ਵਕਤ

ਮੀਨਾ ਮਹਿਰੋਕ

(ਸਮਾਜ ਵੀਕਲੀ)

ਨਾ ਵਕਤ ਕਿਸੇ ਦਾ ਸੱਕਾ ਏ
ਜੋ ਖਾਧਾ ਓਹੀਆ ਪੱਕਾ ਏ

ਅਸਲੀ ਸ਼ੈਅ ਤਾਂ ਅੰਦਰ ਤੇਰੇ
ਨਾ ਮਥੁਰਾ ਨਾ ਮੱਕਾ ਏ

ਮਾੜੇ ਤਿਲ ਤਿਲ ਜੋੜੀ ਪੂੰਜੀ
ਹਾਕਮ ਮਾਰਿਆ ਫੱਕਾ ਏ

“ਪੜ੍ਹ ਲੈ” ਬਾਪੂ ਪਿੱਟਦਾ ਮਰ ਗਿਆ
ਹੁਣ ਫਿਰਦਾ ਮੋੜਦਾ ਨੱਕਾ ਏ

ਸੁੱਖ ਦੀ ਰੋਟੀ ਕੀਕਰ ਮਿਲਦੀ
ਤੂੰ ਕਦ ਤੋੜਿਆ ਡੱਕਾ ਏ

ਐਨੀ ਜ਼ਹਿਰ ਬੰਦੇ ਦੇ ਅੰਦਰ
ਸੱਪ ਵੀ ਹੱਕਾ ਬੱਕਾ ਏ

ਵੱਡੇ ਵੱਡੇ ਈਮਾਨੋਂ ਡੋਲੇ
ਹੁਸਨ ਹੁਕਮ ਦਾ ਯੱਕਾ ਏ

ਮੀਨਾ ਮਹਿਰੋਕ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁਖਿਆਰਾ ਚ’ ਸੋਸਾਇਟੀ ਨੇ ਲਗਾਈ ਛਬੀਲ
Next articleਨਜ਼ਰ