(ਸਮਾਜ ਵੀਕਲੀ)- ਦੋਸਤੋ, ਬਰਤਾਨੀਆ ਚ ਆ ਕੇ ਵਸਿਆ ਕੋਈ ਪੌਣੇ ਕੁ ਤਿੰਨ ਦਹਾਕੇ ਦਾ ਸਮਾਂ ਹੋ ਚੁੱਕਾ ਹੈ । ਇਸ ਸਮੇਂ ਦੌਰਾਨ ਇੱਥੋਂ ਦੇ ਲੋਕਾਂ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਚੰਗੀ ਤਰਾਂ ਸਮਝਿਆਂ, ਚੰਗੇ ਦੋਸਤ ਬਣੇ ਵੀ ਤੇ ਬਣਾਏ ਵੀ । ਇੱਥੇ ਰਹਿੰਦਿਆ ਇਹ ਗੱਲ ਬਹੁਤ ਹੀ ਸ਼ਪੱਸ਼ਟ ਰੂਪ ਵਿਚ ਸਾਹਮਣੇ ਇਹ ਆਈ ਕਿ ਇਥੋਂ ਦੇ ਜੱਦੀ ਲੋਕ (ਗੋਰੇ) ਬਹੁਤ ਸਾਫਗੋ ਹੁੰਦੇ ਹਨ । ਉਹ ਦੋਗਲੇ ਨਹੀ , ਜੋ ਗੱਲ ਕਹਿਣੀ ਜਾਂ ਕਰਨੀ ਹੈ, ਉਹ ਮੂੰਹ ‘ਤੇ ਕਰਦੇ ਹਨ, ਮਿੱਠੀਆਂ ਗੋਲੀਆਂ ਨਹੀਂ ਵੰਡਦੇ ਤੇ ਨਾ ਹੀ ਹਰ ਇਕ ਨੂੰ ਮੁੰਡੇ ਦੇਂਦੇ ਹਨ ਤਾਂ ਕਿ ਦੋਸਤੀ ਵਿਚ ਫਿਕ ਪੈਣ ਤੋਂ ਬਚਿਆ ਜਾ ਸਕੇ ।
ਖੈਰ ! ਇਸ ਵਿਸ਼ੇ ‘ਤੇ ਗੱਲ ਵਿਸਥਾਰ ਨਾਲ ਫਿਰ ਕਿਤੇ ਕਰਾਂਗਾ, ਹਥਲੀ ਚਰਚਾ ਵਿਚ ਤਾਂ ਮੈਂ ਆਪਣੇ ਸਮੇ ਸਮੇ ‘ਤੇ ਰਹੇ ਗੋਰੇ ਦੋਸਤਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਜਿਹਨਾਂ ਦੇ ਸਰਨੇਮ ਮੇਰੇ ਵਾਸਤੇ ਹਮੇਸ਼ਾ ਹੀ ਵੱਡੀ ਦਿਲਚਸਪੀ ਦਾ ਵਿਸ਼ਾ ਬਣੇ ਰਹੇ ਹਨ ਤੇ ਜੇਕਰ ਉਹਨਾਂ ਸਰਨੇਮਾ ਦਾ ਪੰਜਾਬੀ ਰੂੁਪਾਂਤਰਣ ਕੀਤਾ ਜਾਵੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਕਈ ਦੋਸਤਾਂ ਨੂੰ ਪੁਛਣ ‘ਤੇ ਉਹਨਾਂ ਨੇ ਦੱਸਿਆ ਕਿ ਕਿ ਉਹ ਆਪਣੇ ਉਪਨਾਮ ਦੀ ਬਜਾਏ ਪਹਿਲੇ ਨਾਮ ਨਾਲ ਬੁਲਾਏ ਜਾਣ ਨੂੰ ਵਧੇਰੇ ਪਸੰਦ ਕਰਦੇ ਹਨ, ਅਜਿਹਾ ਇਸ ਕਰਕੇ ਕਿਉਂਕਿ ਬਹੁਤੀ ਵਾਰ ਉਹਨਾਂ ਦੇ ਉਪਨਾਮ ਉਹਨਾਂ ਦੀ ਸਖਸ਼ੀਅਤ ਨੂੰ ਦੂਸਰੇ ਸਾਹਮਣੇ ਸਹੀ ਰੂਪ ਵਿਚ ਪੇਸ਼ ਨਹੀਂ ਕਰਦੇ ਜਾਂ ਦੂਸਰੇ ਲੋਕਾਂ ਉੱਤੇ ਮਾੜਾ ਜਾਂ ਨਾਹਪੱਖੀ ਪਰਭਾਵ ਛੱਡਦੇ ਹਨ।
