‘ਨੀਟ’ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਮੈਡੀਕਲ ਦਾਖਲੇ ਲਈ ਪਹਿਲੀ ਅਗਸਤ ਨੂੰ ਹੋਣ ਵਾਲੀ ‘ਨੀਟ’ (ਐੱਨਈਈਟੀ) ਪ੍ਰੀਖਿਆ ਹੁਣ 12 ਸਤੰਬਰ ਨੂੰ ਕਰਵਾਈ ਜਾਵੇਗੀ। ਸ੍ਰੀ ਪ੍ਰਧਾਨ ਨੇ ਕਿਹਾ, ‘ਪੂਰੇ ਦੇਸ਼ ਵਿੱਚ ਐੱਨਈਈਟੀ-ਯੂਜੀ ਪ੍ਰੀਖਿਆ ਹੁਣ 12 ਸਤੰਬਰ ਨੂੰ ਕਰੋਨਾ ਨੇਮਾਂ ਦੀ ਪਾਲਣਾ ਕਰਦਿਆਂ ਕਰਵਾਈ ਜਾਵੇਗੀ। ਐੱਨਏਟੀ ਦੀ ਵੈੱਬਸਈਟ ’ਤੇ ਇਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਮੰਗਲਵਾਰ ਸ਼ਾਮ 5 ਵਜੇ ਸ਼ੁਰੂ ਹੋ ਜਾਵੇਗੀ।’ ਉਨ੍ਹਾਂ ਕਿਹਾ ਸਾਰੇ ਉਮੀਦਵਾਰਾਂ ਮਾਸਕ ਪ੍ਰੀਖਿਆ ਕੇਂਦਰਾਂ ’ਤੇ ਮੁਹੱਈਆ ਕਰਵਾਉਣੇ  ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ। ਸ੍ਰੀ ਪ੍ਰਧਾਨ ਨੇ ਕਿਹਾ ਕਿ ਜਿਹੜੇ ਸ਼ਹਿਰਾਂ ’ਚ ਪ੍ਰੀਖਿਆ ਲਈ ਜਾਣੀ ਹੈ ਉਨ੍ਹਾਂ ਦੀ ਗਿਣਤੀ 155 ਤੋਂ ਵਧਾ ਕੇ 198 ਕਰ ਦਿੱਤੀ ਗਈ ਹੈ ਅਤੇ ਪਿਛਲੀਆਂ ਪ੍ਰੀਖਿਆਵਾਂ ਦੌਰਾਨ 3,862 ਕੇਂਦਰਾਂ ਦੇ ਮੁਕਾਬਲੇ ਇਸ ਵਾਰ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ ਵੱਧ ਹੋਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਹ ਵੈਲੀ ਵਿੱਚ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੇ ਮਰਨ ਦਾ ਖਦਸ਼ਾ
Next articleਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