ਇਹ ਦੁਨੀਆਂ ਮਤਲਬ ਦੀ

ਤਰਸੇਮ ਸਹਿਗਲ

(ਸਮਾਜ ਵੀਕਲੀ)

ਇਹ ਦੁਨੀਆਂ ਮਤਲਬ ਦੀ ,
ਕੌਣ ਲੈਂਦਾ ਕਿਸੇ ਦੀਆਂ ਸਾਰਾਂ ।
ਬਗਲ ਵਿਚ ਛੁਰੀਆਂ ਨੇ ,
ਮਨ ਵਿਚ ਰੱਖਦੇ ਮੈਲੀਆਂ ਖਾਰਾਂ ।
ਇਹ ਦੁਨੀਆਂ ਮਤਲਬ ਦੀ, ……… l

ਮੂੰਹੋਂ ਜੋ ਮਿੱਠੇ ਨੇ ,
ਉਹਨਾਂ ਦੀ ਦੇਖੀ ਨੀਅਤ ਖੋਟੀ ।
ਉਸ ਦੀ ਹੀ ਮੱਝ ਹੋਵੇ ,
ਹੋਵੇ ਜਿਸਦੇ ਹੱਥ ਵਿਚ ਸੋਟੀ ।
ਹੰਸ ਉਡਾਰੀ ਮਾਰ ਗਏ ,
ਹੁਣ ਤਾਂ ਫਿਰਨ ਗਿਰਝਾਂ ਦੀਆਂ ਡਾਰਾਂ l
ਇਹ ਦੁਨੀਆਂ ਮਤਲਬ ਦੀ, …………..l

ਕਰਨ ਤਰੱਕੀ ਜੋ ,
ਉਹਨਾਂ ਦੀਆਂ ਖਿੱਚਦੇ ਲੋਕੀਂ ਲੱਤਾਂ ।
ਵਸੀਆਂ ਨਾ ਸਹੁਰੀਂ ਜੋ ,
ਉਹ ਹੀ ਦਿੰਦਿਆਂ ਫਿਰਦੀਆਂ ਮਤਾਂ।
ਸੱਚ ਢੂੰਡਿਆਂ ਨਾ ਲੱਭਦਾ ,
ਵਿਕਦਾ ਝੂਠ ਹੈ ਵਿਚ ਬਜਾਰਾਂ ।
ਇਹ ਦੁਨੀਆਂ ਮਤਲਬ ਦੀ, …………..l

ਇਹ ਮੰਡੀ ਪੈਸੇ ਦੀ ,
ਇੱਥੇ ਲੁੱਟਣ ਯਾਰ ਬਣਾ ਕੇ ।
ਲੂੰਬੜ ਫਿਰਦੇ ਨੇ ,
ਸਾਧਾਂ ਦਾ ਭੇਸ ਬਣਾ ਕੇ ।
ਖੂਨ ਚੂਸ ਗਰੀਬਾਂ ਦਾ ,
ਲੁੱਟਣ ਮੋਜ਼ ਬਹਾਰਾਂ ।
ਇਹ ਦੁਨੀਆਂ ਮਤਲਬ ਦੀ ,
ਕੌਣ ਲੈਂਦਾ ਕਿਸੇ ਦੀਆਂ ਸਾਰਾਂ।

ਤਰਸੇਮ ਸਹਿਗਲ
93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਬਾਬਾ ਸਾਹਿਬ ਦਿਆਲ ਜੀ ਦੇ ਤਪ ਅਸਥਾਨ ਤੇ ਮਹਾਂਪੁਰਸ਼ਾਂ ਰੱਖਿਆ ਨੀਂਹ ਪੱਥਰ
Next articleਪੈਟਰੋਲ ਸੈਂਕੜਾ ਟੱਪ ਗਿਆ