ਸੋ ਪੇਸ਼ ਹਨ ਆਪਣੇ ਕੁਝ ਕੁ ਦੋਸਤਾਂ ਅਤੇ ਸਮੇਂ ਸਮੇਂ ਰਹੇ ਕੰਮ ਸਾਥੀਆਂ ਦੇ ਨਾਮ ਤੇ ਉਪਨਾਮ, ਜਰਾ ੳਹਨਾਂ ਵੱਲ ਧਿਆਨ ਦੇ ਕੇ ਦੱਸਣਾ ਕਿ, ਕੀ ਪੰਜਾਬੀਆਂ ਵਿਚ ਵੀ ਏਹੋ ਜਿਹੇ ਉਪਨਾਮ ਪਾਏ ਜਾਂਦੇ ਹਨ ? ਜੇਕਰ ਹਨ ਤਾਂ ਕਿਰਪਾ ਕਰਕੇ ਉਹਨਾਂ ਦਾ ਜਿਕਰ ਟਿੱਪਣੀਆ ਚ ਜਰੂਰ ਕਰਨਾ ਜੀ । ਖਿਆਲ ਰਹੇ ਕਿ “ਅੱਲ” ਤੇ “ਉਪਨਾਮ” ‘ਚ ਅੰਤਰ ਹੁੰਦਾ ਹੈ । ਇਸ ਕਰਕੇ ਸਿਰਫ ਉਪਨਾਵਾਂ ਦਾ ਹੀ ਜਿਕਰ ਕੀਤਾ ਜਾਵੇ ਜੀ । ਧਨਵਾਦ
Bobby Slap
Ian Argument
Merry Drink water
Linda Rotton wood
Steve Carpenter
Lesley Fatgo
Cate Wood packer
Mathew Slim
Jesica Cold throat
John Cramp
James Love
Susan Bitter
Stuart Broad
Steven Smith
Luke Farmer
John parrot
Graham Sparrow
Danial Duck
John Feather
Merry classy
Lynda Darling
Gerry Long
ਚਲਦੇ ਚਲਦੇ ਇਕ ਖਾਸ ਗੱਲ ਹੋਰ ਵੀ ਸਾਂਝੀ ਕਰਦੇ ਜਾਵਾਂ ਕਿ
ਇਹਨਾਂ ਉਕਤ ਨਾਵਾਂ ਨਾਲ ਲੱਗੇ ਉਪਨਾਮ, ਬਹੁਤਿਆਂ ਨੂੰ ਬੇਸ਼ਕ ਉਹਨਾਂ ਦੇ ਪੁਰਖਿਆਂ ਤੋ ਹੀ ਮਿਲੇ ਹਨ, ਪਰ ਕਈਆਂ ਨੇ ਇਰ ਵੀ ਦੱਸਿਆ ਕਿ ਉਹਨਾਂ ਦੇ ਉਪਨਾਮ, ਉਹਨਾਂ ਦੇ ਮੌਜੂਦਾ
ਕਿੱਤਿਆਂ ਕਾਰਨ ਵੀ ਉਹਨਾਂ ਦੇ ਨਾਮ ਨਾਲ ਜੁੜ ਗਏ ਹਨ, ਜਿਵੇਂ ਸਮਿੱਥ, ਟਰਨਰ ਤੇ ਫਾਰਮਰ ਆਦਿ।
ਸ਼ਿੰਗਾਰਾ ਲਿੰਘ ਢਿੱਲੋਂ (ਪ੍ਰੋ:)
11/07/2021