ਸਾਡੇ ਹੌਸਲੇ ਪੂਰੇ ਨੇ ਬੁਲੰਦ ਦਿੱਲੀਏ ……

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਸਾਡੇ ਹੌਸਲੇ ਪੂਰੇ ਨੇ ਬੁਲੰਦ ਦਿੱਲੀਏ
ਪਾਲੀਂ ਨਾ ਭੁਲੇਖਾ ਅਸੀਂ ਡੋਲ ਜਾਵਾਂਗੇ
ਮਿੱਟੀ ਵਿੱਚ ਰੁਲਣ ਵਾਲੇ ਜਾਣੀ ਨਾ ਤੂੰ ਸਾਨੂੰ
ਅਸੀਂ ਮਿੱਟੀ ਵਾਲੇ ਤੈਨੂੰ ਮਿੱਟੀ ਵਿੱਚ ਰੋਲ ਜਾਵਾਂਗੇ
ਅੜੀਆਂ ਤੇ ਅੜੀ ਹਾਲੇ ਵੀ ਨਾ ਮੰਨੀ ਜੇ
ਵੇਖੀਂ ਅਸੀਂ ਬੋਲ ਕੋਈ ਕਬੋਲ ਜਾਵਾਂਗੇ
ਲਾ ਕੇ ਡੇਰੇ ਅਸੀਂ ਪੱਕੇ ਇੱਥੇ ਬੈਠ ਗਏ ਆਂ
ਕੱਚਾ ਤੇਰਾ ਚਿੱਠਾ ਸਾਰਾ ਹੀ ਫਰੋਲ ਜਾਵਾਂਗੇ
ਸਮਝੀਂ ਨਾ ਸਾਨੂੰ ਕੋਈ ਤੋੜ ਆਵੇਗੀ
ਅਸੀਂ ਗਲੀ ਗਲੀ ਮੋਦੀਖਾਨਾ ਖੋਲ੍ਹ ਜਾਵਾਂਗੇ
ਨਾਨਕ ਦੀਆਂ ਲੀਹਾਂ ਤੇ ਚਲਦੇ ਪੰਜਾਬੀ
ਵੇਖੀਂ ਦਿੱਲੀ ਵਿਚ ਤੇਰਾਂ ਤੇਰਾਂ ਤੋਲ ਜਾਵਾਂਗੇ ।

ਜਤਿੰਦਰ ਭੁੱਚੋ
9501475400

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਲਾਈਕ ਕਰਦੋ ਬਾਬੂ
Next articleਭਾਰਤ ਨੇ ਕੰਧਾਰ ਤੋਂ ਦੂਤਾਵਾਸ ਦਾ ਅਮਲਾ ਵਾਪਸ ਸੱਦਿਆ