਮਿੰਦਰ ਮੱਲ੍ਹੀ ਸੀਨੀਅਰ ਆਗੂ ਜੀਟੀਯੂ, ਦਰਸ਼ਨ ਲਾਲ, ਰਾਜਵੀਰ ਕੌਰ, ਮਮਤਾ, ਸੀਮਾ, ਸਰਬਜੀਤ ਕੌਰ, ਭੁਪਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly