(ਸਮਾਜ ਵੀਕਲੀ)
ਕਈ ਤਾਂ ਵੇਹਲੇ ਐਸ਼ਾਂ ਕਰਦੇ, ਕੋਈ ਮਿਹਨਤ ਨਾਲ ਕਮਾਉਂਦਾ।
ਨਾਲੀਆਂ ਵਿੱਚ ਕਈ ਸੁੱਟਦੇ ਭੋਜਨ, ਬੁਹਤਿਆ ਨੂੰ ਭੁੱਖਾ ਸਲਾਉਂਦਾ।
ਕਈਆਂ ਨੂੰ ਛੱਪਰ ਪਾੜ ਕੇ ਦਿੰਦਾ, ਕਿਉਂ ਕਈਆਂ ਨੂੰ ਤਰਸਾਉਂਦਾ।
ਤੇਰੀ ਇਹ ਬੁਹਰੰਗੀ ਦੁਨੀਆਂ, ਤੂੰ ਕਿਉਂ ਬੁਹਤੇ ਰੰਗ ਦਿਖਾਉਦਾ।
ਪੈਦਾ ਕੀਤੇ ਆਪਣੇ ਬੱਚਿਆਂ ਵਿੱਚ, ਕਿਉਂ ਫ਼ਰਕ ਤੂੰ ਐਨਾ ਪਾਉਂਦਾ।
ਤੇਰੀ ਤੱਕੜੀ ਕਿਉਂ ਫ਼ਰਕ ਹੈ ਕਰਦੀ,ਕਿਉਂ ਗੱਲ ਨਾ ਤੂੰ ਸਮਝਾਉਂਦਾ।
ਰੋਟੀ ਲਈ ਜਦ ਤਰਸਦੇ ਵੇਖਾਂ, ਮੇਰਾ ਦੇਖ ਕੇ ਮਨ ਘਬਰਾਉਂਦਾ।
ਅੱਜ ਸ਼ਾਹਕੋਟੀ ਕਮਲੇਸ਼ ਹੈ ਪੁੱਛਦੀ, ਤੈਨੂੰ ਤਰਸ ਕਿਉਂ ਨਾ ਆਉਂਦਾ।
ਰੱਬਾ ਤੈਨੂੰ ਤਰਸ ਕਿਉਂ ਨੀ ਆਉਂਦਾ?
ਕਮਲੇਸ਼ ਸ਼ਾਹਕੋਟੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly